Arth Parkash : Latest Hindi News, News in Hindi
ਮੋਕ ਡਰਿੱਲ ਕੇਵਲ ਕੇਵਲ ਇੱਕ ਅਭਿਆਸ ਹੈ, ਇਲਾਕਾ ਵਾਸੀ ਨਾ ਘਬਰਾਉਣ- ਸਚਿਨ ਪਾਠਕ ਮੋਕ ਡਰਿੱਲ ਕੇਵਲ ਕੇਵਲ ਇੱਕ ਅਭਿਆਸ ਹੈ, ਇਲਾਕਾ ਵਾਸੀ ਨਾ ਘਬਰਾਉਣ- ਸਚਿਨ ਪਾਠਕ
Friday, 30 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜਿਲ੍ਹਾ ਪ੍ਰਸਾਸ਼ਨ ਵੱਲੋਂ ਐਨਐਫਐਲ ਨੰਗਲ ਵਿੱਚ ਕੀਤੀ ਮੋਕ ਡਰਿੱਲ

ਮੋਕ ਡਰਿੱਲ ਕੇਵਲ ਕੇਵਲ ਇੱਕ ਅਭਿਆਸ ਹੈਇਲਾਕਾ ਵਾਸੀ ਨਾ ਘਬਰਾਉਣਸਚਿਨ ਪਾਠਕ

ਸੀ.ਆਈ.ਐਸ.ਐਫ, ਪੰਜਾਬ ਪੁਲਿਸ, ਫਾਇਰ ਸੇਫਟੀ, ਐਨ.ਸੀ.ਸੀ ਕੈਡਿਟ, ਐਨ.ਐਸ.ਐਸ ਵਲੰਟੀਅਰ ਤੇ ਵਿਦਿਆਰਥੀਆਂ ਨੇ ਕੀਤੀ ਸ਼ਾਨਦਾਰ ਰਿਹਸਲ

ਨੰਗਲ  31 ਮਈ (2025)

ਜਿਲਾ ਪ੍ਰਸ਼ਾਸਨ ਵੱਲੋਂ ਨੈਸ਼ਨਲ ਫਰਟੀਲਾਈਜਰ ਲਿਮਿਟਡ ਨੰਗਲ ਵਿਖੇ ਸਰਕਾਰ ਦੀਆਂ ਹਦਾਇਤਾਂ ਉੱਤੇ ਦੂਜੀ ਸਿਵਲ ਡਿਫੈਂਸ ਓਪਰੇਸ਼ਨ ਸ਼ੀਲਡ” ਤਹਿਤ ਮੌਕ ਡਰਿੱਲ ਅੱਜ ਸ਼ਾਮ ਵਜੇ ਕੀਤੀ ਗਈ।

ਇਸ ਮੌਕ ਡਰਿੱਲ ਵਿੱਚ ਸੀ.ਆਈ.ਐਸ.ਐਫ, ਪੰਜਾਬ ਪੁਲਿਸ, ਫਾਇਰ ਸੇਫਟੀ, ਐਨ.ਸੀ.ਸੀ ਕੈਡਿਟ, ਐਨ.ਐਸ.ਐਸ ਵਲੰਟੀਅਰ ਤੇ ਵਿਦਿਆਰਥੀਆਂ ਨੇ ਸ਼ਾਨਦਾਰ ਰਿਹਸਲ ਕੀਤੀ। ਇਸ ਮੌਕ ਡਰਿੱਲ ਦੇ ਅਭਿਆਸ ਬਾਰੇ ਇਲਾਕਾ ਵਾਸੀਆਂ ਨੂੰ ਪਹਿਲਾ ਤੋ ਹੀ ਜਾਣੂ ਕਰਵਾਇਆ ਗਿਆ ਸੀ ਤਾਂ ਕਿ ਲੋਕ ਭੈਅ ਭੀਤ ਨਾ ਹੋਣ।

           ਐਸਡੀਐਮ ਨੰਗਲ ਸ੍ਰੀ ਸਚਿਨ ਪਾਠਕ ਪੀਸੀਐਸ ਨੇ ਦੱਸਿਆ ਕਿ ਇਹ ਇੱਕ ਅਭਿਆਸ ਹੈ, ਇਲਾਕਾ ਵਾਸੀਆਂ ਨੂੰ ਅਪੀਲ ਹੈ ਕਿ ਇਸ ਅਭਿਆਸ ਦੌਰਾਨ ਜਾਗਰੂਕ ਨਾਗਰਿਕ ਹੋਣ ਦਾ ਪ੍ਰਮਾਣ ਦੇਣ। ਉਨ੍ਹਾਂ ਨੇ ਕਿਹਾ ਕਿ ਰਾਤ 8 ਵਜੇ ਤੋ 8.15 ਵਜੇ ਤੱਕ ਬਲੈਕ ਆਊਟ ਕੀਤਾ ਜਾਵੇਗਾ, ਜਿਸ ਵਿੱਚ ਸਾਰੇ ਲੋਕਾਂ ਦਾ ਸਹਿਯੋਗ ਬੇਹੱਦ ਜਰੀ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮੌਕ ਡਰਿੱਲ ਵਿੱਚ ਕਿਸੇ ਵੀ ਅਪਾਤਕਾਲ ਸਥਿਤੀ ਨਾਲ ਨਜਿੱਠਣ ਲਈ ਸਾਰੇ ਪ੍ਰਬੰਧਾਂ ਦਾ ਅਭਿਆਸ ਹੈ।
    ਉਨ੍ਹਾਂ ਨੇ ਦੱਸਿਆ ਕਿ ਮੌਕ ਡਰਿੱਲ ਰਾਹੀਂ ਅਜਿਹੀ ਸਥਿਤੀਜਦੋਂ ਕੋਈ ਏਅਰ ਰੇਡ ਹੋਵੇ ਤਾਂ ਉਸ ਸਥਿਤੀ ਵਿੱਚ ਪ੍ਰਸ਼ਾਸਨ ਵੱਲੋਂ ਕਿਹੜੇ ਜਰੂਰੀ ਕਦਮ ਉਠਾਏ ਜਾਣਗੇਉਸ ਬਾਰੇ ਦਰਸਾਇਆ ਗਿਆ ਹੈ।

