Arth Parkash : Latest Hindi News, News in Hindi
ਸਾਂਸਦ ਰਾਘਵ ਚੱਢਾ ਦੀ ਪਾਕਿਸਤਾਨ ਨੂੰ ਚੇਤਾਵਨੀ: ਸੁਧਰ ਜਾਓ ਨਹੀਂ ਤਾਂ ਕਾਸ਼ੀ ਤੋਂ ਇਸਲਾਮਾਬਾਦ ਤੱਕ ਵਹੇਗੀ ਗੰਗਾ, ਰਾਵਲਪ ਸਾਂਸਦ ਰਾਘਵ ਚੱਢਾ ਦੀ ਪਾਕਿਸਤਾਨ ਨੂੰ ਚੇਤਾਵਨੀ: ਸੁਧਰ ਜਾਓ ਨਹੀਂ ਤਾਂ ਕਾਸ਼ੀ ਤੋਂ ਇਸਲਾਮਾਬਾਦ ਤੱਕ ਵਹੇਗੀ ਗੰਗਾ, ਰਾਵਲਪਿੰਡੀ ਵਿੱਚ ਲਹਿਰਾਏਗਾ ਤਿਰੰਗਾ!
Friday, 09 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਾਂਸਦ ਰਾਘਵ ਚੱਢਾ ਦੀ ਪਾਕਿਸਤਾਨ ਨੂੰ ਚੇਤਾਵਨੀ: ਸੁਧਰ ਜਾਓ ਨਹੀਂ ਤਾਂ ਕਾਸ਼ੀ ਤੋਂ ਇਸਲਾਮਾਬਾਦ ਤੱਕ ਵਹੇਗੀ ਗੰਗਾ, ਰਾਵਲਪਿੰਡੀ ਵਿੱਚ ਲਹਿਰਾਏਗਾ ਤਿਰੰਗਾ!

 ਰਾਘਵ ਚੱਢਾ ਨੇ ਕਿਹਾ- ਭਾਰਤ ਸ਼ਾਂਤੀ ਦਾ ਦੇਸ਼, "ਅਸੀਂ ਪਹਿਲਾਂ ਛੇੜਦੇ ਨਹੀਂ, ਬਾਅਦ ਵਿੱਚ  ਛੱਡਦੇ ਨਹੀਂ

ਸੰਸਦ ਮੈਂਬਰ ਨੇ ਫੌਜ ਦੀ ਬਹਾਦਰੀ ਨੂੰ ਸਲਾਮ ਕਰਦਿਆਂ ਕਿਹਾ - ਅੱਤਵਾਦ ਦਾ ਹੁਣ ਪੂਰੀ ਤਰ੍ਹਾਂ ਹੋਵੇਗਾ ਖਾਤਮਾ

 ਕਿਹਾ- ਆਪਣੇ ਬੱਚਿਆਂ ਦੇ ਹਿੱਸੇ ਦਾ ਦੁੱਧ ਅੱਤਵਾਦੀਆਂ ਨੂੰ ਪਿਲਾਉਂਦਾ ਹੈ ਪਾਕਿਸਤਾਨ

 ਰਾਘਵ ਚੱਢਾ ਨੇ ਭਾਰਤ ਦੇ ਏਯਰ ਡਿਫੈਂਸ ਸਿਸਟਮ ਦੀ ਕੀਤੀ ਪ੍ਰਸ਼ੰਸਾ, ਕਿਹਾ - ਪਾਕਿਸਤਾਨ ਦੀਆਂ ਮਿਸਾਈਲਾਂ ਅਤੇ ਡਰੋਨਾਂ ਨੂੰ ਮੱਛਰਾਂ ਵਾਂਗ ਮਸਲ ਦਿੱਤਾ


