Arth Parkash : Latest Hindi News, News in Hindi
ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ- ਹਰਜੋਤ ਬੈਂਸ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ- ਹਰਜੋਤ ਬੈਂਸ
Saturday, 24 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ- ਹਰਜੋਤ ਬੈਂਸ

ਸਿੱਖਿਆ ਮੰਤਰੀ ਨੇ ਬਾਬਾ ਬਾਲਕ ਨਾਥ ਜੀ ਮੰਦਿਰ ਵਿੱਚ ਭਜਨ ਸਰਵਣ ਕੀਤੇ

ਪ੍ਰਸਿੱਧ ਗਾਇਕ ਸੋਨੂੰ ਸੈਣੀ ਹੁਸ਼ਿਆਰਪੁਰ ਵਾਲਿਆਂ ਨੇ ਭਜਨਾਂ ਦਾ ਕੀਤਾ ਗੁਨਗਾਣ

ਇਲਾਕੇ ਦੀਆਂ ਹਜ਼ਾਰਾ ਸੰਗਤਾਂ ਨੇ ਧਾਰਮਿਕ ਸਮਾਗਮ ਵਿੱਚ ਭਰੀ ਹਾਜ਼ਰੀ

ਆਮ ਸ਼ਰਧਾਲੂ ਦੀ ਤਰਾਂ ਬੈਂਸ ਪਰਿਵਾਰ ਨੇ ਕੀਤੀ ਸੇਵਾ, ਵਰਤਾਇਆ ਲੰਗਰ

ਨੰਗਲ 25 ਮਈ ()

ਇਲਾਕੇ ਦੇ ਪ੍ਰਮੁੱਖ ਧਾਰਮਿਕ ਅਸਥਾਨ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਅੱਪਰ ਵਿੱਚ ਬੈਂਸ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਰਿਵਾਰ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸੋਨੂੰ ਸੈਣੀ ਹੁਸਿਆਰਪੁਰ ਵਾਲਿਆਂ ਨੇ ਬਾਬਾ ਜੀ ਦੇ ਭਜਨਾ ਦਾ ਗੁਨਗਾਣ ਕੀਤਾ ਅਤੇ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਇਲਾਕੇ ਦੀਆਂ ਹਜ਼ਾਰਾ ਦੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਨੇ ਜਿੱਥੇ ਹਾਜ਼ਰੀ ਲਗਵਾਈ ਅਤੇ ਭਜਨਾਂ ਦਾ ਅਨੰਦ ਮਾਣਿਆ। ਇਸ ਧਾਰਮਿਕ ਸਮਾਰੋਹ ਵਿੱਚ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਂਸ ਦਾ ਪਰਿਵਾਰ ਆਮ ਸ਼ਰਧਾਲੂਆਂ ਦੀ ਤਰਾਂ ਸੇਵਾ ਅਤੇ ਭੰਡਾਰਾ ਵਰਤਾਂਉਦਾ ਨਜ਼ਰ ਆ ਰਿਹਾ ਸੀ।

    ਇਸ ਮੌਕੇ ਸ.ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਗਾਗੜਾ ਸੂਰੇਵਾਲ ਵਿਖੇ ਭੰਡਾਰਾ ਕਰਵਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਅੱਜ ਬਾਬਾ ਜੀ ਦੇ ਭਜਨਾਂ ਨੂੰ ਸਰਵਣ ਕਰਕੇ ਬਹੁਤ ਸ਼ਾਤੀ ਮਿਲੀ ਹੈ, ਇਲਾਕਾ ਧਾਰਮਿਕ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਧਾਰਮਿਕ ਸਮਾਗਮ ਵਿੱਚ ਸਾਡੇ ਬਜੁਰਗ ਮਾਤਾ ਪਿਤਾ ਤੋ ਇਲਾਵਾ ਇਲਾਕੇ ਤੋ ਆਏ ਮੇਰੇ ਨੌਜਵਾਨ ਭੈਣ ਭਰਾਂ ਅਤੇ ਖਾਸ ਤੌਰ ਤੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾਈ ਹੈ। ਇਸ ਤੋ ਇਲਾਵਾ ਇਸ ਇਲਾਕੇ ਦੀਆਂ ਸੰਗਤਾਂ ਵਿਚ ਅੱਜ ਦੇ ਸਮਾਗਮ ਲਈ ਭਾਰੀ ਉਤਸ਼ਾਹ ਹੈ।

    ਸ.ਬੈਂਸ ਨੇ ਕਿਹਾ ਕਿ ਅੱਜ ਜੀਵਨ ਦੇ ਰੁਝੇਵੇ ਬਹੁਤ ਵੱਧ ਗਏ ਹਨ, ਅਸੀ ਆਪਣੇ ਜਰੂਰੀ ਰੁਝੇਵਿਆ ਵਿਚੋਂ ਸਮਾਂ ਕੱਢ ਕੇ ਆਪਣੀ ਸੰਸਕ੍ਰਿਤੀ, ਧਰਮ ਤੇ ਵਿਰਾਸਤ ਨਾਲ ਜੁੜੇ ਰਹਿਣਾ ਹੈ, ਆਉਣ ਵਾਲੀਆ ਨਸਲਾਂ ਨੂੰ ਇਸ ਵਿਰਾਸਤ ਦੇ ਨਾਲ ਜੋੜ ਕੇ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਇਲਾਕੇ ਦੀਆਂ ਸਖਸ਼ੀਅਤਾਂ ਨੇ ਹਾਜ਼ਰੀ ਵੀ ਲਗਵਾਈ ਹੈ ਅਤੇ ਸੇਵਾ ਭਾਵਨਾ ਨਾਲ ਕੰਮ ਕੀਤਾ ਹੈ।

      ਇਸ ਮੌਕੇ ਦੀਪਕ ਸੋਨੀ ਮੀਡੀਆ ਕੋਆਰਡੀਨੇਟਰ, ਨਿਰਮਲ ਸਿੰਘ ਸਰਪੰਚ, ਬਲਵਿੰਦਰ ਕੌਰ ਬੈਂਸ, ਮਧੂ ਬਾਲਾ ਸਰਪੰਚ, ਅਡਵਾਲ ਸਰਪੰਚ, ਸੁਮਿਤ ਸਰਪੰਚ, ਰਿੰਕੂ, ਲੱਕੀ ਕਪਲਾ, ਸਿਵ ਕੁਮਾਰ ਬਿੱਲਾ, ਬਚਿੱਤਰ ਸਿੰਘ ਬੈਂਸ, ਜੱਗਾ ਬਹਿਲੂ, ਐਡਵੋਕੇਟ ਨੀਰਜ਼ ਸ਼ਰਮਾ ਆਦਿ ਹਾਜ਼ਰ ਸਨ।