Arth Parkash : Latest Hindi News, News in Hindi
ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਮੋਰਚੇ 'ਚ ਪੰਜਾਬ ਨੇ ਕੀਤਾ ਫਤਿਹ, ਪਾਣੀਆਂ ਦੀ ਰਾਖੀ ਹੋਈ ਸਫ਼ਲ - ਹਰਜੋਤ ਸਿੰਘ ਬੈਂਸ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਮੋਰਚੇ 'ਚ ਪੰਜਾਬ ਨੇ ਕੀਤਾ ਫਤਿਹ, ਪਾਣੀਆਂ ਦੀ ਰਾਖੀ ਹੋਈ ਸਫ਼ਲ - ਹਰਜੋਤ ਸਿੰਘ ਬੈਂਸ
Monday, 19 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਮੋਰਚੇ 'ਚ ਪੰਜਾਬ ਨੇ ਕੀਤਾ ਫਤਿਹ, ਪਾਣੀਆਂ ਦੀ ਰਾਖੀ ਹੋਈ ਸਫ਼ਲ - ਹਰਜੋਤ ਸਿੰਘ ਬੈਂਸ

ਅੱਜ ਮਨਾਇਆ ਜਾਵੇਗਾ ਜਸ਼ਨ, ਮੁੱਖ ਮੰਤਰੀ ਭਗਵੰਤ ਮਾਨ ਹੋਣਗੇ ਸ਼ਾਮਿਲ

ਸਮੂਹ ਪੰਜਾਬੀਆਂ ਨੂੰ ਸ਼ਾਮਿਲ ਹੋਣ ਦੀ ਕੀਤੀ ਅਪੀਲ

ਨੰਗਲ, 20 ਮਈ ()

ਕੈਬਨਿਟ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨੰਗਲ ਡੈਮ ਵਿਖੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰਾਂ ਤੇ ਸਥਾਨਕ ਵਸਨੀਕਾਂ ਵੱਲੋਂ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਜੰਗ ਛੇੜੀ ਗਈ ਸੀ, ਉਹ ਸਫਲ ਹੋਈ ਹੈ ਤੇ ਅਸੀਂ ਪਾਣੀਆਂ ਦੀ ਰਾਖੀ ਕਰਨ ਵਿੱਚ ਸਫਲ ਹੋਏ ਹਾਂ।

ਉਨ੍ਹਾਂ ਕਿਹਾ ਕਿ ਅੱਜ ਇਸੇ ਖੁਸ਼ੀ ਨੂੰ ਪ੍ਰਗਟ ਕਰਨ ਲਈ ਫ਼ਤਿਹ ਦਿਵਸ ਮਨਾਇਆ ਜਾਵੇਗਾ ਜਿਸ ਵਿੱਚ ਪਾਣੀਆਂ ਦੇ ਰਾਖੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਿਸ਼ੇਸ਼ ਤੌਰ ਤੇ 11 ਵਜੇ ਸ਼ਾਮਿਲ ਹੋਣਗੇ।

ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਕੇਂਦਰ ਸਰਕਾਰ ਅਤੇ ਬੀਬੀਐਮਬੀ ਵੱਲੋਂ ਪੰਜਾਬ ਨਾਲ ਵਾਰ-ਵਾਰ ਧੱਕਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਜ਼ਬਰਦਸਤੀ ਪਾਣੀ ਛੱਡਣ ਦੀ ਕੋਸ਼ਿਸ਼ ਕੀਤੀ ਗਈ, ਉਨ੍ਹਾਂ ਕਿਹਾ ਕਿ ਪ੍ਰੰਤੂ ਸਾਡੇ ਵਰਕਰ ਡਟੇ ਰਹੇ ਤੇ ਉਨ੍ਹਾਂ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ।

ਸ. ਹਰਜੋਤ ਸਿੰਘ ਬੈਂਸ ਨੇ ਸਮੂਹ ਪੰਜਾਬੀਆਂ ਨੂੰ ਜੋ ਪੰਜਾਬ ਨੂੰ, ਪੰਜਾਬੀ ਨੂੰ, ਪੰਜਾਬ ਦੇ ਪਾਣੀਆਂ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਇਸ ਜਸ਼ਨ ਸਮਾਗਮ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।