ਨਵੀਂ ਦਿੱਲੀ, 10 ਮਈ, 2025


ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਾਰਤ ਨੇ "ਆਪ੍ਰੇਸ਼ਨ ਸਿੰਦੂਰ" ਤਹਿਤ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ, ਉਸ ਨੇ ਪਾਕਿਸਤਾਨ ਨੂੰ ਇੱਕ ਸਖ਼ਤ ਅਤੇ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀਆਂ ਅੱਤਵਾਦੀ ਗਤੀਵਿਧੀਆਂ ਅਤੇ ਕਾਇਰਤਾਪੂਰਨ ਕਾਰਵਾਈਆਂ ਤੁਰੰਤ ਬੰਦ ਕਰੇ ਨਹੀਂ ਤਾਂ ਉਸਨੂੰ ਇਤਿਹਾਸ ਦੇ ਸਭ ਤੋਂ ਸਖ਼ਤ ਨਤੀਜੇ ਭੁਗਤਣੇ ਪੈਣਗੇ। 

ਉਨ੍ਹਾਂ ਭਾਰਤੀ ਫੌਜ ਦੇ ਅਜਿੱਤ ਸਾਹਸ ਨੂੰ ਸਲਾਮ ਕੀਤਾ ਅਤੇ ਦੇਸ਼ ਵਾਸੀਆਂ ਨੂੰ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ, "ਅਸੀਂ ਪਹਿਲਾਂ ਛੇੜਦੇ ਨਹੀਂ ਨਹੀਂ, ਪਰ ਬਾਅਦ ਵਿੱਚ ਛੱੱਡਦੇ ਵੀ ਨਹੀਂ। ਭਾਰਤ ਬੁੱਧ ਦੀ ਧਰਤੀ ਹੈ, ਪਰ ਇਹ ਅਰਜੁਨ ਅਤੇ ਭੀਸ਼ਮ ਵਰਗੇ ਬਹਾਦਰ ਯੋਧਿਆਂ ਦੀ ਕਰਮਭੂਮੀ ਵੀ ਹੈ।" 

*"ਦੋਸਤ ਬਦਲ ਸਕਦੇ ਹਨ, ਪਰ ਗੁਆਂਢੀ ਨਹੀਂ"*

ਸੰਸਦ ਮੈਂਬਰ ਰਾਘਵ ਚੱਢਾ ਨੇ ਪਾਕਿਸਤਾਨ ਦੀਆਂ ਲਗਾਤਾਰ ਅੱਤਵਾਦੀ ਗਤੀਵਿਧੀਆਂ ਅਤੇ ਸਰਹੱਦ 'ਤੇ ਕਾਇਰਤਾਪੂਰਨ ਹਮਲਿਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਕਿਹਾ, "ਇਹ ਸੱਚ ਹੈ ਕਿ ਤੁਸੀਂ ਦੋਸਤ ਬਦਲ ਸਕਦੇ ਹੋ, ਪਰ ਗੁਆਂਢੀ ਨਹੀਂ! ਅਤੇ ਜੇਕਰ ਗੁਆਂਢੀ ਪਾਕਿਸਤਾਨ ਵਰਗਾ ਹੈ, ਤਾਂ ਇਹ ਸਾਡਾ ਪਹਿਲਾ ਫਰਜ਼ ਹੈ ਕਿ ਅਸੀਂ ਉਸਨੂੰ ਸੁਧਾਰਨ ਲਈ ਸਖ਼ਤ ਸਜ਼ਾ ਦੇਈਏ।" ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੱਜ ਭਾਰਤ ਸਿਰਫ਼ ਪਾਕਿਸਤਾਨ ਵਿਰੁੱਧ ਹੀ ਨਹੀਂ ਸਗੋਂ ਬੇਰਹਿਮੀ, ਬਰਬਰਤਾ ਅਤੇ ਅੱਤਵਾਦੀ ਮਾਨਸਿਕਤਾ ਵਿਰੁੱਧ ਵੀ ਜੰਗ ਲੜ ਰਿਹਾ ਹੈ।  

ਭਾਰਤੀ ਫੌਜ ਦੀ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ, ਉਨ੍ਹਾਂ ਕਿਹਾ, "ਸਾਡੀ ਫੌਜ ਜਿਸ ਸ਼ਾਨਦਾਰ ਬਹਾਦਰੀ ਨਾਲ ਲੜ ਰਹੀ ਹੈ, ਉਹ ਸਪੱਸ਼ਟ ਕਰਦੀ ਹੈ ਕਿ ਇਸ ਵਾਰ ਅੱਤਵਾਦ ਦਾ ਖਾਤਮਾ ਹੋ ਜਾਵੇਗਾ। ਸਾਨੂੰ ਆਪਣੇ ਸੈਨਿਕਾਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਨੀ ਪਵੇਗੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਚੱਟਾਨ ਵਾਂਗ ਖੜ੍ਹੇ ਰਹਿਣਾ ਪਵੇਗਾ।" 

*ਮਨੁੱਖਤਾ 'ਤੇ ਧੱਬਾ ਸੀ ਪਹਿਲਗਾਮ ਅੱਤਵਾਦੀ ਹਮਲਾ*

ਰਾਘਵ ਚੱਢਾ ਨੇ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦਾ ਹਵਾਲਾ ਦਿੱਤਾ, ਜਿਸ ਵਿੱਚ ਪਾਕਿਸਤਾਨੀ ਅੱਤਵਾਦੀਆਂ ਨੇ ਨਿਹੱਥੇ ਨਾਗਰਿਕਾਂ 'ਤੇ ਬੇਰਹਿਮੀ ਨਾਲ ਹਮਲਾ ਕੀਤਾ ਸੀ। ਉਨ੍ਹਾਂ ਕਿਹਾ, "ਇਹ ਮਨੁੱਖਤਾ 'ਤੇ ਇੱਕ ਧੱਬਾ ਸੀ। ਅਸੀਂ ਅਪਰੇਸ਼ਨ ਸਿੰਦੂਰ ਦੀ ਪਹਿਲੀ ਕਿਸ਼ਤ ਰਾਹੀਂ ਆਪਣੀਆਂ ਮਾਵਾਂ ਅਤੇ ਭੈਣਾਂ ਦੇ ਸਿੰਦੂਰ ਦਾ ਬਦਲਾ ਵੀ ਲਿਆ, ਜਿਸ ਵਿੱਚ ਸਾਡੀ ਫੌਜ ਨੇ ਅੱਤਵਾਦੀਆਂ ਦੇ ਟਿਕਾਣਿਆਂ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਸਬਕ ਸਿਖਾਇਆ।"  

ਉਨ੍ਹਾਂ ਕਿਹਾ, ਪਰ ਪਾਕਿਸਤਾਨ ਨੇ ਆਪਣੀ ਗਲਤੀ ਮੰਨਣ ਦੀ ਬਜਾਏ ਸਰਹੱਦ 'ਤੇ ਮਾਸੂਮ ਨਾਗਰਿਕਾਂ ਅਤੇ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਰਾਘਵ ਚੱਢਾ ਨੇ ਇਸਨੂੰ ਪਾਕਿਸਤਾਨ ਦੀ ਕਮਜ਼ੋਰ ਮਾਨਸਿਕਤਾ ਦਾ ਸਬੂਤ ਕਰਾਰ ਦਿੱਤਾ ਅਤੇ ਕਿਹਾ, "ਉਹ ਭੁੱਲ ਗਿਆ ਕਿ ਭਾਰਤ, ਬੁੱਧ ਅਤੇ ਗਾਂਧੀ ਦੀ ਧਰਤੀ ਹੋਣ ਦੇ ਨਾਲ-ਨਾਲ, ਅਰਜੁਨ, ਭੀਸ਼ਮ, ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਨਾਇਕਾਂ ਦੀ ਵੀ ਧਰਤੀ ਹੈ।"  

