Arth Parkash : Latest Hindi News, News in Hindi
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰਾਈਡੈਂਟ ਫੈਕਟਰੀ ਧੌਲਾ ਅਤੇ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਮੌਕ ਡਰਿੱਲ ਕਰਵਾਈ ਗ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰਾਈਡੈਂਟ ਫੈਕਟਰੀ ਧੌਲਾ ਅਤੇ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਮੌਕ ਡਰਿੱਲ ਕਰਵਾਈ ਗਈ
Tuesday, 06 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਰਨਾਲਾ

--ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰਾਈਡੈਂਟ ਫੈਕਟਰੀ ਧੌਲਾ ਅਤੇ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਮੌਕ ਡਰਿੱਲ ਕਰਵਾਈ ਗਈ

--ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਬਲੈਕ ਆਉਟ ਦੌਰਾਨ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ, ਉੱਪ ਮੰਡਲ ਮੈਜਿਸਟਰੇਟ

ਤਪਾ, 7 ਮਈ

ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟ੍ਰਾਈਡੈਂਟ ਫੈਕਟਰੀ ਧੌਲਾ ਅਤੇ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਮੌਕ ਡਰਿੱਲ ਕਰਵਾਈ ਗਈ।

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਉੱਪ ਮੰਡਲ ਮਜਿਸਟ੍ਰੇਟ ਤਪਾ ਸ਼੍ਰੀਮਤੀ ਸਿਮਰਪ੍ਰੀਤ ਕੌਰ ਨੇ ਦੱਸਿਆ ਕਿ ਟ੍ਰਾਈਡੈਂਟ ਫੈਕਟਰੀ ਵਿਖੇ ਅੱਗ ਲੱਗਣ ਦੀ ਸੰਭਾਵਨਾ ਦਾ ਦ੍ਰਿਸ਼ ਬਣਾ ਕੇ ਇਸ ਦੌਰਾਨ ਵਰਤੀ ਜਾਣ ਵਾਲੀ ਸਾਵਧਾਨੀ ਅਤੇ ਕੀਤੇ ਜਾਣ ਵਾਲੇ ਕੰਮਾਂ ਦਾ ਅਭਿਆਸ ਕੀਤਾ ਗਿਆ। ਇਸ ਦੌਰਾਨ ਫੈਕਟਰੀ ਦੇ ਅਫਸਰ, ਕਰਮਚਾਰੀ, ਪੁਲਸ ਅਤੇ ਸਿਵਲ ਡਿਫੈਂਸ ਦੇ ਨੁਮਾਇੰਦੇ ਮੌਜੂਦ ਸਨ।

 

ਇਸੇ ਤਰ੍ਹਾਂ ਆਈ ਓ ਐੱਲ ਫੈਕਟਰੀ ਫਤਿਹਗੜ੍ਹ ਛੰਨਾ ਵਿਖੇ ਗੈਸ ਲੀਕ ਹੋਣ ਦੀ ਸੂਰਤ ਵਿਚ ਵਰਤੀ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਅਭਿਆਸ ਕੀਤਾ ਗਿਆ।

 

ਉੱਪ ਮੰਡਲ ਮਜਿਸਟ੍ਰੇਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੌਕ ਡਰਿੱਲ ਅਤੇ ਬਲੈਕ ਆਉਟ ਦੌਰਾਨ ਸਰਕਾਰ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ ਅਤੇ ਪ੍ਰਸ਼ਾਸਨ ਦਾ ਸਾਥ ਦੇਣ।