Arth Parkash : Latest Hindi News, News in Hindi
ਅਗਨੀਵੀਰ ਭਰਤੀ ਲਈ ਫਿਜ਼ੀਕਲ ਟਰੇਨਿੰਗ ਪੋਲੋ ਗਰਾਊਂਡ ਵਿਖੇ ਸ਼ੁਰੂ ਅਗਨੀਵੀਰ ਭਰਤੀ ਲਈ ਫਿਜ਼ੀਕਲ ਟਰੇਨਿੰਗ ਪੋਲੋ ਗਰਾਊਂਡ ਵਿਖੇ ਸ਼ੁਰੂ
Tuesday, 03 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਅਗਨੀਵੀਰ ਭਰਤੀ ਲਈ ਫਿਜ਼ੀਕਲ ਟਰੇਨਿੰਗ ਪੋਲੋ ਗਰਾਊਂਡ ਵਿਖੇ ਸ਼ੁਰੂ

-ਅਗਨੀਵੀਰ ਭਰਤੀ ਲਈ ਰਜਿਸਟਰ ਹੋਏ ਉਮੀਦਵਾਰ ਟਰੇਨਿੰਗ ਦਾ ਲਾਭ ਉਠਾਉਣ : ਡਿਪਟੀ ਡਾਇਰੈਕਟਰ

ਪਟਿਆਲਾ, 4 ਜੂਨ:
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਕਿ ਬਿਊਰੋ ਵੱਲੋਂ ਅਗਨੀਵੀਰ ਦੀ ਭਰਤੀ ਲਈ ਨੌਜਵਾਨਾਂ ਨੂੰ ਫਿਜ਼ੀਕਲ ਟੈਸਟ ਲਈ ਤਿਆਰ ਕਰਨ ਲਈ ਪੋਲੋ ਗਰਾਊਂਡ ਵਿਖੇ ਮਾਹਰਾਂ ਕੋਚਾਂ ਤੋਂ ਟਰੇਨਿੰਗ ਸ਼ੁਰੂ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਰਾਜਾ ਭਲਿੰਦਰ ਸਿੰਘ ਖੇਡ ਸਟੇਡੀਅਮ ਪੋਲੋ ਗਰਾਊਂਡ ਪਟਿਆਲਾ ਵਿਖੇ ਸਵੇਰੇ 7:30 ਵਜੇ ਅਤੇ ਸ਼ਾਮ 6 ਵਜੇ ਇਹ ਫਿਜ਼ੀਕਲ ਟਰੇਨਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਵੱਲੋਂ ਅਗਨੀਵੀਰ ਦੀ ਭਰਤੀ ਲਈ ਆਪਣੀ ਰਜਿਸਟਰੇਸ਼ਨ ਕਰਵਾਈ ਹੈ, ਉਹ ਇਸ ਟਰੇਨਿੰਗ ਦਾ ਲਾਭ ਜ਼ਰੂਰ ਉਠਾਉਣ। ਉਨ੍ਹਾਂ ਕਿਹਾ ਕਿ ਟਰੇਨਿੰਗ ਸਬੰਧੀ ਵਧੇਰੇ ਜਾਣਕਾਰੀ ਲਈ ਪ੍ਰਾਰਥੀ ਐਥਲੈਟਿਕਸ ਕੋਚ ਗੁਰਪਾਲ ਸਿੰਘ ਮੋਬਾਇਲ ਨੰਬਰ 99146-76078 ’ਤੇ ਸੰਪਰਕ ਕਰ ਸਕਦੇ ਹਨ।