Arth Parkash : Latest Hindi News, News in Hindi
ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਰੇਲਵੇ ਸਟੇਸ਼ਨ ਤੋਂ ਮਿਲਿਆ ਲਵਾਰਿਸ ਬੱਚਾ ZZ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਰੇਲਵੇ ਸਟੇਸ਼ਨ ਤੋਂ ਮਿਲਿਆ ਲਵਾਰਿਸ ਬੱਚਾ
Friday, 25 Apr 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਰੇਲਵੇ ਸਟੇਸ਼ਨ ਤੋਂ ਮਿਲਿਆ ਲਵਾਰਿਸ ਬੱਚਾ

 

ਫਤਹਿਗੜ੍ਹ ਸਾਹਿਬ, 26 ਅਪ੍ਰੈਲ

 

ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀ ਹਰਭਜਨ ਸਿੰਘ ਮਹਿਮੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਜੀ.ਆਰ.ਪੀ ਸਰਹਿੰਦ ਵੱਲੋਂ ਟ੍ਰੇਨ ਵਿੱਚ ਲਾਵਾਰਿਸ ਹਾਲਤ ਵਿੱਚ ਮਿਲੇ ਬੱਚੇ ਦੀ ਸੂਚਨਾ ਪ੍ਰਾਪਤ ਹੋਈ। ਉਹਨਾਂ ਦੱਸਿਆ ਕਿ ਬੱਚੇ ਦਾ ਨਾਮ ਸੁਫਿਆਨ ਹੈ ਅਤੇ ਉਮਰ ਲਗਭਗ 8-9 ਸਾਲ ਦੀ ਹੈ। ਉਹ ਊਨਾ ਹਿਮਾਚਲ ਐਕਸਪ੍ਰੈਸ (ਨੰਬਰ 14054) ਰਾਹੀਂ ਟ੍ਰੇਨ ਵਿੱਚ ਇਕੱਲਾ ਜਾ ਰਿਹਾ ਸੀ ਅਤੇ ਬੱਚੇ ਅਨੁਸਾਰ ਉਸਦੇ ਪਿਤਾ ਦਾ ਨਾਮ ਤਾਜ਼ੀਮ, ਮਾਤਾ ਦਾ ਨਾਮ ਨਾਜ਼ਮੀਨ, 5 ਭੈਣ-ਭਰਾ ਹਨ, ਭੈਣ ਦਾ ਨਾਮ ਜੈਨਵ, ਭਰਾ ਦਾ ਨਾਮ ਆਰਿਫ, ਵਾਰਿਸ, ਇਰਫਾਨ ਹੈ। 

 

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਹੈ ਕਿ ਬੱਚੇ ਨੇ ਆਪਣਾ ਪਤਾ ਦਿੱਲੀ ਦਾ ਦੱਸਿਆ ਹੈ ਅਤੇ ਇਸ ਬੱਚੇ ਦਾ ਰੰਗ ਸਾਂਵਲਾ, ਸਿਰ ਦੇ ਵਾਲ ਕਾਲੇ ਰੰਗ ਦੇ ਕੱਟੇ ਹੋਏ, ਕੱਦ ਕਰੀਬ ਸਾਢੇ 4 ਫੁੱਟ ਹੈ ਅਤੇ ਬੱਚੇ ਨੇ ਕਾਲੇ ਅਤੇ ਚਿੱਟੇ ਰੰਗ ਦੀ ਟੀ-ਸ਼ਰਟ, ਜਿਸ 'ਤੇ ਕਾਲੇ ਰੰਗ ਨਾਲ ਮਹਾਕਾਲ ਅਤੇ ਓਮ ਲਿਖਿਆ ਹੋਇਆ ਹੈ, ਕਾਲੇ ਰੰਗ ਦੀ ਪੈਂਟ ਅਤੇ ਨੀਲੇ ਰੰਗ ਦੀ ਚੱਪਲ ਪਾਈ ਹੋਈ ਹੈ। ਉਨਾਂ ਦੱਸਿਆ ਕਿ ਬੱਚੇ ਦੀ ਡੀ.ਡੀ.ਆਰ ਕੱਟੀ ਜਾ ਚੁੱਕੀ ਹੈ। ਉਹਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਬੱਚੇ ਦੇ ਮਾਪਿਆਂ ਬਾਰੇ ਜਾਣਦਾ ਹੈ ਤਾਂ ਉਹ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਸਿੱਧੇ ਤੌਰ ‘ਤੇ ਜਾਂ ਟੈਲੀਫੋਨ ਨੰ. 99143-10010 ‘ਤੇ ਸੰਪਰਕ ਕਰ ਸਕਦਾ ਹੈ, ਤਾਂ ਜੋ ਇਸ ਬੱਚੇ ਨੂੰ ਉਸ ਦੇ ਮਾਪਿਆਂ ਤੱਕ ਪਹੁੰਚਾਇਆ ਜਾ ਸਕੇ।