*ਭਾਰਤੀ ਫੌਜਾਂ ਨੇ ਪਾਕਿਸਤਾਨ ਨੂੰ ਯਾਦ ਦਿਵਾਈ ਉਸ ਦੀ ਔਕਾਤ*

ਰਾਘਵ ਚੱਢਾ ਨੇ ਭਾਰਤੀ ਫੌਜ ਦੀਆਂ ਤਿੰਨੋਂ ਸ਼ਾਖਾਵਾਂ - ਥਲ ਸੈਨਾ, ਜਲ ਸੈਨਾ ਅਤੇ ਹਵਾਈ ਸੈਨਾ ਦੀ ਪ੍ਰਸ਼ੰਸਾ ਕੀਤੀ, ਜੋ ਪਾਕਿਸਤਾਨ ਨੂੰ ਉਸਦੀ ਔਕਾਤ ਯਾਦ ਦਿਵਾ ਰਹੀ ਹੈ। ਉਨ੍ਹਾਂ ਕਿਹਾ, "ਸਾਡੀਆਂ ਮਿਸਾਈਲਾਂ ਅਤੇ ਲੜਾਕੂ ਜਹਾਜ਼ ਪਾਕਿਸਤਾਨ ਦੀ ਛਾਤੀ 'ਤੇ ਗਰਜ ਰਹੇ ਹਨ। ਸਾਡਾ ਏਯਰ ਡਿਫੈਂਸ ਸਿਸਟਮ ਉਨ੍ਹਾਂ ਦੀਆਂ ਮਿਸਾਈਲਾਂ ਅਤੇ ਡਰੋਨਾਂ ਨੂੰ ਮੱਛਰਾਂ ਵਾਂਗ ਕੁਚਲ ਰਿਹਾ ਹੈ।"  

ਉਨ੍ਹਾਂ ਕਿਹਾ, 

"ਉਹ ਅੱਤਵਾਦੀ ਜਿਨ੍ਹਾਂ ਨੇ ਰਹਿਮ ਦੀ ਭੀਖ ਮੰਗ ਰਹੀਆਂ ਮਾਵਾਂ  ਨੇ ਤੋਂ ਬੱਚਿਆਂ ਨੂੰ ਖੋਹ ਲਿਆ ਸੀ,

ਜਿਹੜੇ ਅੱਤਵਾਦੀਆਂ ਨੇ ਪੁਲਵਾਮਾ ਤੋਂ ਉਰੀ ਤੱਕ ਸਾਡੇ ਲੋਕਾਂ 'ਤੇ ਬੁਰੀ ਨਜ਼ਰ ਰੱਖ ਸੀ 

ਜਿਹੜੇ ਅੱਤਵਾਦੀਆਂ ਨੇ 2008 ਵਿੱਚ ਮੁੰਬਈ ਵਿੱਚ ਸਾਡੇ ਸੈਂਕੜੇ ਨਿਹੱਥੇ ਅਤੇ ਮਾਸੂਮ ਲੋਕਾਂ ਨੂੰ ਮਾਰ ਦਿੱਤਾ,

ਜਿਹੜੇ ਅੱਤਵਾਦੀਆਂ ਨੇ 2001 ਵਿੱਚ ਸਾਡੇ ਲੋਕਤੰਤਰ ਦੇ ਮੰਦਰ, ਸੰਸਦ 'ਤੇ ਹਮਲਾ ਕੀਤਾ ਸੀ,

ਜਿਹੜੇ ਅੱਤਵਾਦੀਆਂ  ਨੇ 1993 ਵਿੱਚ ਲੜੀਵਾਰ ਧਮਾਕਿਆਂ ਨਾਲ ਸਾਡੀ ਆਰਥਿਕ ਰਾਜਧਾਨੀ ਮੁੰਬਈ ਨੂੰ ਹਿਲਾ ਦਿੱਤਾ ਸੀ

