ਚੰਡੀਗੜ੍ਹ ਮੌਕ ਡ੍ਰਿਲ - ਅਡਵਾਇਜ਼ਰੀ
7 ਮਈ ਜਨਤਾ ਨੂੰ ਨਿਮਨਲਿਖਤ ਸੁਨਿਸ਼ਚਿਤ ਕਰਨ ਦੀ ਤਾਕੀਦ ਕੀਤੀ ਜਾਂਦੀ ਹੈ:
ਡ੍ਰਿਲ ਤੋਂ ਪਹਿਲਾਂ:
-ਰਾਤ ਨੂੰ ਪਹਿਲਾਂ ਆਪਣਾ ਫੋਨ ਅਤੇ ਪਾਵਰ ਬੈਂਕ ਚਾਰਜ ਕਰ ਲਵੋ।
-ਬੁਨਿਆਦੀ ਸਮਾਨ / ਐਮਰਜੈਂਸੀ ਸਪਲਾਈ ਤਿਆਰ ਰੱਖੋ:
* ਬੈਟਰੀ/ਸੌਰ ਊਰਜਾ ਨਾਲ ਚਲਣ ਵਾਲੀ ਫਲੈਸ਼ਲਾਇਟ/ਟਾਰਚ, ਰੇਡੀਓ, ਗਲੋ ਸਟਿਕਸ
* ਵੈਧ ਆਈਡੀ ਕਾਰਡ
* ਪਰਿਵਾਰਕ ਐਮਰਜੈਂਸੀ ਕਿੱਟ ਤਿਆਰ ਰੱਖੋ:
ਪਾਣੀ, ਸੁੱਕਾ ਭੋਜਨ,ਬੁਨਿਆਦੀ ਦਵਾਈਆਂ।
-ਅਲਰਟਾਂ ਬਾਰੇ ਜਾਗਰੂਕਤਾ:
* ਸਾਇਰਨ ਸਿਗਨਲ ਸਿੱਖੋ (ਜਿਵੇਂ ਕਿ ਲੰਬਾ ਨਿਰੰਤਰ = ਅਲਰਟ: ਛੋਟਾ =ਸਭ ਸਾਫ਼)
* ਅਧਿਕਾਰਤ ਅਪਡੇਟਾਂ ਦੇ ਲਈ ਰੇਡੀਓ/ਟੀਵੀ ਦੇਖਦੇ ਰਹੋ (ਜਿਵੇਂ ਕਿ ਆਕਾਸ਼ਵਾਣੀ, ਦੂਰਦਰਸ਼ਨ)
-ਸੁਰੱਖਿਅਤ ਜ਼ੋਨ ਦੀ ਤਿਆਰੀ:
* ਇੱਕ ਸੁਰੱਖਿਅਤ ਅੰਦਰੂਨੀ ਕਮਰੇ ਜਾਂ ਬੇਸਮੈਂਟ ਨੂੰ ਆਸਰੇ ਵਜੋਂ ਪਹਿਚਾਣੋ।
* ਪਰਿਵਾਰਕ ਅਭਿਆਸਾਂ ਦਾ ਅਭਿਆਸ ਕਰੋ: ਲਾਇਟਾਂ ਬੰਦ ਕਰੋ, 1-2 ਮਿੰਟਾਂ ਦੇ ਅੰਦਰ ਸੁਰੱਖਿਅਤ ਜ਼ੋਨ ਵਿੱਚ ਇਕੱਠੇ ਹੋਵੋ।
-ਐਮਰਜੈਂਸੀ ਨੰਬਰ ਨੋਟ ਕਰੋ:
* -ਪੁਲਿਸ: 112
* -ਅੱਗ: 101
* -ਐਂਬੂਲੈਂਸ: 120
-ਸ਼ਾਮ 7 ਤੋਂ 8 ਵਜੇ ਤੱਕ ਲਿਫਟ ਦੀ ਵਰਤੋਂ ਨਾ ਕਰੋ। ਲਿਫਟਾਂ ਨੂੰ ਡੀ-ਐਕਟੀਵੇਟ ਕਰੋ ਤਾਕਿ ਬਲੈਕਆਊਟ ਦੇ ਦੌਰਾਨ ਕੋਈ ਅਸੁਵਿਧਾ ਨਾ ਹੋਵੇ।
