ਗੁਰਲਾਲ ਘਨੌਰ ਵੱਲੋਂ ਸੈਦਖੇੜੀ ਵਿਖੇ 1.32 ਕਰੋੜ ਨਾਲ ਸਕੂਲ ਆਫ ਹੈਪੀਨੈੱਸ ਅਤੇ ਹਾਈ ਸਕੂਲ ਵਿੱਚ 25 ਲੱਖ 2 ਹਜ਼ਾਰ ਰੁਪਏ ਦੇ ਵਿਕਾਸ ਕਾਰਜ ਲੋਕ ਅਰਪਣ
ਪੰਜਾਬ ਸਰਕਾਰ ਸਿੱਖਿਆ ਨੇ ਸਕੂਲਾਂ ਵਿੱਚ ਸਿੱਖਿਆ ਕ੍ਰਾਂਤੀ ਨਾਲ ਕਰੋੜਾਂ ਰੁਪਏ ਦੇ ਮਿਸਾਲੀ ਕਾਰਜ ਕੀਤੇ: ਗੁਰਲਾਲ ਘਨੌਰ ਵਿਧਾਇਕ ਹਲਕਾ ਘਨੌਰ
ਬੱਚਿਆਂ ਨੇ ਸਹਿ-ਵਿੱਦਿਅਕ ਕਿਰਿਆਵਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਮਹਿਮਾਨਾਂ ਨੂੰ ਸਕੂਲ ਦੇ ਗੁਣਾਤਮਕ ਕਾਰਜਾਂ ਬਾਰੇ ਜਾਣਕਾਰੀ ਦਿੱਤੀ: ਹਰਪ੍ਰੀਤ ਸਿੰਘ ਹੈੱਡ ਮਾਸਟਰ ਸਹਸ ਸੈਦਖੇੜੀ
ਰਾਜਪੁਰਾ/ਘਨੌਰ 3 ਮਈ
ਮੁੱਖ ਪੰਜਾਬ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਲਿਆਈ ਜਾ ਰਹੀ ਕ੍ਰਾਂਤਿਕਾਰੀ ਬਦਲਾਅ ਦੀ ਇੱਕ ਹੋਰ ਕੜੀ ਤਹਿਤ ਵਿਧਾਇਕ ਗੁਰਲਾਲ ਘਨੌਰ ਨੇ ਅੱਜ ਸੈਦਖੇੜੀ ਵਿਖੇ 1.32 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਤੌਰ 'ਤੇ ਤਿਆਰ ਕੀਤੇ ਸਕੂਲ ਆਫ ਹੈਪੀਨੈੱਸ ਸੈਦਖੇੜੀ ਅਤੇ ਸਰਕਾਰੀ ਹਾਈ ਸਕੂਲ ਸੈਦਖੇੜੀ ਵਿੱਚ ਹੋਏ 25 ਲੱਖ 2 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਲੋਕ ਅਰਪਣ ਕੀਤਾ।
ਇਸ ਮੌਕੇ ਵਿਧਾਇਕ ਘਨੌਰ ਗੁਰਲਾਲ ਸਿੰਘ ਘਨੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਸਿੱਖਿਆ ਬਾਰੇ ਨਵੀਂ ਸੋਚ ਅਤੇ ਜ਼ਮੀਨੀ ਪੱਧਰ ਉੱਤੇ ਹੋ ਰਹੇ ਵਿਕਾਸ ਕਾਰਜਾਂ ਨੇ ਸਕੂਲੀ ਸਿੱਖਿਆ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਕੂਲਾਂ ਨੂੰ ਕੇਵਲ ਇਮਾਰਤਾਂ ਤੱਕ ਸੀਮਤ ਨਹੀਂ ਰੱਖਿਆ, ਸਗੋਂ ਉਨ੍ਹਾਂ ਨੂੰ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਆਨੰਦ, ਆਤਮ-ਵਿਕਾਸ ਅਤੇ ਨਵੀਂ ਦਿਸ਼ਾ ਦੇਣ ਵਾਲੇ ਕੇਂਦਰਾਂ ਵਜੋਂ ਤਬਦੀਲ ਕੀਤਾ ਜਾ ਰਿਹਾ ਹੈ। ਸੈਦਖੇੜੀ ਦੇ ਸਰਕਾਰੀ ਹਾਈ ਸਕੂਲ ਵਿੱਚ ਬਣੇ ਸਕੂਲ ਆਫ ਹੈਪੀਨੈੱਸ ਦਾ ਉਦੇਸ਼ ਬੱਚਿਆਂ ਨੂੰ ਮਾਨਸਿਕ ਤਣਾਅ ਤੋਂ ਦੂਰ ਰੱਖਣਾ, ਉਨ੍ਹਾਂ ਵਿੱਚ ਖੁਸ਼ ਰਹਿਣ ਦੀ ਯੋਗਤਾ ਪੈਦਾ ਕਰਨੀ ਅਤੇ ਪੜਾਈ ਦੇ ਨਾਲ-ਨਾਲ ਉਨ੍ਹਾਂ ਦੀ ਆਤਮ-ਗਿਆਨ ਅਤੇ ਚਿੰਤਨ ਦੀ ਯੋਗਤਾ ਨੂੰ ਵਿਕਸਤ ਕਰਨਾ ਹੈ। ਇਸ ਮੌਕੇ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ 25 ਲੱਖ 2 ਹਜ਼ਾਰ ਰੁਪਏ ਦੀ ਲਾਗਤ ਨਾਲ ਸਕੂਲ ਵਿੱਚ ਬਣੇ ਜਮਾਤਾਂ ਲਈ ਨਵੇਂ ਕਮਰਿਆਂ, ਲਾਇਬ੍ਰੇਰੀ ਅਤੇ ਖੇਡ ਮੈਦਾਨ ਦੀ ਮੁਰੰਮਤ ਆਦਿ ਦੀ ਵੀ ਵਿਸ਼ੇਸ਼ ਤੌਰ ਤੇ ਚਰਚਾ ਕੀਤੀ। ਇਸਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਖੈਰਪੁਰ ਜੱਟਾਂ ਵਿੱਚ 5 ਲੱਖ 30 ਹਜਾਰ ਅਤੇ ਸਰਕਾਰੀ ਹਾਈ ਸਕੂਲ ਖੈਰਪੁਰ ਜੱਟਾਂ ਵਿੱਚ 11 ਲੱਖ 80 ਹਜ਼ਾਰ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਵੀ ਗੁਰਲਾਲ ਸਿੰਘ ਘਨੌਰ ਵਿਧਾਇਕ ਹਲਕਾ ਘਨੌਰ ਵੱਲੋਂ ਕੀਤੇ ।ਵਿਧਾਇਕ ਗੁਰਲਾਲ ਘਨੌਰ ਨੇ ਆਖਿਰ 'ਚ ਸਮੂਹ ਅਧਿਆਪਕਾਂ ਅਤੇ ਮਾਪਿਆਂ ਨੂੰ ਸੰਦੇਸ਼ ਦਿੱਤਾ ਕਿ ਉਹ ਇਸ ਤਰ੍ਹਾਂ ਸਕੂਲਾਂ ਨੂੰ ਕਾਮਯਾਬ ਬਣਾਉਣ ਲਈ ਆਪਣੀ ਭੂਮਿਕਾ ਨਿਭਾਉਣ ਅਤੇ ਬੱਚਿਆਂ ਨੂੰ ਖੁਸ਼ ਰਹਿਣ, ਸਿੱਖਣ ਅਤੇ ਜੀਵਨ ਦੇ ਉੱਚ ਕਦਰਾਂ ਕੀਮਤਾਂ ਵੱਲ ਪ੍ਰੇਰਿਤ ਕਰਨ।
ਸਕੂਲ ਦੇ ਵਿਦਿਆਰਥੀਆਂ ਨੇ ਇਸ ਮੌਕੇ ਸੱਭਿਆਚਾਰਕ ਗਤੀਵਿਧੀਆਂ ਜਿਹਨਾਂ ਵਿੱਚ ਦੇਸ਼ ਭਗਤੀ ਗੀਤ, ਕੋਰੀਓਗ੍ਰਾਫੀਆਂ, ਨਾਟਕ, ਗਿੱਧਾ, ਭੰਗੜਾ, ਭਾਸ਼ਣ ਆਦਿ ਰਾਹੀਂ ਆਏ ਹੋਏ ਮਹਿਮਾਨਾਂ ਦਾ ਮਨ ਮੋਹਿਆ ਅਤੇ ਸਕੂਲ ਵਿੱਚ ਕੀਤੇ ਜਾ ਰਹੇ ਗੁਣਾਤਮਕ ਕਾਰਜਾਂ ਦੀ ਝਲਕ ਵਿਖਾਈ। ਬੱਚਿਆਂ ਨੇ ਗੀਤ, ਨਾਟਕ, ਕਵਿਤਾਵਾਂ ਅਤੇ ਹੋਰ ਕਲਾ ਰੂਪਾਂ ਰਾਹੀਂ ਸਿੱਖਣ ਦੀ ਖੁਸ਼ੀ ਅਤੇ ਉਤਸ਼ਾਹ ਨੂੰ ਵੀ ਦਰਸਾਇਆ। ਸੈਦਖੇੜੀ ਸਕੂਲ ਦੇ ਹੈੱਡ ਮਾਸਟਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਾਂਝੀ ਕੋਸ਼ਿਸ਼ ਰਾਹੀਂ ਹੀ ਅੱਜ ਇਹ ਦਿਨ ਵੇਖਣ ਨੂੰ ਮਿਲਿਆ ਹੈ। ਇਸ ਮੌਕੇ ਸਕੂਲ ਮੁਖੀ ਹਰਪ੍ਰੀਤ ਸਿੰਘ ਅਤੇ ਅਧਿਆਪਕਾਂ ਨੇ ਮਿਲ ਕੇ ਵਿਧਾਇਕ ਗੁਰਲਾਲ ਘਨੌਰ ਅਤੇ ਹੋਰ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ 'ਤੇ ਗੁਰਤਾਜ ਸਿੰਘ ਸਿੱਖਿਆ ਕੋਆਰਡੀਨੇਟਰ, ਬਲਾਕ ਘਨੌਰ, ਦੌਲਤ ਰਾਮ ਹਲਕਾ ਸਿੱਖਿਆ ਕੋਆਰਡੀਨੇਟਰ, ਰਾਜੀਵ ਕੁਮਾਰ ਅਤੇ ਰਾਜਿੰਦਰ ਸਿੰਘ ਖਹਿਰਾ ਡੀਐੱਸਐੱਮ ਪਟਿਆਲਾ, ਜੀਵਨ ਕੁਮਾਰ ਬਲਾਕ ਨੋਡਲ ਅਫ਼ਸਰ, ਪ੍ਰਿੰਸੀਪਲ ਜਸਬੀਰ ਕੌਰ, ਪ੍ਰਿੰਸੀਪਲ ਜੁਗਰਾਜਬੀਰ ਕੌਰ, ਪ੍ਰਿੰਸੀਪਲ ਡਾ: ਨਰਿੰਦਰ ਕੌਰ, ਰਚਨਾ ਰਾਣੀ ਬਲਾਕ ਨੋਡਲ ਅਫ਼ਸਰ, ਨਾਇਬ ਸਿੰਘ ਹੈਡ ਮਾਸਟਰ ਖੇੜੀ ਗੰਡਿਆਂ, ਰਾਜਿੰਦਰ ਕੁਮਾਰ ਹੈੱਡ ਮਾਸਟਰ ਥੂਹਾ, ਦਲਜੀਤ ਸਿੰਘ ਹੈੱਡ ਮਾਸਟਰ, ਹਰਮਿੰਦਰ ਕੌਰ ਹੈੱਡ ਮਿਸਟ੍ਰੈਸ, ਮੇਜਰ ਸਿੰਘ ਮੀਡੀਆ ਕੋਆਰਡੀਨੇਟਰ, ਮਿਲਨ ਮੀਡੀਆ ਕੋਆਰਡੀਨੇਟਰ, ਬੱਗਾ ਸਿੰਘ ਬਲਾਕ ਪ੍ਰਧਾਨ, ਬਲਕਾਰ ਸਿੰਘ, ਮੰਗਲ ਸਿੰਘ, ਸ਼ੁੱਧ ਸਿੰਘ, ਜੋਗਾ ਸਿੰਘ, ਹੁਸ਼ਿਆਰ ਸਿੰਘ, ਰੁਲੀਆ ਸਿੰਘ, ਸਰਪੰਚ ਰਾਮ ਕਰਨ, ਅਵਤਾਰ ਸਿੰਘ, ਗੁਰਸ਼ਰਨ ਸਿੰਘ ਵਿਰਕ, ਅੰਮ੍ਰਿਤਜੀਤ ਸਿੰਘ, ਮਾਨ ਸਿੰਘ ਬੜਿੰਗ, ਦਲਜੀਤ ਸਿੰਘ, ਜਤਿੰਦਰ ਸਿੰਘ, ਪਿਆਰਾ ਸਿੰਘ, ਕੁਲਦੀਪ ਕੁਮਾਰ ਵਰਮਾ, ਹੋਰ ਸਰਪੰਚਾਂ ਅਤੇ ਪੰਚਾਂ ਨੇ ਭਾਗ ਲਿਆ।
ਇਸ ਤੋਂ ਇਲਾਵਾ ਇਲਾਕੇ ਦੇ ਹੋਰ ਪ੍ਰਿੰਸੀਪਲ, ਮੁੱਖ ਅਧਿਆਪਕ, ਅਧਿਆਪਕ, ਬੱਚਿਆਂ ਦੇ ਮਾਪੇ ਅਤੇ ਵਿਦਿਆਰਥੀ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਸਮਾਗਮ ਦੌਰਾਨ ਸਿੱਖਿਆ ਦੇ ਪੱਧਰ ਨੂੰ ਹੋਰ ਉਚੇਰਾ ਬਣਾਉਣ ਅਤੇ ਸਮੂਹ ਸਕੂਲਾਂ ਵਿੱਚ ਸਕੂਲ ਆਫ ਹੈਪੀਨੈੱਸ ਵਰਗੇ ਮਾਡਲ ਲਾਗੂ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਗਿਆ।