ਪਾਣੀਆਂ ਦੀ ਪਹਿਰੇਦਾਰੀ ਲਈ ਪੰਜਾਬ ਨੇ ਇਕਜੁੱਟਤਾ ਤੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ—ਹਰਜੋਤ ਬੈਂਸ
ਨੰਗਲ ਡੈਮ ਤੇ ਪੰਜਾਬ ਦੇ ਹਰ ਹਲਕੇ ਤੋਂ ਪਹੁੰਚ ਰਹੇ ਹਨ ਕੈਬਨਿਟ ਮੰਤਰੀ, ਵਿਧਾਇਕ, ਚੇਅਰਮੈਨ, ਪਾਰਟੀ ਪ੍ਰਧਾਨ ਤੇ ਆਮ ਲੋਕ
ਨੰਗਲ 18 ਮਈ
ਪੰਜਾਬ ਕੋਲ ਹੋਰ ਸੂਬਿਆ ਨੂੰ ਦੇਣ ਲਈ ਵਾਧੂ ਪਾਣੀ ਨਹੀ਼ਂ ਹੈ। ਪਿਛਲੀਆਂ ਸਰਕਾਰਾਂ ਨੇ ਨਿੱਜੀ ਹਿੱਤਾ ਲਈ ਪੰਜਾਬ ਦਾ ਪਾਣੀ ਹੋਰ ਸੂਬਿਆਂ ਨੂੰ ਦਿੱਤਾ ਅਤੇ ਪੰਜਾਬ ਦੇ ਕਿਸਾਨਾਂ ਨੇ ਆਪਣੇ ਜਮੀਨਾਂ ਚੋਂ ਪਾਣੀ ਕੱਢ ਕੇ ਦੇਸ਼ ਦੇ ਅੰਨ ਭੰਡਾਰ ਵਿੱਚ ਯੋਗਦਾਨ ਪਾਇਆ।ਪੰਜਾਬ ਦੇ ਕਿਸਾਨਾਂ ਨੇ ਪਾਣੀ ਜਮੀਨ ਦੀ ਸਿਹਤ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਖਰਾਬ ਕਰ ਲਈ ਅਤੇ ਧਰਤੀ ਹੇਠਲਾ ਪਾਣੀ ਹੇਠ ਚੱਲਾ ਗਿਆ। ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਦੇ ਬਿੱਲ ਸਰਕਾਰ ਨੇ ਅਦਾ ਕੀਤੇ ਅਤੇ ਮੋਟਰਾਂ ਦੀ ਮੁਰੰਮਤ ਅਤੇ ਰੱਖ ਰਖਾਊ ਦਾ ਖਰਚਾ ਕਿਸਾਨਾਂ ਦੀਆਂ ਜੇਬਾਂ ਤੇ ਭਾਰੀ ਪਿਆ ਜਦੋਂ ਕਿ ਪੰਜਾਬ ਦਾ ਨਹਿਰੀ ਪਾਣੀ ਮੁਫਤ ਵਿੱਚ ਹੋਰ ਸੂਬੇ ਲੈ ਗਏ। ਇਹ ਸਾਡੀ ਕਿਸਾਨੀ ਦੀ ਸਭ ਤੋਂ ਵੱਡੀ ਤਰਾਸਦੀ ਰਹੀ ਹੈ।
ਇਹ ਪ੍ਰਗਟਾਵਾ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਅੱਜ ਨੰਗਲ ਡੈਮ ਤੇ ਪਾਣੀਆਂ ਦੀ ਪਹਿਰੇਦਾਰੀ ਦਾ ਰੀਵਿਯੂ ਕਰਨ ਮੋਕੇ ਕੀਤਾ। ਉਹਨਾਂ ਕਿਹਾ ਕਿ ਅਸੀਂ ਆਪਣੇ ਸੂਬੇ ਦੇ ਕਿਸਾਨਾਂ ਦੇ ਹਿੱਤ ਵਿੱਚ ਖੜੇ ਹਾਂ। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸਾਡੇ ਜਰਨੈਲ ਹਨ, ਸਾਡੇ ਲਈ ਇਹ ਦੁੱਖ ਦੀ ਗੱਲ ਹੈ ਕਿ ਜਿਸ ਬੀ.ਬੀ.ਐਮ.ਬੀ. ਨੂੰ ਅਸੀਂ ਆਪਣੀਆਂ ਜਮੀਨਾਂ ਦਿੱਤੀਆਂ ਹਨ ਅਤੇ ਅਧਿਕਾਰੀਆਂ ਦੀਆਂ ਤਨਖਾਹਾਂ ਵਿੱਚ 60 ਪ੍ਰਤੀਸ਼ਤ ਹਿੱਸਾ ਦੇ ਰਹੇ ਹਾਂ ਉਸ ਦੀਆਂ ਪੰਜਾਬ ਮਾਰੂ ਨਿੱਤੀਆਂ ਕਾਰਨ ਉਸ ਬੀ.ਬੀ.ਐਮ.ਬੀ. ਵਿਰੁੱਧ ਡੱਟ ਕੇ ਲੜਾਈ ਲੜ ਰਹੇ ਹਾਂ।
