ਲੋਕ ਸੰਪਰਕ ਵਿਭਾਗ,
ਚੰਡੀਗੜ੍ਹ ਪ੍ਰਸ਼ਾਸਨ
ਪ੍ਰੈੱਸ ਰਿਲੀਜ਼
ਚੰਡੀਗੜ੍ਹ ਪ੍ਰਸ਼ਾਸਨ 7 ਮਈ, 2025 ਨੂੰ ਪੂਰੇ ਪੈਮਾਨੇ 'ਤੇ ਮੌਕ ਡ੍ਰਿਲ ਆਯੋਜਿਤ ਕਰੇਗਾ
ਪਬਲਿਕ ਨੂੰ ਸਹਿਯੋਗ ਦੀ ਤਾਕੀਦ ਕੀਤੀ - ਅਸਥਾਈ ਬਲੈਕਆਊਟ ਨਿਰਧਾਰਿਤ
ਚੰਡੀਗੜ੍ਹ, 6 ਮਈ, 2025:
ਆਪਦਾ ਦੀਆਂ ਤਿਆਰੀਆਂ ਨੂੰ ਮਜ਼ਬੂਤ ਕਰਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਏਜੰਸੀਆਂ ਦੇ ਦਰਮਿਆਨ ਤਾਲਮੇਲ ਵਧਾਉਣ ਦੇ ਮੱਦੇਨਜ਼ਰ, ਸ਼੍ਰੀ ਨਿਸ਼ਾਂਤ ਕੁਮਾਰ ਯਾਦਵ, ਡਿਪਟੀ ਕਮਿਸ਼ਨਰ, ਯੂ.ਟੀ., ਚੰਡੀਗੜ੍ਹ ਨੇ ਅੱਜ ਪ੍ਰਮੁੱਖ ਹਿਤਧਾਰਕਾਂ ਨਾਲ ਇੱਕ ਵਿਆਪਕ ਸਮੀਖਿਆ ਬੈਠਕ ਬੁਲਾਈ। ਬੈਠਕ ਵਿੱਚ ਸ਼੍ਰੀਮਤੀ ਕੰਵਰਦੀਪ ਕੌਰ, ਸੀਨੀਅਰ ਸੁਪਰਡੈਂਟ ਆਵ੍ ਪੁਲਿਸ (ਐੱਸਐੱਸਪੀ), ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ, ਰੈਜ਼ੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ (ਆਰਡਬਲਿਊਏਜ਼-RWAs), ਮਾਰਕਿਟ ਵੈਲਫੇਅਰ ਐਸੋਸੀਏਸ਼ਨਾਂ (ਐੱਮਡਬਲਿਊਏ-MWA) ਅਤੇ ਹੋਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਸ਼ਾਮਲ ਹੋਏ।
ਬੈਠਕ ਵਿੱਚ ਚੰਡੀਗੜ੍ਹ ਵਿੱਚ ਦੋ ਸਥਾਨਾਂ 'ਤੇ ਇਮਾਰਤ ਢਹਿਣ ਅਤੇ ਅੱਗ ਲਗਣ ਦੀਆਂ ਘਟਨਾਵਾਂ ਦੇ ਲਈ ਪੂਰੇ ਪੈਮਾਨੇ 'ਤੇ ਮੌਕ ਡ੍ਰਿਲ ਲਈ ਐਗਜ਼ੀਕਿਊਸ਼ਨ ਪਲਾਨ ਅਤੇ ਲੌਜਿਸਟਿਕਲ ਤਿਆਰੀਆਂ 'ਤੇ ਕੇਂਦ੍ਰਿਤ ਕੀਤਾ ਗਿਆ। ਇਸ ਅਭਿਆਸ ਦੇ ਹਿੱਸੇ ਵਜੋਂ, 7 ਮਈ ਨੂੰ ਸ਼ਾਮ 7:30 ਵਜੇ, ਸ਼ਹਿਰ ਭਰ ਵਿੱਚ ਹਵਾਈ ਹਮਲੇ ਦੀ ਚੇਤਾਵਨੀ ਦੇਣ ਵਾਲੇ ਸਾਇਰਨ ਵਜਾਏ ਜਾਣਗੇ, ਜਿਸ ਦੇ ਜਵਾਬ ਵਿੱਚ ਸ਼ਹਿਰ ਦੇ ਸਾਰੇ ਨਿਵਾਸੀਆਂ ਦੁਆਰਾ ਸਵੈ-ਇੱਛਾ ਨਾਲ ਸ਼ਾਮ 7:30 ਵਜੇ ਤੋਂ ਸ਼ਾਮ 7:40 ਵਜੇ (10 ਮਿੰਟ ਦੇ ਲਈ) ਤੱਕ ਪੂਰਨ ਬਲੈਕਆਊਟ ਲਾਗੂ ਕੀਤਾ ਜਾਣਾ ਹੈ।
