Arth Parkash : Latest Hindi News, News in Hindi
ਸੰਤੁਲਿਤ ਖ਼ੁਰਾਕ-ਸਿਹਤ ਦਾ ਰਾਜ਼- ਡਾ: ਦਲਜੀਤ ਕੌਰ ਸੰਤੁਲਿਤ ਖ਼ੁਰਾਕ-ਸਿਹਤ ਦਾ ਰਾਜ਼- ਡਾ: ਦਲਜੀਤ ਕੌਰ
Saturday, 19 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੰਤੁਲਿਤ ਖ਼ੁਰਾਕ-ਸਿਹਤ ਦਾ ਰਾਜ਼- ਡਾ: ਦਲਜੀਤ ਕੌਰ

ਕੀਰਤਪੁਰ ਸਾਹਿਬ 20 ਅਪ੍ਰੈਲ (2025)

ਜਨ ਅਰੋਗਿਆ ਕੇਂਦਰ ਦਹਿਣੀਗੱਜਪੁਰਕਲਸੇੜਾਨਾਨਗਰਾਂ ਅਤੇ ਦੱਸਗਰਾਈਂ ਵਿਖੇ ਵਿਸ਼ਵ ਲੀਵਰ (ਜਿਗਰ) ਦਿਵਸ ਮਨਾਇਆ ਗਿਆ। ਇਸ ਮੌਕੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਨਾਉਣ ਲਈ ਉਤਸ਼ਾਹਿਤ ਕੀਤਾ ਗਿਆ ਅਤੇ ਖਾਣ ਵਾਲੀਆਂ ਚੀਜ਼ਾਂ ਵਿੱਚ ਤੇਲ ਦੀ 10 ਫ਼ੀਸਦੀ ਵਰਤੋਂ ਘਟਾਉਣ ਦੀ ਸਹੁੰ ਚੁਕਾਈ ਗਈ।

      ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਦਲਜੀਤ ਕੌਰ ਨੇ ਦੱਸਿਆ ਕਿ ਇਸ ਮੌਕੇ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਜਿਗਰ ਨਾਲ ਸੰਬੰਧਿਤ ਬੀਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਉਪਾਅ ਬਾਰੇ ਜਾਣਕਾਰੀ ਦਿੱਤੀ ਗਈ। ਉਹਨਾਂ  ਦੱਸਿਆ ਕਿ ਜਿਗਰ ਮਨੁੱਖੀ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈਜੋ 500 ਤੋਂ ਵੱਧ ਕਾਰਜ ਕਰਦਾ ਹੈ। ਇਹ ਸਰੀਰ ਦੀ ਡੀਟੌਕਸੀਫਿਕੇਸ਼ਨਮੈਟਾਬੋਲਿਜ਼ਮਪਚਨ ਅਤੇ ਪੌਸ਼ਣ ਸੰਬੰਧੀ ਕਈ ਮੁੱਖ ਭੂਮਿਕਾਵਾਂ ਨਿਭਾਉਂਦਾ ਹੈ। ਉਹਨਾਂ ਦੱਸਿਆ ਕਿ ਲੀਵਰ ਨੂੰ "ਸਰੀਰ ਦੀ ਰਸੋਈ" ਵੀ ਆਖਿਆ ਜਾਂਦਾ ਹੈਕਿਉਂਕਿ ਇਹ ਖੁਰਾਕ ਤੋਂ ਪੋਸ਼ਣ ਤੱਤਾਂ ਨੂੰ ਸਰੀਰ ਵਿੱਚ ਵੰਡਣ ਅਤੇ ਵਿਸ਼ੇਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਜੇਕਰ ਲੀਵਰ ਖ਼ਰਾਬ ਹੋ ਜਾਵੇ ਤਾਂ ਇਹ ਨਾ ਸਿਰਫ਼ ਹਾਜਮੇ ਨੂੰ ਪ੍ਰਭਾਵਿਤ ਕਰਦਾ ਹੈਸਗੋਂ ਲਿਵਰ ਸਿਰੋਸਿਸਫੈਟੀ ਲਿਵਰਹੈਪੈਟਾਈਟਿਸ ਅਤੇ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਕਾਰਣ ਬਣ ਸਕਦਾ ਹੈ।

        ਵਿਸ਼ਵ ਜਿਗਰ ਦਿਵਸ 2025 ਦੇ ਥੀਮ 'ਫੂਡ ਇਜ਼ ਮੈਡੀਸਨਦਾ ਜ਼ਿਕਰ ਕਰਦਿਆਂ ਡਾ. ਦਲਜੀਤ ਕੌਰ ਨੇ ਦੱਸਿਆ ਕਿ ਪੁਰਾਣੇ ਸਮਿਆਂ ਤੋਂ ਹੀ ਆਯੁਰਵੈਦਿਕ ਵਿੱਚ ਕਿਹਾ ਜਾਂਦਾ ਹੈ ਕਿ "ਜੇਕਰ ਤੁਸੀਂ ਸਹੀ ਖੁਰਾਕ ਲੈਂਦੇ ਹੋਤਾਂ ਤੁਹਾਨੂੰ ਦਵਾਈ ਦੀ ਲੋੜ ਨਹੀਂ ਅਤੇ ਜੇਕਰ ਤੁਸੀਂ ਸਿਹਤਮੰਦ ਖੁਰਾਕ ਨਹੀਂ ਖਾਂਦੇ ਤਾਂ ਦਵਾਈ ਵੀ ਕੰਮ ਨਹੀਂ ਕਰੇਗੀ।" ਉਹਨਾਂ ਕਿਹਾ ਕਿ ਸੰਤੁਲਿਤ ਭੋਜਨ ਸਿਰਫ਼ ਭੁੱਖ ਮਿਟਾਉਣ ਲਈ ਨਹੀਂਸਗੋਂ ਸਰੀਰ ਨੂੰ ਠੀਕ ਰੱਖਣ ਦਾ ਸੌਖਾ ਅਤੇ ਅਸਰਦਾਰ ਤਰੀਕਾ ਹੈ। ਉਹਨਾਂ ਜਿਗਰ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰੀਆਂ ਸਬਜ਼ੀਆਂਲਹਸੁਣਅਦਰਕ ਤੇ ਹਲਦੀ ਦਾ ਸੇਵਨ ਕਰਨ ਅਤੇ ਵੱਧ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣਾਤਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਅਤੇ ਰੋਜ਼ਾਨਾ ਕਸਰਤ ਕਰਨਾ ਲੀਵਰ ਨੂੰ ਸਿਹਤਮੰਦ ਰੱਖਣ ਦਾ ਸੱਭ ਤੋਂ ਆਸਾਨ ਤਰੀਕਾ ਹੈ। ਇਸ ਮੌਕੇ  ਬਲਾਕ ਐਜੂਕੇਟਰ ਰਤਿਕਾ ਉਬਰਾਏ,ਸੀ.ਐੱਚ.ਓ. ਰਾਜਪ੍ਰੀਤਪੂਨਮਮਨਪ੍ਰੀਤਅੰਜੂ ਸੈਣੀਗਗਨਦੀਪ ਕੌਰਮਲਟੀਪਰਪਜ਼ ਹੈਲਥ ਵਰਕਰ ਰਵਿੰਦਰ ਸਿੰਘ, ਅਮਿਤ ਸ਼ਰਮਾ ਹਾਜ਼ਰ ਸਨ।