Arth Parkash : Latest Hindi News, News in Hindi
16500 ਲੀਟਰ ਲਾਹਣ, 120 ਬੋਤਲਾਂ ਨਜਾਇਜ਼ ਸ਼ਰਾਬ, 8 ਖਾਲੀ ਡਰੱਮ ਅਤੇ 1 ਐਲੂਮੀਨੀਅਮ ਦੀ ਬਾਲਟੀ ਬਰਾਮਦ   16500 ਲੀਟਰ ਲਾਹਣ, 120 ਬੋਤਲਾਂ ਨਜਾਇਜ਼ ਸ਼ਰਾਬ, 8 ਖਾਲੀ ਡਰੱਮ ਅਤੇ 1 ਐਲੂਮੀਨੀਅਮ ਦੀ ਬਾਲਟੀ ਬਰਾਮਦ  
Monday, 19 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਆਬਕਾਰੀ ਵਿਭਾਗ ਵਲੋਂ ਤੜਕਸਾਰ ਛਾਪੇਮਾਰੀ*

 

- 16500 ਲੀਟਰ ਲਾਹਣ, 120 ਬੋਤਲਾਂ ਨਜਾਇਜ਼ ਸ਼ਰਾਬ, 8 ਖਾਲੀ ਡਰੱਮ ਅਤੇ 1 ਐਲੂਮੀਨੀਅਮ ਦੀ ਬਾਲਟੀ ਬਰਾਮਦ

 

ਜਲੰਧਰ, 20 ਮਈ :

ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਆਬਕਾਰੀ ਵਿਭਾਗ ਵਲੋਂ ਅੱਜ ਤੜਕਸਾਰ ਕਈ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 33 ਪਲਾਸਟਿਕ ਤਰਪਾਲਾਂ (ਲਗਭਗ 500 ਲੀਟਰ ਹਰੇਕ) ਵਿੱਚ ਕੁੱਲ ਲਗਭਗ 16500 ਲੀਟਰ ਲਾਹਣ, 1 ਟਿਊਬ ਨਾਜਾਇਜ਼ ਸ਼ਰਾਬ (ਲਗਭਗ 120 ਬੋਤਲਾਂ), 8 ਖਾਲੀ ਡਰੱਮ ਅਤੇ 1 ਐਲੂਮੀਨੀਅਮ ਦੀ ਬਾਲਟੀ ਬਰਾਮਦ ਕੀਤੀ ਗਈ।

   ਸਹਾਇਕ ਕਮਿਸ਼ਨਰ (ਆਬਕਾਰੀ) ਜਲੰਧਰ ਵੈਸਟ ਨਵਜੀਤ ਸਿੰਘ ਨੇ ਦੱਸਿਆ ਕਿ ਨਜਾਇਜ਼ ਸ਼ਰਾਬ ਖਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇਹ ਛਾਪੇਮਾਰੀ  ਕੀਤੀ ਗਈ ਹੈ, ਤਾਂ ਜੋ ਨਕਲੀ ਸ਼ਰਾਬ ਨਾਲ ਵਾਪਰਨ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

   ਉਪ ਕਮਿਸ਼ਨਰ (ਆਬਕਾਰੀ), ਜਲੰਧਰ ਜ਼ੋਨ, ਜਲੰਧਰ ਐਸ.ਕੇ. ਗਰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਨਵਜੀਤ ਸਿੰਘ ਦੀ ਅਗਵਾਈ ਹੇਠ ਆਬਕਾਰੀ ਅਫ਼ਸਰ ਸੁਨੀਲ ਗੁਪਤਾ ਤੇ ਜਸਪ੍ਰੀਤ ਸਿੰਘ, ਆਬਕਾਰੀ ਨਿਰੀਖਕ ਸਾਹਿਲ ਰੰਗਾ, ਸਰਵਨ ਸਿੰਘ ਸਮੇਤ ਆਬਕਾਰੀ ਪੁਲਿਸ ਵਲੋਂ ਸਤਲੁਜ ਦਰਿਆ ਦੇ ਕੰਢੇ ਨੇੜੇਲੇ ਪਿੰਡਾਂ ਭੋਡੇ, ਸੰਘੋਵਾਲ ਅਤੇ ਬੁਰਜ ਧਗਾੜਾ ਆਦਿ ਵਿਖੇ ਸਰਚ ਆਪ੍ਰੇਸ਼ਨ ਕੀਤਾ ਗਿਆ।

  ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਲਗਭਗ 20 ਕਿਲੋਮੀਟਰ ਦੇ ਦਾਇਰੇ ਵਿੱਚ ਤਲਾਸ਼ੀ ਅਭਿਆਨ ਚਲਾਇਆ  ਗਿਆ। ਉਨ੍ਹਾਂ ਦੱਸਿਆ ਕਿ ਸਵੇਰੇ 6 ਵਜੇ ਤੋਂ 10:30 ਵਜੇ ਤੱਕ ਤਲਾਸ਼ੀ ਅਭਿਆਨ ਦੌਰਾਨ 33 ਪਲਾਸਟਿਕ ਤਰਪਾਲਾਂ (ਲਗਭਗ 500 ਲੀਟਰ ਹਰੇਕ)  ਵਿੱਚ ਕੁੱਲ ਲਗਭਗ 16500 ਲੀਟਰ ਲਾਹਣ, 1 ਟਿਊਬ ਨਾਜਾਇਜ਼ ਸ਼ਰਾਬ  (ਲਗਭਗ 120 ਬੋਤਲਾਂ), 8 ਖਾਲੀ ਡਰੱਮ ਅਤੇ 1 ਐਲੂਮੀਨੀਅਮ ਦੀ ਬਾਲਟੀ ਬਰਾਮਦ ਕੀਤੀ ਗਈ। ਉਨ੍ਹਾਂ ਕਿਹਾ ਕਿ ਬਰਾਮਦ ਕੀਤੀ ਗਈ ਰਿਕਵਰੀ ਲਾਵਾਰਿਸ ਹੋਣ ਕਰਕੇ ਮੌਕੇ 'ਤੇ ਹੀ ਨਸ਼ਟ ਕੀਤੀ ਗਈ।