Arth Parkash : Latest Hindi News, News in Hindi
ਬਜਟ ਇਜਲਾਸ ਉਪਰੰਤ ਗੜ੍ਹਸ਼ੰਕਰ ਬਾਈਪਾਸ ਨੂੰ ਸਿਧਾਂਤਕ ਪ੍ਰਵਾਨਗੀ ਮਿਲਣ ਤੇ ਡਿਪਟੀ ਸਪੀਕਰ ਰੌੜੀ ਵਲੋਂ ਮੁੱਖ ਮੰਤਰੀ  ਦਾ ਵਿ ਬਜਟ ਇਜਲਾਸ ਉਪਰੰਤ ਗੜ੍ਹਸ਼ੰਕਰ ਬਾਈਪਾਸ ਨੂੰ ਸਿਧਾਂਤਕ ਪ੍ਰਵਾਨਗੀ ਮਿਲਣ ਤੇ ਡਿਪਟੀ ਸਪੀਕਰ ਰੌੜੀ ਵਲੋਂ ਮੁੱਖ ਮੰਤਰੀ  ਦਾ ਵਿਸ਼ੇਸ਼ ਧੰਨਵਾਦ
Thursday, 10 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਬਜਟ ਇਜਲਾਸ ਉਪਰੰਤ ਗੜ੍ਹਸ਼ੰਕਰ ਬਾਈਪਾਸ ਨੂੰ ਸਿਧਾਂਤਕ ਪ੍ਰਵਾਨਗੀ ਮਿਲਣ ਤੇ ਡਿਪਟੀ ਸਪੀਕਰ ਰੌੜੀ ਵਲੋਂ ਮੁੱਖ ਮੰਤਰੀ  ਦਾ ਵਿਸ਼ੇਸ਼ ਧੰਨਵਾਦ

ਗੜ੍ਹਸ਼ੰਕਰ, 11 ਅਪ੍ਰੈਲ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਪੰਜਾਬ ਸਰਕਾਰ ਵਲੋਂ  ਬਜਟ ਇਜਲਾਸ ਉਪਰੰਤ ਗੜ੍ਹਸ਼ੰਕਰ ਵਿਖੇ ਬਣਨ ਵਾਲੇ ਬਾਈਪਾਸ ਪ੍ਰੋਜੈਕਟ ਨੂੰ ਸਿਧਾਂਤਕ ਮਨਜ਼ੂਰੀ ਦੇਣ ’ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਲਾਕੇ ਦੀ ਬਹੁਤ ਵੱਡੀ ਅਤੇ ਚਰੋਕਣੀ ਮੰਗ ਨੂੰ ਪੂਰਾ ਕੀਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਉਚੇਚੇ ਤੌਰ ’ਤੇ ਧੰਨਵਾਦ ਕਰਦਿਆਂ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਲੋਕਾਂ ਦੀ ਮੰਗ ਅਤੇ ਸਮੇਂ ਦੀ ਲੋੜ ਅਨੁਸਾਰ ਬਾਈਪਾਸ ਪ੍ਰੋਜੈਕਟ  ਮੁਕੰਮਲ ਹੋਣ ਨਾਲ ਗੜ੍ਹਸ਼ੰਕਰ ਖੇਤਰ ਨੂੰ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਲਈ ਵੀ ਆਵਾਜਾਈ ਹੋਰ ਸੁਖਾਲੀ ਹੋ ਜਾਵੇਗੀ। ਡਿਪਟੀ ਸਪੀਕਰ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਵਲੋਂ ਪਿਛਲੀਆਂ ਸਰਕਾਰਾਂ ਕੋਲ ਅਨੇਕਾਂ ਵਾਰ ਇਸ ਬੇਹੱਦ ਸੰਜੀਦਾ ਮੁੱਦੇ ਨੂੰ ਰੱਖਿਆ ਗਿਆ ਪਰ ਕਿਸੇ ਨੇ ਵੀ ਇਸ ਲੋਕ ਪੱਖੀ ਪ੍ਰੋਜੈਕਟ ’ਤੇ ਗਹੁ ਨਾਲ ਵਿਚਾਰ ਨਾ ਕਰਦਿਆਂ ਇਸ ਮੰਗ ਨੂੰ ਅੱਖੋਂ ਪਰੋਖੇ ਹੀ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੂਰੇ ਪ੍ਰੋਜੈਕਟ ’ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ  ਹੁਣ ਸਿਧਾਂਤਕ ਮਨਜ਼ੂਰੀ ਦੇ ਦਿੱਤੀ ਗਈ ਹੈ । ਪੰਜਾਬ ਸਰਕਾਰ ਵਲੋਂ ਪ੍ਰੋਜੈਕਟ  ਦੀ ਫਿਜੀਬਿਲਿਟੀ ਸਬੰਧੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਤਾਂ ਜੋ  ਬਾਈਪਾਸ ਦਾ ਕੰਮ ਜਲਦ ਤੋਂ ਜਲਦ ਅਤੇ ਨਿਰਧਾਰਤ ਸਮੇਂ ਵਿਚ ਪੂਰਾ  ਕਰਵਾਇਆ ਜਾ ਸਕੇ।