Arth Parkash : Latest Hindi News, News in Hindi
ਗਣਤੰਤਰ ਦਿਵਸ ਮੌਕੇ ਸੀ.ਐਮ. ਦੀ ਯੋਗਸ਼ਾਲਾ ਨੇ ਝਾਕੀ ਕੱਢੀ ਗਣਤੰਤਰ ਦਿਵਸ ਮੌਕੇ ਸੀ.ਐਮ. ਦੀ ਯੋਗਸ਼ਾਲਾ ਨੇ ਝਾਕੀ ਕੱਢੀ
Tuesday, 28 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ 

 

ਗਣਤੰਤਰ ਦਿਵਸ ਮੌਕੇ ਸੀ.ਐਮ. ਦੀ ਯੋਗਸ਼ਾਲਾ ਨੇ ਝਾਕੀ ਕੱਢੀ

 

ਲੋਕਾਂ ਨੂੰ ਯੋਗ ਅਪਣਾ ਕੇ ਤੰਦਰੁਸਤ ਜੀਵਨ ਜਿਉਣ ਦਾ ਸੁਨੇਹਾ ਦਿੱਤਾ 

 

ਫ਼ਿਰੋਜ਼ਪੁਰ, 29 ਜਨਵਰੀ 2025:

ਪੰਜਾਬ ਸਰਕਾਰ ਵੱਲੋਂ ਸੀ.ਐਮ .ਦੀ ਯੋਗਸ਼ਾਲਾ ਦੇ ਪ੍ਰੋਜੈਕਟ ਅਧੀਨ ਜ਼ਿਲ੍ਹਾ ਕੋਆਰਡੀਨੇਟਰ ਅਮਨਪ੍ਰੀਤ ਕੌਰ ਦੀ ਅਗਵਾਈ ਵਿੱਚ ਲੋਕਾਂ ਨੂੰ ਯੋਗ ਅਪਣਾ ਕੇ ਤੰਦਰੁਸਤ ਜੀਵਨ ਜਿਉਣ ਦਾ ਸੁਨੇਹਾ ਦੇਣ ਲਈ ਗਣਤੰਤਰਤ ਦਿਵਸ ਮੌਕੇ ਜਾਗਰੂਕਤਾ ਝਾਕੀ ਕੱਢੀ ਗਈ। ਇਸ ਮੌਕੇ ਸਮੂਹ ਯੋਗਾ ਟ੍ਰੇਨਾਂ ਵੱਲੋਂ ਯੋਗ ਅਭਿਆਸ ਦੀ ਆਕਰਸ਼ਕ ਪੇਸ਼ਕਾਰੀ ਕੀਤੀ ਗਈ। 

ਅਮਨਪ੍ਰੀਤ ਕੌਰ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ 5 ਅਪ੍ਰੈਲ 2023 ਨੂੰ ਸ਼ੁਰੂ ਕੀਤੀ ਗਈ ਅਤੇ ਪੂਰੇ ਪੰਜਾਬ ਵਿੱਚ 3167 ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਇਸ ਪਹਿਲ ਕਦਮੀ ਨਾਲ 573 ਯੋਗ ਟ੍ਰੇਨਰਾਂ ਨੂੰ ਰੁਜ਼ਗਾਰ ਵੀ ਮਿਲਿਆ ਹੈ। ਹੁਣ ਇਹ ਯੋਗ ਟੇਨ੍ਰਰ ਆਪਣੀ ਪੂਰੀ ਮਿਹਨਤ ਤੇ ਲਗਨ ਨਾਲ ਇੱਕ ਲੱਖ ਤੋਂ ਵੱਧ ਨਾਗਰਿਕਾਂ ਨੂੰ ਮੁਫਤ ਯੋਗ ਕਲਾਸਾਂ ਦੀ ਟ੍ਰੇਨਿੰਗ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਮੁਫਤ ਯੋਗਾ ਦੀਆਂ 80 ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਯੋਗ ਕਲਾਸਾਂ ਵਿੱਚ 15 ਯੋਗ ਟ੍ਰੇਨਰਾਂ ਵੱਲੋਂ ਯੋਗ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸੈਕੜੇ ਲੋਕਾਂ ਨੂੰ ਯੋਗ ਰਾਹੀਂ ਸਰੀਰਕ ਤੇ ਮਾਨਸਿਕ ਪੱਖੋਂ ਬਹੁਤ ਲਾਭ ਪੁਚਾਇਆ ਜਾ ਰਿਹਾ ਹੈ। ਲੋਕਾਂ ਨੂੰ ਯੋਗ ਨਾਲ ਬਹੁਤ ਬਿਮਾਰੀਆਂ ਅਤੇ ਦਵਾਈਆਂ ਤੋਂ ਛੁਟਕਾਰਾ ਵੀ ਮਿਲ ਰਿਹਾ ਹੈ। 

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮੁਹੱਲੇ ਦੇ ਲੋਕ ਆਪਣੇ ਇਲਾਕੇ ਵਿੱਚ ਯੋਗ ਕਲਾਸ ਲਗਵਾਉਣਾ ਚਾਹੁੰਦੇ ਹਨ ਤਾਂ ਉਹ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 7669400500 'ਤੇ ਮਿਸਕਾਲ ਕਰ ਸਕਦੇ ਹਨ ਜਿਸ ਅਨੁਸਾਰ ਪੰਜਾਬ ਸਰਕਾਰ ਵੱਲੋਂ ਉਹਨਾਂ ਦੇ ਘਰ ਦੇ ਨੇੜੇ ਹੀ ਯੋਗ ਕਲਾਸ ਸੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੁਫ਼ਤ ਯੋਗ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ।