Arth Parkash : Latest Hindi News, News in Hindi
ਜਿਲ੍ਹ ਪ੍ਰਬੰਧਕੀ ਕੰਪੈਲਕਸ ਵਿਖੇ ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਬਠਿੰਡਾ ਦੁਆਰਾ ਕੁਦਰਤੀ ਆਫਤਾਂ ਮੌਕੇ ਵਰਤੋਂ ਵਿੱਚ ਜਿਲ੍ਹ ਪ੍ਰਬੰਧਕੀ ਕੰਪੈਲਕਸ ਵਿਖੇ ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਬਠਿੰਡਾ ਦੁਆਰਾ ਕੁਦਰਤੀ ਆਫਤਾਂ ਮੌਕੇ ਵਰਤੋਂ ਵਿੱਚ ਆਉਣ ਵਾਲੇ ਉਪਰਕਰਨਾਂ ਦੀ ਕੀਤੀ ਗਈ ਪ੍ਰਦਰਸ਼ਨੀ
Thursday, 24 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਜਿਲ੍ਹ ਪ੍ਰਬੰਧਕੀ ਕੰਪੈਲਕਸ ਵਿਖੇ ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਬਠਿੰਡਾ ਦੁਆਰਾ ਕੁਦਰਤੀ ਆਫਤਾਂ ਮੌਕੇ ਵਰਤੋਂ ਵਿੱਚ ਆਉਣ ਵਾਲੇ ਉਪਰਕਰਨਾਂ ਦੀ ਕੀਤੀ ਗਈ ਪ੍ਰਦਰਸ਼ਨੀ

ਤਰਨ ਤਾਰਨ, 25 ਅਪ੍ਰੈਲ

ਜਿਲ੍ਹ ਪ੍ਰਬੰਧਕੀ ਕੰਪੈਲਕਸ ਤਰਨ ਤਾਰਨ ਵਿਖੇ ਅੱਜ ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਬਠਿੰਡਾ ਦੁਆਰਾ ਕੁਦਰਤੀ ਆਫਤਾਂ ਮੌਕੇ ਵਰਤੋਂ ਵਿੱਚ ਆਉਣ ਵਾਲੇ ਉਪਰਕਰਨਾਂ ਦੀ ਪ੍ਰਦਰਸ਼ਨੀ ਕੀਤੀ ਗਈ, ਤੇ ਲੋਕਾਂ ਨੂੰ ਕੁਦਰਤੀ ਆਫਤਾਂ ਬਾਰੇ ਸੁਚੇਤ ਕੀਤਾ ਗਿਆ।

        ਇਸ ਸਬੰਧੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਫਤਰੀ ਸਟਾਫ ਤੇ ਆਮ ਲੋਕਾਂ ਨੂੰ ਸੀ.ਪੀ.ਆਰ. ਤੇ ਭੂਚਾਲ, ਹੜ੍ਹ ਜਹਿਰਲੀਆਂ ਗੈਸਾਂ ਤੋਂ ਬਚਣ ਲਈ ਕਿਹਾ। ਉਨ੍ਹਾਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਲਗਦੀਆਂ ਰਹਿਣ ਤੇ ਆਮ ਲੋਕਾਂ ਨੂੰ ਸਮੇਂ-ਸਮੇਂ ਤੇ ਜਾਗਰੂਕ ਵੀ ਕੀਤਾ ਜਾਵੇ। ਅਤੇ ਭਵਿੱਖ ਵਿੱਚ ਅਜਿਹੀਆਂ ਕੁਦਰਤੀ ਆਫਤਾਂ ਆਉਂਦੀਆਂ ਹਨ। ਤਾਂ ਜਾਨ-ਮਾਲ ਦਾ ਨੁਕਸਾਨ ਘੱਟ ਤੋਂ ਘੱਟ ਹੋਵੇ।

        ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ ਜਨਰਲ ਡਾ. ਕਰਨਵੀਰ ਸਿੰਘ, ਐੱਨ. ਡੀ. ਆਰ. ਐੱਫ਼. 7ਵੀਂ ਬਟਾਲੀਅਨ ਬਠਿੰਡਾ ਤੋਂ ਇੰਸਪੈਕਟਰ ਯੁੱਧਵੀਰ ਸਿੰਘ, ਸਬ-ਇੰਸਪੈਕਟਰ ਸ਼ਸੀ ਤੇ ਸਤਪਾਲ ਸਿੰਘ, ਏ. ਐੱਸ. ਆਈ. ਰਾਮ ਪ੍ਰਕਾਸ਼ ਸਮੇਤ ਟੀਮ ਮੈਂਬਰ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

----------