Arth Parkash : Latest Hindi News, News in Hindi
ਵਿਧਾਇਕ ਮਾਲੇਰਕੋਟਲਾ ਨੇ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਸੁਵਿਧਾ ਨਾਲ ਲੈਸ ਕਮਿਊਨਿਟੀ ਸੈਂਟਰ ਦਾ ਵਿਧਾਇਕ ਮਾਲੇਰਕੋਟਲਾ ਨੇ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਸੁਵਿਧਾ ਨਾਲ ਲੈਸ ਕਮਿਊਨਿਟੀ ਸੈਂਟਰ ਦਾ ਰੱਖਿਆ ਨੀਂਹ ਪੱਥਰ
Saturday, 31 May 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਿਧਾਇਕ ਮਾਲੇਰਕੋਟਲਾ ਨੇ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਆਧੁਨਿਕ ਸੁਵਿਧਾ ਨਾਲ ਲੈਸ ਕਮਿਊਨਿਟੀ ਸੈਂਟਰ ਦਾ ਰੱਖਿਆ ਨੀਂਹ ਪੱਥਰ

·ਕਮਿਊਨਿਟੀ ਸੈਂਟਰ ਵਿਖੇ ਸਥਾਪਿਤ ਕੀਤਾ ਜਾਵੇਗਾ ਪ੍ਰੈਸ ਕਲੱਬ- ਡਾ ਜਮੀਲ ਉਰ ਰਹਿਮਾਨ

ਮਾਲੇਰਕੋਟਲਾ, 1 ਜੂਨ:

                    ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦੀ ਲੋਕ ਭਲਾਈ ਲਈ ਸਮਰਪਿਤ ਯਤਨ ਕਰ ਰਹੇ ਵਿਧਾਇਕ ਡਾਜਮੀਲ ਉਰ ਰਹਿਮਾਨ ਨੇ ਅੱਜ ਇਥੇ 25 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇੱਕ ਆਧੁਨਿਕ ਸੁਵਿਧਾ ਯੁਕਤ ਕਮਿਊਨਿਟੀ ਸੈਂਟਰ ਦੀ ਨੀਂਹ ਪੱਥਰ ਰੱਖ ਕੇ ਇਲਾਕੇ ਦੇ ਲੋਕਾਂ ਨੂੰ ਇੱਕ ਵਧੀਆ ਸੁਗਾਤ ਦਿੱਤੀ ।

              ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਇਹ ਕਮਿਊਨਿਟੀ ਸੈਂਟਰ ਦੀ ਬਹੁ ਮੰਜਲੀ ਇਮਾਰਤ ਨਵੇ ਢੰਗ ਨਾਲ  ਵਿਕਸਤ ਕੀਤਾ ਜਾਵੇਗਾ ਜਿਸ ਵਿੱਚ ਆਧੁਨਿਕ ਸਹੂਲਤਾਂਵੱਡਾ ਹੋਲਮੀਟਿੰਗ ਰੂਮਪਾਣੀ ਤੇ ਸਫਾਈ ਲਈ ਲਾਜ਼ਮੀ ਵਿਵਸਥਾਵਾਂ ਅਤੇ ਵਧੀਆ ਬੈਠਕ ਸਹੂਲਤ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਇਲਾਕੇ ਦੇ ਲੋਕਾਂ ਨੂੰ ਸਮਾਜਿਕ ਸਮਾਗਮਾਂਸਾਂਝੇ ਸਮਾਗਮਾਂ ਲਈ ਇਕ ਸੁਵਿਧਾਜਨਕ ਸਥਾਨ ਪ੍ਰਦਾਨ ਕਰੇਗਾ