ਇਸ ਮੌਕ ਡਰਿੱਲ ਵਿੱਚ ਐਬੂਲੈਂਸ ਰਾਹੀਂ ਪ੍ਰਭਾਵਿਤ ਹੋਏ ਲੋਕਾਂ ਨੂੰ ਹਸਪਤਾਲ ਵਿੱਚ ਪਹੁੰਚਾਉਣ ਅਤੇ ਆਮ ਲੋਕਾਂ ਦੀ ਸੁਰੱਖਿਆ ਦੀ ਹਰ ਸਥਿਤੀ ਨਾਲ ਨਜਿੱਠਣ ਲਈ ਕਿਹੜੇ ਵਿਭਾਗਾਂ ਵੱਲੋਂ ਜੋ ਉਸ ਸਮੇਂ ਉਚਿਤ ਕਦਮ ਉਠਾਏ ਜਾਣੇ ਹਨਉਸ ਬਾਰੇ ਇਹ ਮੌਕ ਡਰਿੱਲ ਕੀਤੀ ਗਈ ਹੈ।
   ਉਨ੍ਹਾਂ ਨੇ ਦੱਸਿਆ ਕਿ ਜਿਹੜੇ ਵਿਭਾਗਾਂ ਦੀਆਂ ਸੇਵਾਵਾਂ ਇਸ ਸਮੇ ਜਰੂਰੀ ਹਨਉਹਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਨੇ ਇਸ ਮੌਕੇ ਮੌਕ ਡਰਿੱਲ ਵਿੱਚ ਸਮੂਲੀਅਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਐਨਐਫਐਲ ਵਿੱਚ ਸਾਇਰਨ ਬਜਾਏ ਗਏ ਅਤੇ ਹੋਟਲਾਈਨ ਨੂੰ ਵੀ ਕਾਰਜ ਸ਼ੀਲ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਇਹ ਕੇਵਲ ਇੱਕ ਮੌਕ ਡਰਿੱਲ ਅਭਿਆਸ ਹੈ ਲੋਕ ਇਸ ਤੋਂ ਭੈਭੀਤ ਨਾ ਹੋਣ ਇਹ ਇੱਕ ਰੂਟੀਨ ਦੀ ਕਾਰਵਾਈ ਹੈ।

     ਇਸ ਮੋਕ ਡਰਿੱਲ ਅਭਿਆਸ ਦੌਰਾਨ ਏਅਰ ਰੇਡ ਹੋਣ ਦੀ ਸਥਿਤੀ ਵਿੱਚ ਫੱਟੜ, ਗੰਭੀਰ ਫੱਟੜ, ਮਾਮੂਲੀ ਫੱਟੜ ਅਤੇ ਸਦਮਾ ਲੱਗਣ ਵਾਲੇ ਵਿਅਕਤੀਆਂ ਨੂੰ ਕਿਸ ਤਰਾਂ ਚੁੱਕ ਕੇ ਫਸਟ ਏਡ ਦੇਣੀ ਹੈ, ਕਿਸ ਤਰਾਂ ਹਸਪਤਾਲ ਪਹੁੰਚਾਉਣਾ ਹੈ, ਬਾਰੇ ਦੱਸਿਆ ਗਿਆ। ਜਿਸ ਵਿੱਚ ਪੁਰਸ਼ਾ ਤੇ ਮਹਿਲਾਵਾਂ (ਲੜਕੇ ਤੇ ਲੜਕੀਆਂ) ਨੇ ਸ਼ਾਨਦਾਰ ਭੂਮਿਕਾ ਅਦਾ ਕੀਤੀ।

    ਇਸ ਮੌਕੇ ਮੇਗਨਾਥ ਗੌਇਲ ਚੀਫ ਜਨਰਲ ਮੈਨੇਜਰ ਐਨਐਫਐਲ, ਗੁਰਿੰਦਰਜੀਤ ਕੌਰ ਸੀਜੀਐਮ ਓਐਂਡ ਐਮ, ਸੰਜੇ ਕੁਮਾਰ ਸ਼ਰਮਾ ਚੀਫ ਮੈਨੇਜਰ ਐਫ.ਆਰ,ਕੁਲਵੀਰ ਸਿੰਘ ਡੀਐਸਪੀ, ਰਾਹੁਲ ਸ਼ਰਮਾ ਇੰਸਪੈਕਟਰ, ਮਨਵੀਰ ਸਿੰਘ ਕਾਰਜ ਸਾਧਕ ਅਫਸਰ, ਸੋਮਨਾਥ ਪੀਆਰਓ ਐਨਐਫਐਲ,ਸੀਨੀਅਰ ਮੈਡੀਕਲ ਅਫਸਰ ਨੰਗਲ, ਸੁਧੀਰ ਕੁਮਾਰ ਸ਼ਰਮਾ, ਐਨਐਫਐਲ ਦੇ ਸਾਰੇ ਵਿਭਾਗਾ ਦੇ ਮੁਖੀ ਹਾਜ਼ਰ ਸਨ।