Arth Parkash : Latest Hindi News, News in Hindi
ਜਿੰਦਗੀ ਵਿਚ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ  ਬੇਹਦ ਜਰੂਰੀ : ਏ.ਐਸ. ਰਾਏ ਜਿੰਦਗੀ ਵਿਚ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ  ਬੇਹਦ ਜਰੂਰੀ : ਏ.ਐਸ. ਰਾਏ
Saturday, 24 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜਿੰਦਗੀ ਵਿਚ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ  ਬੇਹਦ ਜਰੂਰੀ : ਏ.ਐਸ. ਰਾਏ

-ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਨੇ ਸਿੱਖਿਆ ਲੈ ਰਹੇ ਬੱਚਿਆਂ ਨੂੰ ਕੀਤਾ ਸਨਮਾਨਿਤ

- ਸੁਸਾਇਟੀ ਦਾ ਟੀਚਾ ਸਿਰਫ਼ ਡੁਨੇਟ ਕੰਪਲੀਟ ਐਜੂਕੇਸ਼ਨ : ਅਜੇ ਅਲੀਪੁਰੀਆ

ਪਟਿਆਲਾ, 25 ਮਈ :
ਪੰਜਾਬ ਦੇ ਐਡੀਸ਼ਨ ਡਾਇਰੈਕਟਰ ਜਨਰਲ ਆਫ ਪੁਲਸ ਅਮਰਦੀਪ ਸਿੰਘ ਰਾਏ ਨੇ ਆਖਿਆ ਹੈ ਕਿ ਜਿੰਦਗੀ ਨੂੰ ਸਫਲ ਕਰਨ ਲਈ ਊਚਾਈਆਂ 'ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ ਬੇਹਦ ਜਰੂਰੀ ਹੈ।
ਏ.ਐਸ. ਰਾਏ ਅੱਜ ਇੱਥੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੇ ਅਲੀਪੁਰੀਆ ਦੀ ਅਗਵਾਈ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਰਹੇ ਬਚਿਆਂ ਨੂੰ ਉਤਸਾਹਿਤ ਕਰਨ ਲਈ ਰੱਖੇ ਸਮਾਗਮ ਮੋਕੇ ਬੋਲ ਰਹੇ ਸਨ। ਇਹ ਸੁਸਾਇਟੀ ਲੋੜਵੰਦ ਵਿਦਿਆਰਥੀਆਂ ਨੂੰ ਪੂਰੀ ਤਰ੍ਹਾਂ ਮੁਫਤ ਉਚੇਰੀ ਸਿੱਖਿਆ ਦਿੰਦੀ ਹੈ ਅਤੇ ਇਸ ਸਮੇ ਸੁਸਾਇਟੀ ਵਿਚ ਲਗਭਗ 18 ਬੱਚੇ ਸੀਏ ਦੀ ਪੜ੍ਹਾਈ ਕਰ ਰਹੇ ਹਨ।
ਏ.ਐਸ. ਰਾਏ ਨੇ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਵੀ ਬੱਚੇ ਦਾ, ਵਿਦਿਆਰਥੀ ਦਾ ਜੀਵਨ ਵਿਚ ਵਿਚਰਨ ਦਾ ਢੰਗ ਇਹ ਦਸਦਾ ਹੈ ਕਿ ਉਸਨੇ ਸਹੀ ਐਜੂਕੇਸ਼ਨ ਹਾਸਲ ਕੀਤੀ ਹੋਈ ਹੈ। ਉਨ੍ਹਾਂ ਆਖਿਆ ਕਿ ਜਿੰਦਗੀ ਵਿਚ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਸਖਤ ਮਿਹਨਤ ਅਤੇ ਹਾਇਰ ਐਜੂਕੇਸ਼ਨ ਰਾਹੀ ਕੀਤਾ ਜਾ ਸਕਦਾ ਹੈ। ਐਜੂਕੇਸ਼ਨ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਕਰਕੇ ਜਿੰਦਗੀ ਨੂੰ ਸਫਲ ਕਰ ਦਿੰਦੀ ਹੈ। ਏ.ਐਸ. ਰਾਏ ਨੇ ਬਚਿਆਂ ਨੂੰ ਆਖਿਆ ਕਿ ਜੇਕਰ ਉਹ ਪੜ੍ਹ ਲਿਖਕੇ ਡਿਗਰੀਆਂ ਪ੍ਰਾਪਤ ਕਰਕੇ ਸਫਲ ਹੋ ਜਾਣਗੇ, ਉਸ ਸਮੇ ਉਨ੍ਹਾਂ ਨੂੰ ਇਹ ਪਤਾ ਚਲੇਗਾ ਕਿ ਐਜੂਕੇਸ਼ਨ ਹਰ ਵਿਅਕਤੀ ਨੂੰ ਇੱਕ ਚੰਗਾ ਇਨਸਾਨ ਬਣਾ ਦਿੰਦੀ ਹੈ।