Arth Parkash : Latest Hindi News, News in Hindi
7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਅੱਜ 19 ਮਈ ਨੂੰ ਹੋਵ 7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਅੱਜ 19 ਮਈ ਨੂੰ ਹੋਵੇਗੀ ਸ਼ੁਰੂਆਤ
Saturday, 17 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਅੱਜ 19 ਮਈ ਨੂੰ ਹੋਵੇਗੀ ਸ਼ੁਰੂਆਤ
ਕੈਬਨਿਟ ਮੰਤਰੀ ਡਾ. ਰਾਵਜੋਤ ਸਿੰਘ ਅਤੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਪ੍ਰੋਜੈਕਟ ਦਾ ਰੱਖਣਗੇ ਨੀਂਹ ਪੱਥਰ
20 ਕਿਲੋਮੀਟਰ ਪਾਈਪਲਾਈਨ ਜਰੀਏ 2000 ਘਰਾਂ ਤੱਕ ਪਹੁੰਚੇਗੀ ਪੀਣ ਦੇ ਪਾਣੀ ਦੀ ਸਪਲਾਈ,
ਫਾਜ਼ਿਲਕਾ 18 ਮਈ
 ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਇਆ ਕਰਵਾਉਣ ਲਈ ਵਚਨਬੱਧ ਹੈ | ਇਸੇ ਤਹਿਤ 7 ਕਰੋੜ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਲਈ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੀ ਅੱਜ 19 ਮਈ ਨੂੰ ਕੈਬਨਿਟ ਮੰਤਰੀ ਡਾ. ਰਾਵਜੋਤ ਸਿੰਘ ਨੀਂਹ ਪੱਥਰ ਰੱਖ ਕੇ ਕੰਮ ਦੀ ਸ਼ੁਰੂਆਤ ਕਰਵਾਉਣਗੇ | ਇਹ ਜਾਣਕਾਰੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦਿੱਤੀ|  
ਫਾਜ਼ਿਲਕਾ ਦੇ ਵਿਧਾਇਕ ਸ੍ਰੀ ਸਵਨਾ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਫਾਜ਼ਿਲਕਾ ਸ਼ਹਿਰ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਲਈ ਪਾਈਪਲਾਈਨ ਪਾਉਣ ਲਈ 6.98 ਕਰੋੜ ਰੁਪਏ ਨਾਲ ਸ਼ਹਿਰ ਵਿੱਚ 20 ਕਿਲੋਮੀਟਰ ਲੰਬੀ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਇਸ ਨਾਲ ਲਗਭਗ 2000 ਘਰਾਂ ਤੱਕ ਪੀਣ ਦਾ ਸਾਫ ਪਾਣੀ ਪਹੁੰਚੇਗਾ।
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਫਾਜ਼ਿਲਕਾ ਸ਼ਹਿਰ ਦੇ ਖਾਸ ਕਰਕੇ ਬਾਹਰੀ ਇਲਾਕਿਆਂ ਅਤੇ ਸਲੰਮ ਖੇਤਰਾਂ ਵਿੱਚ ਇਸ ਰਕਮ ਨਾਲ ਪੀਣ ਦਾ ਪਾਣੀ ਪਹੁੰਚਾਉਣ ਲਈ ਪਾਈਪਲਾਈਨ ਵਿਛਾਈ ਜਾਵੇਗੀ ਅਤੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਮੁਫਤ ਪਾਣੀ ਦੇ ਕਨੈਕਸ਼ਨ ਕਰਕੇ ਦਿੱਤੇ ਜਾਣਗੇ। ਫਾਜ਼ਿਲਕਾ ਇਲਾਕੇ ਵਿੱਚ ਧਰਤੀ ਹੇਠਲਾ ਪਾਣੀ ਪੀਣ ਦੇ ਲਈ ਢੁਕਵਾਂ ਨਾ ਹੋਣ ਕਰਕੇ ਵਾਟਰ ਵਰਕਸ ਅਧਾਰਤ ਪੀਣ ਦੇ ਪਾਣੀ ਦੀ ਸਪਲਾਈ ਦੀ ਬਹੁਤ ਜਰੂਰਤ ਸੀ । ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਕਰ ਰਹੇ ਸਨ ਜਿਸ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਗਿਆ |
ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਇਸ ਰਕਮ ਨਾਲ ਧੀਗੜਾਂ ਕਲੋਨੀ, ਨਵੀਂ ਆਬਾਦੀ, ਬਾਧਾ ਲੇਕ ਦੇ ਨੇੜੇ ਵਾਲੀ ਕਲੋਨੀ, ਫਰੀਡਮ ਫਾਈਟਰ ਰੋੜ , ਮਲੋਟ ਰੋਡ ਪੈਂਚਾਂ ਵਾਲੀ ਦੇ ਨਾਲ ਵਾਲੀ ਕਲੋਨੀ, ਫਿਰੋਜ਼ਪੁਰ ਰੋੜ ਪੁੱਲ ਦੇ ਨਾਲ ਵਾਲੀ ਕਲੋਨੀ, ਸੱਚਾ ਸੌਦਾ ਡੇਰੇ ਦੇ ਸਾਹਮਣੇ, ਸ਼੍ਰੀ ਰਾਮ ਸ਼ਰਨਮ ਆਸ਼ਰਮ ਦੇ ਨੇੜੇ ਵਾਲੀ ਕਲੋਨੀ, ਅਬੋਹਰ ਰੋਡ ਬੁਲਟ ਏਜੰਸੀ ਦੇ ਪਿੱਛੇ ਤੱਕ, ਅੰਨੀ ਦਿੱਲੀ, ਧੋਬੀ ਘਾਟ, ਮਾਧਵ ਨਗਰੀ , ਵਿਜੇ ਕਲੋਨੀ ਦੇ ਸਾਹਮਣੇ ਵਾਲੀ ਕਲੋਨੀ, ਖੱਟੀਕਾ ਮੁਹੱਲਾ ਆਦਿ ਵਿੱਚ ਪੀਣ ਦੇ ਪਾਣੀ ਦੀ ਪਾਈਪਲਾਈਨ ਵਿਛਾਈ ਜਾਵੇਗੀ