ਉਹਨਾਂ ਕਿਹਾ ਕਿ ਪੰਜਾਬ ਦੇ ਹਰ ਕੋਨੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਮਰੱਥਨ ਮਿਲਿਆ ਹੈ। ਸਾਡੇ ਕੋਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਹਮੇਸ਼ਾ ਜਬਰ ਤੇ ਜੁਲਮ ਦਾ ਟਾਕਰਾ ਕਰਨ ਦੀ ਪ੍ਰਰੇਣਾ ਦਿੱਤੀ ਹੈ। ਸਾਡੇ ਨੰਗਲ ਡੇੈਮ ਧਰਨ ਤੇ ਡਾ. ਸੰਜੀਵ ਗੋਤਮ ਚੇਅਰਮੈਨ, ਸ੍ਰੀ ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਹੋਰ ਸੀਨੀਅਰ ਆਗੂਆਂ ਦੀਆਂ ਸੇਵਾਵਾਂ ਅਣਥੱਕ ਹਨ ਜਿਹਨਾਂ ਨੇ ਬੀ.ਬੀ.ਐਮ.ਬੀ.ਅਧਿਕਾਰੀਆਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਹੈ।ਇਸ ਮੋਕੇ ਸਿੰਕਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ,ਐਲ.ਪੀ. ਰਾਣਾ ਚੇਅਰਮੈਨ ਮਾਰਕੀਟ ਕਮੇਟੀ,ਬਲਾਕ ਪ੍ਰਧਾਨ ਅਮਨ ਰਾਣਾ,ਬਲਾਕ ਪ੍ਰਧਾਨ ਬਲਵੀਰ ਸਿੰਘ ਮਹਿਤੋਤ,ਨਿਰਮਲ ਸਿੰਘ ਮਾਵੀ,ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪੱਪੀ,ਬਲਾਕ ਪ੍ਰਧਾਨ ਜਗਮੋਹਣ ਸਿੰਘ,ਮੀਡੀਆਂ ਇੰਚਾਰਜ ਸਰਵਣ ਸਿੰਘ ਜਟਾਣਾ,ਬਲਾਕ ਪ੍ਰਧਾਨ ਮਹਿੰਦਰ ਸਿੰਘ ਸਹਿਜੋ ਮਾਜਰਾ,ਸੂਬਾ ਸਕੱਤਰ ਐਸ.ਸੀ. ਵਿੰਗ ਰਜਿੰਦਰ ਸਿੰਘ,ਪ੍ਰਗਟ ਸਿੰਘ ਬਜਵਾੜਾ, ਚੰਨਣ ਸਿੰਘ ਪੰਮੂ ਢਿੱਲੋਂ ਸਰਪੰਚ ,ਰਾਮ ਗੋਪਾਲ ਫ਼ੌਜੀ ਪੰਚ, ਹਰਪ੍ਰੀਤ ਬੈਂਸ ਪੰਚ ਲ਼ਅਦlਕੀਗਜ ,ਸੁਮੀਤ ਪੰਡਿਤ , ਤਰੁਣ ਸ਼ਰਮਾ ਬਾਸ ਯੂਥ ਪ੍ਰਧਾਨ ,ਵੇਦ ਪ੍ਰਕਾਸ਼ ਬਲਾਕ ਪ੍ਰਧਾਨ , ਫੁੱਮਣ ਸਿੰਘ ਪੰਚ ਭੱਟੋ ,ਮਨਜੀਤ ਸਿੰਘ ਪੰਚ ਭੱਟੋਂ ,ਕਰਨ ਸੈਣੀ , ਅਸ਼ਰਫ ਖਾਨ ਆਦਿ ਪੱਤਵੰਤੇ ਮੈਂਬਰ ਹਾਜ਼ਰ
ਸਨ।