              ਡਾਜਮੀਲ ਉਰ ਰਹਿਮਾਨ ਨੇ ਇਹ ਵੀ ਐਲਾਨ ਕੀਤਾ ਕਿ ਇਸ ਨਵੇਂ ਕਮਿਊਨਿਟੀ ਸੈਂਟਰ ਮੀਡੀਆ ਵਰਗ ਲਈ ਵਿਸ਼ੇਸ਼ ਤੌਰ 'ਤੇ ਇੱਕ ਪ੍ਰੈਸ ਕਲੱਬ ਵੀ ਸਥਾਪਿਤ ਕੀਤਾ ਜਾਵੇਗਾ ਜੋ ਕਿ ਮਾਲੇਰਕੋਟਲਾ ਦੇ ਸਮੂਹ ਪੱਤਰਕਾਰਾਂ ਲਈ ਉਪਯੋਗੀ ਬਾਸਤ ਹੋਵੇਗਾ। ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਪੱਤਰਕਾਰ ਭਾਈਚਾਰੇ ਨੇ ਹਰ ਸਮੇਂ ਇਮਾਨਦਾਰੀ ਅਤੇ ਸਮਰਪਣ ਨਾਲ ਲੋਕਾਂ ਦੀ ਆਵਾਜ਼ ਉੱਚੀ ਕੀਤੀ ਹੈ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਪੁਜਦੀਆਂ ਕਰਨ ਲਈ ਅਹਿਮ ਰੋਲ ਅਦਾ ਕੀਤਾ ਹੈ ਤਾਂ ਜੋ ਲੋਕਾਂ ਦੀਆਂ ਜਰੂਰਤਾਂ ਨੂੰ ਮੁੱਖ ਰੱਖਦਿਆਂ ਵਿਕਾਸ ਕਾਰਜ ਅਤੇ ਲੋਕ ਭਲਾਈ ਸਕੀਮਾਂ ਉਲੀਕੀਆਂ ਜਾਣ । ਪੱਤਰਕਾਰ ਭਾਈਚਾਰੇ ਨੂੰ ਉਨ੍ਹਾਂ ਦੇ ਸਾਰਥਕ ਉਪਰਾਲਿਆਂ ਸਦਕਾ ਅਤੇ ਵਧੀਆ ਕੰਮਕਾਜ ਵਾਲਾ ਸਾਂਝਾ ਸਥਾਨ ਮਿਲਣੀ ਚਾਹੀਦੀ ਹੈ। ਇਹ ਪ੍ਰੈਸ ਕਲੱਬ ਉਨ੍ਹਾਂ ਲਈ ਸੂਚਨਾ ਸਾਂਝਾ ਕਰਨਮੀਟਿੰਗਾਂ ਕਰਨ ਅਤੇ ਰੋਜ਼ਾਨਾ ਕੰਮ ਸੰਬੰਧੀ ਗਤੀਵਿਧੀਆਂ ਲਈ ਉਪਯੋਗੀ ਸਾਬਤ ਹੋਵੇਗਾ

           ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਲੇਰਕੋਟਲਾ ਸ਼ਹਿਰ ਦੇ ਵਿਕਾਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਪ੍ਰਾਜੈਕਟ ਵੀ ਉਸੇ ਲੜੀ ਦਾ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਵਿਕਾਸੀ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੰਮ ਦੀ ਗੁਣਵੱਤਾ ਅਤੇ ਤਿਆਰੀ ਵਿੱਚ ਕੋਈ ਵੀ ਕਮੀ ਨਾ ਰਹੇ ਅਤੇ ਇਸ ਪ੍ਰੋਜੈਕਟ ਨੂੰ ਨਿਸ਼ਚਿਤ ਸਮੇਂ ਦੇ ਅੰਦਰ ਪੂਰਾ ਕੀਤਾ ਜਾਵੇ

ਇਸ ਸਮਾਰੋਹ ਵਿੱਚ ਨਗਰ ਕੌਂਸਲ ਮਾਲੇਰਕੋਟਲਾ ਦੇ ਅਧਿਕਾਰੀਇੰਜੀਨੀਅਰਿੰਗ ਸਟਾਫਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇਪੱਤਰਕਾਰ ਅਤੇ ਇਲਾਕੇ ਦੇ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ। ਲੋਕਾਂ ਨੇ ਵੀ ਇਸ ਨਵੇਂ ਕਮਿਊਨਿਟੀ ਸੈਂਟਰ ਲਈ ਵਿਧਾਇਕ ਡਾ.ਜਮੀਲ ਉਰ ਰਹਿਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਸਥਾਨ ਮਾਲੇਰਕੋਟਲਾ ਦੇ ਲੋਕਾਂ ਅਤੇ ਪੱਤਰਕਾਰ ਭਾਈਚਾਰੇ ਲਈ  ਬਹੁਤ ਹੀ ਲਾਭਕਾਰੀ ਸਾਬਤ ਹੋਵੇਗਾ। ਇਸ ਉਪਰੰਤ ਵਿਧਾਇਕ ਮਾਲੇਰਕੋਟਲਾ ਨੇ ਸਥਾਨਕ ਮਦੇਵੀ ਰੋਡ ਵਿਖੇ ਲੇਬਰ ਸੈਡ ਦਾ ਉਦਘਾਟਨ ਵੀ ਕੀਤਾ ।