ਬਲੈਕਆਊਟ ਦੇ ਦੌਰਾਨ, ਨਾਗਰਿਕਾਂ ਨੂੰ ਘਰਾਂ ਵਿੱਚ ਰਹਿਣ ਅਤੇ ਸਾਰੀਆਂ ਇਨਡੋਰ ਅਤੇ ਆਊਟਡੋਰ ਲਾਇਟਾਂ ਬੰਦ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਜੇਕਰ ਉਹ ਗੱਡੀ ਚਲਾ ਰਹੇ ਹਨ, ਤਾਂ ਉਹ ਆਪਣਾ ਵਾਹਨ ਸੜਕ ਦੇ ਕਿਨਾਰੇ ਪਾਰਕ ਕਰਨ ਅਤੇ ਲਾਇਟਾਂ ਬੰਦ ਕਰ ਦੇਣ। ਸ਼ਾਮ 07:40 ਵਜੇ ਦੇ ਬਾਅਦ, ਨਾਗਰਿਕ ਆਮ/ਨਿਯਮਿਤ ਗਤੀਵਿਧੀਆਂ ਕਰ ਸਕਦੇ ਹਨ। ਐਮਰਜੈਂਸੀ ਸੇਵਾਵਾਂ ਦੀ ਪ੍ਰਤੀਕਿਰਿਆ ਅਤੇ ਅਨੁਕੂਲਨਸ਼ੀਲਤਾ ਦਾ ਮੁੱਲਾਂਕਣ ਕਰਨ ਦੇ ਲਈ ਬਲੈਕਆਊਟ ਨੂੰ ਇੱਕ ਨਿਯੰਤ੍ਰਿਤ ਅਤੇ ਨਿਗਰਾਨੀ ਵਾਲੇ ਢੰਗ ਨਾਲ ਆਯੋਜਿਤ ਕੀਤਾ ਜਾਵੇਗਾ।
ਇਹ ਵੀ ਅੱਗੇ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਮੌਕ ਡ੍ਰਿਲ ਅਭਿਆਸ ਮੈਡੀਕਲ ਸੰਸਥਾਵਾਂ ਯਾਨੀ ਹਸਪਤਾਲਾਂ ਅਤੇ ਨਰਸਿੰਗ ਹੋਮਾਂ 'ਤੇ ਲਾਗੂ ਨਹੀਂ ਹੁੰਦਾ ਹੈ ਅਤੇ ਉਨ੍ਹਾਂ ਦੁਆਰਾ ਕੋਈ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਉਨ੍ਹਾਂ ਨੂੰ ਸੂਚਿਤ ਅਤੇ ਸਤਰਕ ਰਹਿਣਾ ਚਾਹੀਦਾ ਹੈ।
ਇਹ ਅਭਿਆਸ ਰੀਅਲ-ਟਾਇਮ ਦੀਆਂ ਸਥਿਤੀਆਂ ਵਿੱਚ ਐਮਰਜੈਂਸੀ ਪ੍ਰਤੀਕਿਰਿਆ ਤੰਤਰ ਦੀ ਪ੍ਰਭਾਵਸ਼ੀਲਤਾ ਦਾ ਮੁੱਲਾਂਕਣ ਕਰਨ ਅਤੇ ਉਸ ਨੂੰ ਵਧਾਉਣ ਦੇ ਲਈ ਪ੍ਰਸ਼ਾਸਨ ਦੇ ਨਿਰੰਤਰ ਯਤਨਾਂ ਦਾ ਇੱਕ ਹਿੱਸਾ ਹੈ। ਇਸ ਵਿੱਚ ਅੱਗ ਬੁਝਾਊ ਅਤੇ ਐਮਰਜੈਂਸੀ ਸੇਵਾਵਾਂ, ਪੁਲਿਸ, ਸਿਹਤ ਵਿਭਾਗ, ਨਗਰ ਨਿਗਮ ਅਤੇ ਆਪਦਾ ਪ੍ਰਬੰਧਨ ਅਥਾਰਿਟੀਆਂ ਸਹਿਤ ਕਈ ਏਜੰਸੀਆਂ ਦੀ ਤਾਲਮੇਲ ਵਾਲੀ ਭਾਗੀਦਾਰੀ ਸ਼ਾਮਲ ਹੋਵੇਗੀ। ਇਸ ਦੇ ਇਲਾਵਾ, ਸਿਵਲ ਡਿਫੈਂਸ, ਨੈਸ਼ਨਲ ਸਰਵਿਸ ਸਕੀਮ (ਐੱਨਐੱਸਐੱਸ), ਅਤੇ ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਦੇ ਟ੍ਰੇਨਿੰਗ ਪ੍ਰਾਪਤ ਵਲੰਟੀਅਰ ਮੌਕ ਡ੍ਰਿਲ ਦੌਰਾਨ ਆਪਣੀ ਸਰਗਰਮ ਭੂਮਿਕਾ ਨਿਭਾਉਣਗੇ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਾਂਤ ਰਹਿਣ, ਘਬਰਾਹਟ ਤੋਂ ਬਚਣ, ਅਤੇ ਉਸ ਦਿਨ ਦੀਆਂ ਗਤੀਵਿਧੀਆਂ ਬਾਰੇ ਕਿਸੇ ਵੀ ਅਫ਼ਵਾਹ 'ਤੇ ਵਿਸ਼ਵਾਸ ਨਾ ਕਰਨ ਜਾਂ ਉਸ ਨੂੰ ਪ੍ਰਸਾਰਿਤ ਨਾ ਕਰਨ। ਇਹ ਡ੍ਰਿਲ ਪੂਰੀ ਤਰ੍ਹਾਂ ਇੱਕ ਤਿਆਰੀ ਅਭਿਆਸ ਹੈ ਅਤੇ ਇਸ ਨਾਲ ਕੋਈ ਅਸਲ ਖ਼ਤਰਾ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੌਕ ਡ੍ਰਿੱਲ ਕੀਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਮੌਕ ਡ੍ਰਿਲ ਦੌਰਾਨ ਆਪਣਾ ਪੂਰਾ ਸਹਿਯੋਗ ਦੇਣ। ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਸ਼ਾਂਤ ਰਹਿਣ, ਘਬਰਾਉਣ ਤੋਂ ਬਚਣ, ਅਤੇ ਉਸ ਦਿਨ ਹੋਣ ਵਾਲੀਆਂ ਗਤੀਵਿਧੀਆਂ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਵਿਸ਼ਵਾਸ ਨਾ ਕਰਨ ਜਾਂ ਉਨ੍ਹਾਂ ਨੂੰ ਪ੍ਰਸਾਰਿਤ ਨਾ ਕਰਨ। ਇਹ ਡ੍ਰਿਲ ਸਿਰਫ਼ ਇੱਕ ਤਿਆਰੀ ਅਭਿਆਸ ਹੈ ਅਤੇ ਇਸ ਨਾਲ ਕੋਈ ਅਸਲ ਖ਼ਤਰਾ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਮੌਕ ਡ੍ਰਿੱਲ ਕੀਤੀਆਂ ਜਾਣਗੀਆਂ।
ਪ੍ਰਸ਼ਾਸਨ ਨੇ ਇਹ ਸੁਨਿਸ਼ਚਿਤ ਕੀਤਾ ਹੈ ਕਿ ਸਿਮੂਲੇਸ਼ਨ ਦੇ ਦੌਰਾਨ ਸਾਰੇ ਸੁਰੱਖਿਆ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਨ ਕੀਤਾ ਜਾਵੇਗਾ। ਪੂਰੀ ਡ੍ਰਿਲ ਦੇ ਦੌਰਾਨ ਜਨਤਕ ਸਵਾਲਾਂ ਅਤੇ ਸਹਾਇਤਾ ਲਈ ਸਮਰਪਿਤ ਹੈਲਪਲਾਇਨ ਨੰਬਰ ਸਰਗਰਮ ਰਹਿਣਗੇ।
ਚੰਡੀਗੜ੍ਹ ਪ੍ਰਸ਼ਾਸਨ ਆਪਣੇ ਨਿਵਾਸੀਆਂ ਦੀ ਸੁਰੱਖਿਆ ਅਤੇ ਭਲਾਈ ਦੇ ਲਈ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਸਾਰਿਆਂ ਨੂੰ ਇਸ ਮਹੱਤਵਪੂਰਨ ਤਿਆਰੀ ਪਹਿਲ ਵਿੱਚ ਸਕਾਰਾਤਮਕ ਯੋਗਦਾਨ ਪਾਉਣ ਦੀ ਤਾਕੀਦ ਕਰਦਾ ਹੈ।