Arth Parkash : Latest Hindi News, News in Hindi
ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਲਗਾਇਆ ਗਿਆ ਰਜਿਸਟ੍ਰੇਸ਼ਨ ਕੈਂਪ ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਲਗਾਇਆ ਗਿਆ ਰਜਿਸਟ੍ਰੇਸ਼ਨ ਕੈਂਪ
Wednesday, 04 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ

ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਲਗਾਇਆ ਗਿਆ ਰਜਿਸਟ੍ਰੇਸ਼ਨ ਕੈਂਪ

ਸ੍ਰੀ ਮੁਕਤਸਰ ਸਾਹਿਬ, 05 ਜੂਨ

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਰਾਜ ਕਰਸ੍ਰੀ ਮੁਕਤਸਰ ਸਾਹਿਬਸ੍ਰੀਮਤੀ ਹਿਨਾ ਤਲਵਾੜ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਕੰਪਲੈਕਸਸ੍ਰੀ ਮੁਕਤਸਰ ਸਾਹਿਬ ਵਿਖੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਗਿਆ। ਇਹ ਕੈਪ ਦਾ ਮੁੱਖ ਮਕਸਦ ਅਣ-ਰਜਿਸਟਰਡ ਡੀਲਰਾਂ ਨੂੰ ਮੋਕੇ ’ਤੇ ਹੀ ਰਜਿਸਟਰਡ ਕਰਨਾ ਸੀ ਅਤੇ ਸ੍ਰੀ ਮੁ਼ਕਤਸਰ ਸਾਹਿਬ ਸਹਿਰ ਦੇ ਅਣ-ਰਜਿਸਟਰਡ ਡੀਲਰਾਂ ਵੱਲੋ ਇਸ ਕੈਂਪ ਵਿੱਚ ਹਿੱਸਾ ਲਿਆ ਗਿਆ

ਇਸ ਕੈਂਪ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਜਿੰਦਰ ਸਿੰਘਰਾਜ ਕਰ ਅਫਸਰ ਨੇ ਦੱਸਿਆ ਕਿ ਇਹ ਕੈਂਪ ਅਣ-ਰਜਿਸਟਰਡ ਡੀਲਰਾਂ ਨੂੰ ਜੀ.ਐਸ.ਟੀ. ਐਕਟ ਅਧੀਨ ਰਜਿਸਟਰਡ ਕਰਨ ਲਈ ਲਗਾਇਆ ਗਿਆ ਹੈ ਤੇ ਇਸ ਕੈਂਪ ਵਿੱਚ ਹਰ ਅਣ-ਰਜਿਸਟਰਡ ਡੀਲਰ ਨੂੰ ਰਜਿਸਟ੍ਰੇਸ਼ਨ ਕਰਨ ਵਿੱਚ ਪੇਸ਼ ਆਉਦੀਆਂ ਮੁਸ਼ਕਿਲਾਂ ਦਾ ਮੋਕੇ ’ਤੇ ਹੀ ਹੱਲ ਕੀਤਾ ਜਾਵੇਗਾ।

        ਉਹਨਾਂ ਇਹ ਵੀ ਦੱਸਿਆ ਕਿ ਜਿਹੜੀਆਂ ਫਰਮਾਂ ਰਜਿਸਟ੍ਰੇਸ਼ਨ ਦੇ ਦਾਇਰੇ ਵਿੱਚ ਆਉਦੀਆਂ ਹਨਪ੍ਰੰਤੂ ਉਹਨਾਂ ਵੱਲੋਂ ਜੀ.ਐਸ.ਟੀ. ਰਜਿਸਟ੍ਰੇਸ਼ਨ ਲਈ ਅਜੇ ਤੱਕ ਅਪਲਾਈ ਨਹੀ ਕੀਤਾ ਗਿਆਉਹਨਾਂ ਵਿਰੁੱਧ ਜੀ.ਐਸ.ਟੀ. ਐਕਟ ਅਧੀਨ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।

        ਉਹਨਾਂ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਇਹ ਰਜਿਸਟ੍ਰੇਸ਼ਨ ਕੈਂਪ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਵੀ ਲਗਾਏ ਜਾਣਗੇਤਾਂ ਜੋ ਵੱਧ ਤੋ ਵੱਧ ਅਣ-ਰਜਿਸਟਰਡ ਡੀਲਰ ਇਸ ਦਾ ਫਾਇਦਾ ਉਠਾ ਸਕਣ।

ਇਸ ਕੈਂਪ ਵਿੱਚ ਸ਼੍ਰੀ ਰੁਪਿੰਦਰ ਸਿੰਘਸ਼੍ਰੀ ਤਰਸੇਮ ਸਿੰਘਕਰ ਨਿਰੀਖਕਸ਼੍ਰੀ ਬੋਹੜ ਸਿੰਘਜੂਨੀਅਰ ਸਹਾਇਕ ਅਤੇ ਸ਼੍ਰੀ ਰਾਕੇਸ਼ ਕੁਮਾਰ ਕਲਰਕਦਫਤਰ ਸਹਾਇਕ ਕਮਿਸ਼ਨਰ ਰਾਜ ਕਰਸ਼੍ਰੀ ਮੁਕਤਸਰ ਸਾਹਿਬ ਨੇ ਵਿਭਾਗ ਵੱਲੋ ਆਪਣੀਆਂ ਸੇਵਾਵਾਂ ਦਿੱਤੀਆਂ।