ਸਾਡੀ ਫੌਜ ਆਪਣੀ ਪੂਰੀ ਤਾਕਤ ਨਾਲ ਉਨ੍ਹਾਂ ਅੱਤਵਾਦੀਆਂ ਅਤੇ ਉਨ੍ਹਾਂ ਦੀ ਨਫ਼ਰਤ ਭਰੀ ਮਾਨਸਿਕਤਾ ਨੂੰ ਤਬਾਹ ਕਰਨ ਵਿੱਚ ਲੱਗੀ ਹੋਈ ਹੈ। ਸਾਨੂੰ ਸਿਰਫ਼ ਇੱਕਜੁੱਟ ਰਹਿਣਾ ਪਵੇਗਾ, ਅਤੇ ਹਰ ਮੁਸ਼ਕਲ ਵਿੱਚ ਦੇਸ਼ ਦੀ ਤਾਕਤ ਬਣਨਾ ਪਵੇਗਾ, ਨਾ ਕਿ ਇਸਦੀ ਕਮਜ਼ੋਰੀ। ਸਾਡੀ ਏਕਤਾ ਅਤੇ ਦ੍ਰਿੜ ਇਰਾਦੇ ਨਾਲ ਅੱਤਵਾਦ ਵਿਰੁੱਧ ਇਹ ਲੜਾਈ ਹੋਰ ਮਜ਼ਬੂਤ ​​ਹੋਵੇਗੀ।

*ਆਪਣਾ ਇਤਿਹਾਸ ਯਾਦ ਕਰੇ ਪਾਕਿਸਤਾਨ*

ਪਾਕਿਸਤਾਨ ਨੂੰ ਉਸਦੇ ਇਤਿਹਾਸ ਦੀ ਯਾਦ ਦਿਵਾਉਂਦੇ ਹੋਏ ਰਾਘਵ ਚੱਢਾ ਨੇ ਕਿਹਾ, "ਪਾਕਿਸਤਾਨ ਦੀ ਯਾਦਦਾਸ਼ਤ ਕਮਜ਼ੋਰ ਹੈ, ਇਸ ਲਈ ਉਸ ਨੂੰ ਸਮੇਂ-ਸਮੇਂ 'ਤੇ ਯਾਦ ਦਿਵਾਉਣਾ ਪੈਂਦਾ ਹੈ।" ਉਨ੍ਹਾਂ 1971 ਦੀ ਜੰਗ ਦਾ ਜ਼ਿਕਰ ਕੀਤਾ, ਜਦੋਂ ਭਾਰਤ ਨੇ 90,000 ਪਾਕਿਸਤਾਨੀ ਸੈਨਿਕਾਂ ਨੂੰ ਗੋਡਿਆਂ ਤੇ ਲਿਆ ਕੇ ਬੰਗਲਾਦੇਸ਼ ਬਣਾਇਆ। ਉਨ੍ਹਾਂ 1984 ਦੇ ਸਿਆਚਿਨ ਆਪ੍ਰੇਸ਼ਨ ਅਤੇ 1999 ਦੇ ਕਾਰਗਿਲ ਯੁੱਧ ਦਾ ਵੀ ਜ਼ਿਕਰ ਕੀਤਾ, ਜਦੋਂ ਭਾਰਤ ਨੇ ਪਾਕਿਸਤਾਨ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ ਸੀ।  

ਉਨ੍ਹਾਂ ਕਿਹਾ, "ਹਰ ਭਾਰਤੀ ਨੇ ਉਸ ਦੇਸ਼ ਦੇ ਸਿਰ ਨੂੰ ਕੁਚਲਣ ਦੀ ਸਹੁੰ ਚੁੱਕੀ ਹੈ ਜੋ 24 ਘੰਟੇ, ਸਾਲ ਦੇ 365 ਦਿਨ ਦੁਨੀਆ ਦੇ ਸਾਹਮਣੇ ਭੀਖ ਮੰਗਣ ਵਾਲਾ ਕਟੋਰਾ ਲੈ ਕੇ ਖੜ੍ਹਾ ਹੈ ਅਤੇ ਜੋ ਆਪਣੇ ਬੱਚਿਆਂ ਦਾ ਦੁੱਧ ਅੱਤਵਾਦੀਆਂ ਨੂੰ ਪਿਲਾਉਂਦਾ ਹੈ।"  

