Arth Parkash : Latest Hindi News, News in Hindi
ਜਲ ਬਚਾਓ ਜਾਗਰੂਕਤਾ ਮੁਹਿੰਮ 2025 ਅਤੇ ਵਿਸ਼ਵ ਵਾਤਾਵਰਣ ਦਿਵਸ 2025 ਤਹਿਤ ਜਲ ਸਪਲਾਈ ਜਲ ਬਚਾਓ ਜਾਗਰੂਕਤਾ ਮੁਹਿੰਮ 2025 ਅਤੇ ਵਿਸ਼ਵ ਵਾਤਾਵਰਣ ਦਿਵਸ 2025 ਤਹਿਤ ਜਲ ਸਪਲਾਈ
Wednesday, 04 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜਲ ਬਚਾਓ ਜਾਗਰੂਕਤਾ ਮੁਹਿੰਮ 2025 ਅਤੇ ਵਿਸ਼ਵ ਵਾਤਾਵਰਣ ਦਿਵਸ 2025 ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫਾਜ਼ਿਲਕਾ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ

ਮੰਡੀ ਅਮੀਨਗੰਜ ਅਤੇ ਪਿੰਡ ਹਲੀਮ ਵਾਲਾ, ਕਾਹਨੇ ਵਾਲਾ, ਪ੍ਰਭਾਤ ਸਿੰਘ ਵਾਲਾ ਉਤਾੜ ਦੇ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਵਾਤਾਵਰਣ ਦੀ ਸੰਭਾਲ ਪ੍ਰਤੀ ਕੀਤਾ ਜਾਗਰੂਕ

ਜਲਾਲਾਬਾਦ, ਫਾਜ਼ਿਲਕਾ 5 ਜੂਨ

ਜਲ ਬਚਾਓ ਜਾਗਰੂਕਤਾ ਮੁਹਿੰਮ 2025 ਅਤੇ ਵਿਸ਼ਵ ਵਾਤਾਵਰਣ ਦਿਵਸ 2025 ਦੀ ਚੱਲ ਰਹੀ ਲੜੀ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਮੰਡਲ ਫਾਜ਼ਿਲਕਾ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਚਮਕ ਸਿੰਗਲਾ ਦੇ ਦਿਸ਼ਾ ਨਿਰਦੇਸ਼ ਅਤੇ ਉਪ ਮੰਡਲ ਇੰਜੀਨੀਅਰ ਸ਼੍ਰੀ ਅਰਵਿੰਦ ਬਲਾਣਾ ਦੀਆਂ ਹਦਾਇਤਾਂ ਅਨੁਸਾਰ ਉਪ ਮੰਡਲ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿੱਚ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਹਿਤ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ।

ਇਸ ਮੁਹਿੰਮ ਦੌਰਾਨ ਅੱਜ ਮੰਡੀ ਅਮੀਨਗੰਜ ਅਤੇ ਪਿੰਡ ਹਲੀਮ ਵਾਲਾ, ਕਾਹਨੇ ਵਾਲਾ, ਪ੍ਰਭਾਤ ਸਿੰਘ ਵਾਲਾ ਉਤਾੜ ਦੇ ਗ੍ਰਾਮ ਪੰਚਾਇਤਾਂ ਅਤੇ ਪਿੰਡ ਵਾਸੀਆਂ ਨੂੰ ਆਪਣੇ ਘਰ ਅਤੇ ਆਪਣੇ ਆਲੇ ਦੁਆਲੇ ਦੇ ਚੌਗਿਰਦੇ ਨੂੰ ਸਾਫ ਰੱਖਣ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਬਾਰੇ ਜਾਗਰੂਕ ਕੀਤਾ ਗਿਆ। ਬਲਾਕ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਵਿੱਚ ਪਿੰਡ ਵਾਸੀਆਂ ਨੂੰ ਬਰਸਾਤ ਦੇ ਪਾਣੀ ਦੀ ਸੰਭਾਲ ਅਤੇ ਵਰਤੋ ਬਾਰੇ ਵੀ ਜਾਗਰੂਕ ਕੀਤਾ, ਵਿਭਾਗ ਵੱਲੋਂ ਪਿੰਡਾਂ ਵਿੱਚ ਜਲ ਘਰਾਂ ਤੋਂ ਮੁਹਈਆ ਕੀਤਾ ਜਾ ਰਿਹਾ ਸਾਫ ਸੁਥਰਾ ਪੀਣ ਯੋਗ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਬਾਰੇ ਸਮਝਾਇਆ ਅਤੇ ਇਸ ਦੇ ਨਾਲ ਹੀ ਫੀਲਡ ਟੈਸਟ ਕਿੱਟ ਰਾਹੀਂ ਮੌਕੇ ਤੇ ਪਾਣੀ ਦੇ ਬੈਸਿਕ ਟੈਸਟ ਵੀ ਕਿਤੇ ਗਏ।

ਇਸ ਮੌਕੇ ਵਿਭਾਗ ਵਿੱਚ ਕੰਮ ਕਰ ਰਹੇ ਸ਼ੋਸ਼ਲ ਸਟਾਫ਼ ਅਤੇ ਫੀਲਡ ਸਟਾਫ਼ ਵੱਲੋਂ ਵਾਤਾਵਰਣ ਨੂੰ ਖੁਸ਼ਹਾਲ ਬਣਾਉਣ ਲਈ ਗਿੱਲੇ ਕੁੜੇ ਅਤੇ ਸੁੱਕੇ ਕੁੜੇ ਦੇ ਸਹੀ ਅਤੇ ਸੁਰੱਖਿਅਤ ਨਿਪਟਾਰੇ ਸਬੰਧੀ ਵੀ ਜਾਗਰੂਕ ਕੀਤਾ ਗਿਆ। ਸਬ ਡਵੀਜ਼ਨ ਜਲਾਲਾਬਾਦ ਤੋਂ ਉਪ ਮੰਡਲ ਇੰਜੀਨਅਰ ਸ਼੍ਰੀ ਅਰਵਿੰਦ ਬਲਾਣਾ,ਡਵੀਜ਼ਨ ਫਾਜ਼ਿਲਕਾ ਦੇ ਆਈ.ਈ.ਸੀ ਸਪੈਸ਼ਲਿਸਟ ਮੈਡਮ ਸ਼੍ਰੀਮਤੀ ਪੂਨਮ ਖੁੰਗਰ, ਬੀ.ਆਰ.ਸੀ ਅਮਨਦੀਪ ਕੰਬੋਜ (ਜਲਾਲਾਬਾਦ), ਸ਼੍ਰੀਮਤੀ ਸ਼ਿਮਲਾ ਰਾਣੀ, ਸਲਵਿੰਦਰ ਸਿੰਘ,ਸੋਹਣ ਸਿੰਘ ਜ਼ਿਲ੍ਹਾ ਫਾਜ਼ਿਲਕਾ ਦੇ ਵੱਖ-ਵੱਖ ਪਿੰਡਾਂ ਅਤੇ ਸੱਥਾਂ ਵਿੱਚ ਜਾ ਕਿ ਇਸ ਮੁਹਿੰਮ ਨਾਲ ਪਿੰਡ ਵਾਸੀਆਂ, ਵਾਲੰਟੀਅਰਾਂ ਅਤੇ ਪਿੰਡ ਪੱਧਰ ਤੇ ਬਣੇ ਨੋਜੁਵਾਨ ਕਲੱਬਾ ਨੂੰ ਜੋੜ ਰਹੇ ਹਨ।