-ਬਜ਼ੁਰਗਾਂ/ਬੱਚਿਆਂ ਨੂੰ ਪਹਿਲਾਂ ਤੋਂ ਸੂਚਿਤ/ਤਿਆਰ ਕਰੋ।
ਡ੍ਰਿਲ ਦੌਰਾਨ:
- ਜੇਕਰ ਤੁਸੀਂ ਹਵਾਈ ਹਮਲੇ ਦੇ ਸਾਇਰਨ ਜਾਂ ਐਲਾਨ ਸੁਣਦੇ ਹੋ ਤਾਂ ਘਬਰਾਓ ਨਾ - "ਇਹ ਇੱਕ ਡ੍ਰਿਲ ਹੈ"।
- ਪੁਲਿਸ, ਸਕੂਲ ਅਧਿਕਾਰੀਆਂ, ਜਾਂ ਇਮਾਰਤ ਸੁਰੱਖਿਆ ਜਾਂ ਕਿਸੇ ਹੋਰ ਦੇ ਨਿਰਦੇਸ਼ਾਂ ਦਾ ਪਾਲਨ ਕਰੋ
-ਤੁਰੰਤ ਸੁਰੱਖਿਅਤ ਜ਼ੋਨ ਵਿੱਚ ਇਕੱਠੇ ਹੋਵੋ।
ਬਲੈਕਆਊਟ ਦੌਰਾਨ:
* ਘਰ ਦੇ ਅੰਦਰ ਰਹੋ ਅਤੇ ਖਿੜਕੀਆਂ ਤੋਂ ਦੂਰ ਰਹੋ। ਅਗਰ ਤੁਸੀਂ ਗੱਡੀ ਚਲਾ ਰਹੇ ਹੋ, ਤਾਂ ਆਪਣਾ ਵਾਹਨ ਸਾਇਡ 'ਤੇ ਪਾਰਕ ਕਰੋ ਅਤੇ ਲਾਇਟਾਂ ਬੰਦ ਕਰੋ। ਤੁਸੀਂ ਜਿੱਥੇ ਵੀ ਹੋਵੋ ਉੱਥੇ ਹੀ ਰਹੋ ਅਤੇ ਇੱਧਰ-ਉੱਧਰ ਨਾ ਜਾਓ।
* ਇਨਵਰਟਰ ਜਾਂ ਵਿਕਲਪਿਕ ਬਿਜਲੀ ਸਪਲਾਈ ਡਿਸਕਨੈਕਟ ਕਰਨ ਸਮੇਤ ਅਲਰਟ ਦੌਰਾਨ ਸਾਰੀਆਂ ਇਨਡੋਰ ਅਤੇ ਆਊਟਡੋਰ ਲਾਇਟਾਂ ਬੰਦ ਕਰ ਦਿਉ।
* ਜਦੋਂ ਬਲੈਕਆਊਟ ਦਾ ਐਲਾਨ/ਸਾਇਰਨ ਸਰਗਰਮ ਹੋਣ ਤਾਂ ਗੈਸ/ਬਿਜਲੀ ਦੇ ਉਪਕਰਣ ਬੰਦ ਕਰ ਦਿਉ।
* ਇਹ ਸੁਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਬੱਚਿਆਂ, ਬਜ਼ੁਰਗਾਂ ਅਤੇ ਪਾਲਤੂ ਜਾਨਵਰਾਂ ਦੀ ਹਰ ਸਮੇਂ ਨਿਗਰਾਨੀ ਕੀਤੀ ਜਾਵੇ।
* ਖਿੜਕੀਆਂ ਦੇ ਨੇੜੇ ਫੋਨ ਜਾਂ ਐੱਲਈਡੀ ਡਿਵਾਇਸਾਂ ਦਾ ਇਸਤੇਮਾਲ ਨਾ ਕਰੋ।
* ਮੋਟੇ ਪਰਦਿਆਂ ਦਾ ਇਸਤੇਮਾਲ ਕਰੋ ਜਾਂ ਖਿੜਕੀਆਂ ਨੂੰ ਕਾਰਡਬੋਰਡ/ਪੈਨਲਾਂ ਨਾਲ ਢਕੋ।
- ਵਟਸਐਪ (WhatsApp) ਜਾਂ ਸੋਸ਼ਲ ਮੀਡੀਆ 'ਤੇ ਗ਼ੈਰ-ਪ੍ਰਮਾਣਿਤ ਜਾਣਕਾਰੀ ਨਾ ਫੈਲਾਓ।
ਡ੍ਰਿਲ ਦੇ ਬਾਅਦ
- ਜਦੋਂ ਤੱਕ ਹੋਰ ਹਦਾਇਤ ਨਾ ਦਿੱਤੀ ਜਾਵੇ, ਆਮ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰੋ।
- ਆਪਣੇ ਸਥਾਨਕ ਆਰਡਬਲਿਊਏ (RWA) ਜਾਂ ਪ੍ਰਸ਼ਾਸਨ ਨਾਲ ਆਪਣਾ ਫੀਡਬੈਕ ਸਾਂਝਾ ਕਰੋ।
- ਆਪਣੇ ਆਸ-ਪਾਸ ਦੇ ਬੱਚਿਆਂ ਜਾਂ ਬਜ਼ੁਰਗਾਂ ਨਾਲ ਗੱਲ ਕਰੋ - ਉਨ੍ਹਾਂ ਨੂੰ ਭਰੋਸਾ ਦਿਵਾਓ ਕਿ ਇਹ ਸਿਰਫ਼ ਇੱਕ ਤਿਆਰੀ-ਉਪਾਅ ਸੀ।
ਨੋਟ: ਇਹ ਮੌਕ ਡ੍ਰਿਲ ਅਭਿਆਸ ਮੈਡੀਕਲ ਸੰਸਥਾਵਾਂ, ਯਾਨੀ ਹਸਪਤਾਲਾਂ ਅਤੇ ਨਰਸਿੰਗ ਹੋਮਸ 'ਤੇ ਲਾਗੂ ਨਹੀਂ ਹੁੰਦਾ ਹੈ। ਹਾਲਾਂਕਿ, ਉਨ੍ਹਾਂ ਨੂੰ ਡ੍ਰਿਲ ਦੇ ਦੌਰਾਨ ਸਾਰੀਆਂ ਖਿੜਕੀਆਂ ਨੂੰ ਮੋਟੇ ਪਰਦਿਆਂ ਨਾਲ ਢਕਣਾ ਚਾਹੀਦਾ ਹੈ ਅਤੇ ਸਤਰਕ ਰਹਿਣਾ ਚਾਹੀਦਾ ਹੈ।
ਇਸ ਡ੍ਰਿਲ ਦਾ ਉਦੇਸ਼ ਨਾਗਰਿਕ ਆਬਾਦੀ ਨੂੰ ਕਿਸੇ ਵੀ ਐਮਰਜੈਂਸੀ ਲਈ ਤਿਆਰ ਕਰਨਾ ਅਤੇ ਅਜਿਹੀ ਗੰਭੀਰ ਸਥਿਤੀ ਦੇ ਦੌਰਾਨ ਬੜੇ ਪੈਮਾਨੇ 'ਤੇ ਦਹਿਸ਼ਤ ਦੀ ਸੰਭਾਵਨਾ ਨੂੰ ਘੱਟ ਕਰਨਾ ਹੈ।