Arth Parkash : Latest Hindi News, News in Hindi
ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਨਾ ਘਬਰਾਉਣ: ਐਸ.ਡੀ.ਐਮ. ਬਲਜੀਤ ਕੌਰ ਇਹ ਸਿਰਫ਼ ਅਭਿਆਸ ਹੈ, ਜ਼ਿਲ੍ਹਾ ਵਾਸੀ ਨਾ ਘਬਰਾਉਣ: ਐਸ.ਡੀ.ਐਮ. ਬਲਜੀਤ ਕੌਰ
Friday, 30 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੌਕ ਡਰਿੱਲ

ਇਹ ਸਿਰਫ਼ ਅਭਿਆਸ ਹੈਜ਼ਿਲ੍ਹਾ ਵਾਸੀ ਨਾ ਘਬਰਾਉਣ: ਐਸ.ਡੀ.ਐਮ. ਬਲਜੀਤ ਕੌਰ

ਸ੍ਰੀ ਮੁਕਤਸਰ ਸਾਹਿਬ, 31 ਮਈ

       ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੇ ਅਭਿਆਸ ਵਜੋਂ ਸਿਵਲ ਡਿਫੈਂਸ ਪ੍ਰੋਗਰਾਮ ਦੇ ਆਪ੍ਰੇਸ਼ਨ ਸ਼ੀਲਡ’ ਤਹਿਤ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸਸ੍ਰੀ ਮੁਕਤਸਰ ਸਾਹਿਬ ਵਿਖੇ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ ਦੀ ਨਿਗਰਾਨੀ ਹੇਠ ਮੌਕ ਡਰਿੱਲ’ ਕਰਵਾਈ ਗਈ।

ਉਪ ਮੰਡਲ ਮੈਜਿਸਟ੍ਰੇਟ ਨੇ ਕਿਹਾ ਕਿ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਿਸੇ ਵੀ ਤਰ੍ਹਾਂ ਦੀ ਤਣਾਅਪੂਰਨ ਸਥਿਤੀ ਜਾਂ ਆਫ਼ਤ ਨਾਲ ਨਜਿੱਠਣ ਦੀਆਂ ਤਿਆਰੀਆਂ ਵਜੋਂ ਇਹ ਮੌਕ ਡਰਿੱਲ’ ਕਰਵਾਈ ਗਈ ਹੈਇਹ ਸਿਰਫ਼ ਅਭਿਆਸ ਹੈਜ਼ਿਲ੍ਹਾ ਵਾਸੀ ਘਬਰਾਉਣ ਨਾ ਅਤੇ ਅਫਵਾਹਾਂ ਨਾ ਫੈਲਾਈਆਂ ਜਾਣ,  ਸਗੋਂ ਪ੍ਰਸ਼ਾਸਨ ਦਾ ਸਹਿਯੋਗ ਕਰਨ।

ਇਸ ਮੌਕੇ ਡਿਪਟੀ ਕਮਾਂਡਰ ਹੋਮਗਾਰਡ ਫਰੀਦਕੋਟ ਸ੍ਰੀ ਸੁਖਵਿੰਦਰ ਸਿੰਘ ਨੇ ਮੌਕ ਡਰਿੱਲ’ ਬਾਰੇ ਦਫ਼ਤਰ ਵਿਖੇ ਹਾਜ਼ਰ ਅਧਿਕਾਰੀਆਂਕਰਮਚਾਰੀਆਂ ਨੂੰ ਕਿਸੇ ਸੰਕਟ ਦੀ ਸਥਿਤੀ ਵਿੱਚ ਕਿਵੇਂ ਨਜਿੱਠਣਾ ਹੈ ਅਤੇ ਦੂਸਰੇ ਲੋਕਾਂ ਦੀ ਕਿਵੇ ਮੱਦਦ ਕਰਨੀ ਹੈਘਬਰਾਉਣਾ ਨਹੀਂ ਹੈ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੌਕ ਡਰਿੱਲ’ ਦਾ ਮੁੱਖ ਮਕਸਦ ਸੁਚੇਤ ਰਹਿਣਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸਮੇਂ ਸੰਕਟ ਦੀ ਸਥਿਤੀ ਪੈਦਾ ਹੋ ਵੀ ਜਾਂਦੀ ਹੈ ਤਾਂ ਬਲੈਕਆਊਟ ਤੋਂ ਪਹਿਲਾਂ ਸਾਇਰਨ ਵੱਜੇਗਾਜਿਸ ਦੇ ਤੁਰੰਤ ਮਗਰੋਂ ਬਲੈਕਆਊਟ ਹੋਵੇਗਾ ਇਸ ਲਈ ਸਾਇਰਨ ਵੱਜਣ ਮਗਰੋਂ ਲੋਕ ਆਪਣੇ ਘਰਾਂ ਦੀਆਂ ਲਾਇਟਾਂ ਬੰਦ ਕਰ ਦੇਣ ਪਰ ਇਸ ਸਮੇਂ ਦੌਰਾਨ ਐਮਰਜੈਂਸੀ/ਜ਼ਰੂਰੀ ਸਿਹਤ ਸੇਵਾਵਾਂ ਲਈ ਸਿਹਤ ਸੰਸਥਾਵਾਂ ਉਸੇ ਤਰ੍ਹਾਂ ਨਿਰਵਿਘਨ ਸੇਵਾਵਾਂ ਮੁਹੱਈਆ ਕਰਵਾ ਸਕਦੀਆਂ ਹਨ।

     ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਬਲੈਕਆਊਟ ਦੌਰਾਨ ਅਤੇ ਆਪਣੇ ਇਨਵਰਟਰ ਤੇ ਜਨਰੇਟਰ ਆਦਿ ਬੰਦ ਰੱਖਣ। ਇਸ ਦੌਰਾਨ ਕੈਮਰਿਆਂ ਦੀਆਂ ਲਾਈਟਾਂ ਵੀ ਬੰਦ ਰੱਖੀਆਂ ਜਾਣ ਅਤੇ ਸਟਰੀਟ ਲਾਈਟਾਂ ਵੀ ਬੰਦ ਰਹਿਣਗੀਆਂ। ਬਲੈਕਆਊਟ ਦੇ ਅਭਿਆਸ ਦੌਰਾਨ ਲੋਕ ਘਰਾਂ ਵਿਚ ਹੀ ਰਹਿਣ ਅਤੇ ਵਾਹਨ ਚਲਾਉਣ ਤੋਂ ਗੁਰੇਜ਼ ਕੀਤਾ ਜਾਵੇ।

ਇਸ ਮੌਕ ਡਰਿੱਲ’ ਦੇ ਅਭਿਆਸ ਦੌਰਾਨ ਯੁਵਕ ਸੇਵਾਵਾਂਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਵਲੰਟੀਅਰਾਂਫਾਇਰ ਬ੍ਰਿਗੇਡਸਿਹਤ ਵਿਭਾਗਪੁਲਿਸ ਵਿਭਾਗ ਆਦਿ ਵਿਭਾਗਾਂ ਦਾ ਯੋਗਦਾਨ ਰਿਹਾ।

ਇਸ ਮੌਕੇ ਡੀ.ਐਸ.ਪੀ. ਸ੍ਰੀ ਅਮਨਦੀਪ ਸਿੰਘਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਕਰਮਚਾਰੀਆਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਸ਼ਾਮਲ ਸਨ।