*ਏਕਤਾ ਦੀ ਅਪੀਲ*

ਰਾਘਵ ਚੱਢਾ ਨੇ ਦੇਸ਼ ਵਾਸੀਆਂ ਨੂੰ ਇੱਕਜੁੱਟ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਾਡਾ ਧਰਮ, ਸਾਡੀ ਜਾਤ, ਸਾਡੀ ਰਾਜਨੀਤੀ ਜਾਂ ਸਾਡਾ ਨੇਤਾ ਕੌਈ ਵੀ ਹੋਵੇ, ਸਭ ਤੋਂ ਪਹਿਲਾਂ ਅਸੀਂ ਭਾਰਤੀ ਹਾਂ। ਜੇਕਰ ਕੋਈ ਸਾਡੀ ਮਾਤ ਭੂਮੀ ਵੱਲ ਅੱਖ ਚੁੱਕੇਗਾ, ਤਾਂ ਅਸੀਂ ਸਾਰੇ ਮਿਲ ਕੇ ਜਵਾਬ ਦੇਵਾਂਗੇ।"  

ਉਨ੍ਹਾਂ ਨੇ ਕਰਨਲ ਸੋਫੀਆ ਕੁਰੈਸ਼ੀ ਅਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਵਰਗੀਆਂ ਬਹਾਦਰ ਮਹਿਲਾਵਾਂ ਅਤੇ ਸਰਹੱਦ 'ਤੇ ਖੜ੍ਹੇ ਸੈਨਿਕਾਂ ਦੇ ਪਰਿਵਾਰਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ, "ਸਾਨੂੰ ਉਨ੍ਹਾਂ ਦੇ ਨਾਲ ਖੜ੍ਹਨਾ ਪਵੇਗਾ, ਉਨ੍ਹਾਂ ਦੀ ਹਿੰਮਤ ਅਤੇ ਮਨੋਬਲ ਵਧਾਉਣਾ ਪਵੇਗਾ।" 

*ਪਾਕਿਸਤਾਨ ਨੂੰ ਆਖਰੀ ਚੇਤਾਵਨੀ*

ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, "ਭਾਰਤ ਚੇਤਾਵਨੀ ਦਿੰਦਾ ਹੈ ਕਿ ਸੁਧਰ ਜਾਵੇ ਪਾਕਿਸਤਾਨ, ਨਹੀਂ ਤਾਂ ਗੰਗਾ ਕਾਸ਼ੀ ਤੋਂ ਇਸਲਾਮਾਬਾਦ ਤੱਕ ਵਹੇਗੀ ਅਤੇ ਰਾਵਲਪਿੰਡੀ ਵਿੱਚ ਭਾਰਤੀ ਤਿਰੰਗਾ ਲਹਿਰਾਏਗਾ।" ਉਨ੍ਹਾਂ ਦੁਹਰਾਇਆ, "ਸਾਡੀ ਫੌਜ ਸਾਬਤ ਕਰ ਰਹੀ ਹੈ ਕਿ ਭਾਰਤ ਪਾਕਿਸਤਾਨ ਦਾ ਬਾਪ ਹੈ, ਅਤੇ ਇੱਕ ਪਬਾਪ ਹਮੇਸ਼ਾ ਬਾਪ ਹੁੰਦਾ ਹੈ।"  

ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕਜੁੱਟ ਰਹਿਣ, ਸੈਨਿਕਾਂ ਦਾ ਮਨੋਬਲ ਵਧਾਉਣ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਖੜ੍ਹੇ ਰਹਿਣ। ਸਾਨੂੰ ਆਪਣੇ ਸੈਨਿਕਾਂ ਦੀ ਸੁਰੱਖਿਆ ਲਈ ਆਪਣੇ-ਆਪਣੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਹ ਸਮਾਂ ਦੇਸ਼ ਨੂੰ ਕਮਜ਼ੋਰ ਨਹੀਂ, ਸਗੋਂ ਮਜ਼ਬੂਤ ​​ਬਣਨ ਦਾ ਹੈ।  
ਭਾਰਤ ਸ਼ਾਂਤੀ ਚਾਹੁੰਦਾ ਹੈ, ਪਰ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ।