Arth Parkash : Latest Hindi News, News in Hindi
ਭ੍ਰਿਸ਼ਟਾਚਾਰ ਸਹਿਨ ਨਹੀਂ ਹੋਵੇਗਾ, ਹੋਵੇਗੀ ਸ਼ਖਤ ਕਾਰਵਾਈ-ਨਰਿੰਦਰ ਪਾਲ ਸਿੰਘ ਸਵਨਾ ਭ੍ਰਿਸ਼ਟਾਚਾਰ ਸਹਿਨ ਨਹੀਂ ਹੋਵੇਗਾ, ਹੋਵੇਗੀ ਸ਼ਖਤ ਕਾਰਵਾਈ-ਨਰਿੰਦਰ ਪਾਲ ਸਿੰਘ ਸਵਨਾ
Tuesday, 27 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਭ੍ਰਿਸ਼ਟਾਚਾਰ ਸਹਿਨ ਨਹੀਂ ਹੋਵੇਗਾ, ਹੋਵੇਗੀ ਸ਼ਖਤ ਕਾਰਵਾਈ-ਨਰਿੰਦਰ ਪਾਲ ਸਿੰਘ ਸਵਨਾ

ਫਾਜ਼ਿਲਕਾ, 28 ਮਈ

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸੇ ਵੀ ਪੱਧਰ ਤੇ ਭ੍ਰਿਸ਼ਟਾਚਾਰ ਬਰਦਾਸਤ ਨਹੀਂ ਕਰੇਗੀ ਅਤੇ ਜੋ ਕੋਈ ਵੀ ਭ੍ਰਿਸ਼ਟਾਚਾਰ ਵਿਚ ਸਾਮਿਲ ਹੋਵੇਗਾ ਉਸਦੇ ਖਿਲਾਫ ਸ਼ਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਨੇ ਅੱਜ ਇੱਥੋਂ ਜਾਰੀ ਬਿਆਨ ਵਿਚ ਕਿਹਾ ਕਿ ਸਰਕਾਰ ਦਾ ਸਟੈਂਡ ਇਸ ਵਿਸੇ਼ ਤੇ ਪੂਰੀ ਤਰਾਂ ਸਪਸੱਟ ਹੈ ਅਤੇ ਕੁਰਪਸ਼ਨ ਪ੍ਰਤੀ ਜੀਰੋ ਟੋਲਰੈਂਸ ਦੀ ਨੀਤੀ ਸਰਕਾਰ ਨੇ ਅਪਨਾਈ ਹੈ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੇ ਵਚਨ ਨਾਲ ਪੰਜਾਬ ਵਿਚ ਇਹ ਸਰਕਾਰ ਬਣੀ ਹੈ ਅਤੇ ਲੋਕਾਂ ਪ੍ਰਤੀ ਆਪਣੇ ਇਸੇ ਜਵਾਬਦੇਹੀ ਨਾਲ ਸਰਕਾਰ ਕੰਮ ਕਰੇਗੀ। 

ਉਨ੍ਹਾਂ ਨੇ ਕਿਹਾ ਕਿ ਸਾਇਬਰ ਥਾਣੇ ਸਬੰਧੀ ਸਰਕਾਰ ਨੂੰ ਜਦੋਂ ਹੀ ਸ਼ਿਕਾਇਤ ਮਿਲੀ ਤਾਂ ਇਸ ਸਬੰਧੀ ਤੁਰੰਤ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਗਈ ਅਤੇ ਪੀੜਤ ਨੂੰ ਇਨਸਾਫ ਦੁਆਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਸਦਰੰਭ ਵਿਚ ਇਸ ਕੇਸ ਵਿਚ ਜਿਸ ਕਿਸੇ ਦਾ ਵੀ ਨਾਂਅ ਆਵੇਗਾ ਉਸ ਖਿਲਾਫ ਸਰਕਾਰ ਨੇ ਐਕਸ਼ਨ ਲਿਆ ਹੈ ਅਤੇ ਜੇਕਰ ਜਾਂਚ ਦੌਰਾਨ ਕਿਸੇ ਹੋਰ ਦੀ ਸਮੂਲੀਅਤ ਵੀ ਸਾਹਮਣੇ ਆਵੇਗੀ ਤਾਂ ਉਸ ਨੂੰ ਵੀ ਸਸਪੈਂਡ ਕਰਨ ਵਿਚ ਸਰਕਾਰ ਦੇਰ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਦੇਣ ਵਿਚ ਕੋਈ ਵੀ ਕੁਤਾਹੀ ਜਾਂ ਭ੍ਰਿਸ਼ਟਾਚਾਰ ਬਰਦਾਸਤ ਨਹੀਂ ਕੀਤਾ ਜਾਵੇਗਾ।