Arth Parkash : Latest Hindi News, News in Hindi
ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਨੇ ਵਿਸ਼ਵ ਵਾਤਾਵਰਨ ਦਿਵਸ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਮਨਾਇਆ ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਨੇ ਵਿਸ਼ਵ ਵਾਤਾਵਰਨ ਦਿਵਸ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਮਨਾਇਆ
Thursday, 05 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸੰਗਰੂਰ

ਸਹਿਕਾਰੀ ਖੇਤੀ ਵਿਕਾਸ ਬੈਂਕ ਧੂਰੀ ਨੇ ਵਿਸ਼ਵ ਵਾਤਾਵਰਨ ਦਿਵਸ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਮਨਾਇਆ

ਰਾਜਵੰਤ ਸਿੰਘ ਘੁੱਲੀ, ਚੇਅਰਮੈਨ, ਮਾਰਕਿਟ ਕਮੇਟੀ ਧੂਰੀ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਧੂਰੀ, 06 ਜੂਨ

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਧੂਰੀ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਸਹਿਕਾਰਤਾ ਵਰ੍ਹਾ 2025 ਤਹਿਤ ਸਹਿਕਾਰਤਾ ਬਾਰੇ ਜਾਗਰੂਕਤਾ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਵਿਚ ਰਾਜਵੰਤ ਸਿੰਘ ਘੁੱਲੀ, ਚੇਅਰਮੈਨ, ਮਾਰਕਿਟ ਕਮੇਟੀ, ਧੂਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਘੁੱਲੀ ਨੇ
ਵਾਤਾਵਰਨ ਦਿਵਸ ਅਤੇ ਸਹਿਕਾਰੀ ਅਦਾਰਿਆਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਵਾਤਾਵਰਨ ਸੰਭਾਲ ਬਹੁਤ ਜ਼ਰੂਰੀ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਅਤੇ ਬੂਟੇ ਲਾ ਕੇ ਉਹਨਾਂ ਦੀ ਸੰਭਾਲ ਵੀ ਕਰਨੀ ਅੱਤ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਸਹਿਕਾਰੀ ਅਦਾਰਿਆਂ ਜ਼ਰੀਏ ਪੰਜਾਬ ਦੇ ਖੇਤੀਬਾੜੀ ਖੇਤਰ ਨੂੰ ਉੱਚ ਪੱਧਰ ਉੱਤੇ ਲਿਜਾਣ ਦੀਆਂ ਬਹੁਤ ਸੰਭਾਵਨਾਵਾਂ ਮੌਜੂਦ ਹਨ। ਪੰਜਾਬ ਸਰਕਾਰ ਦਿਨ-ਰਾਤ ਇੱਕ ਕਰ ਕੇ ਇਸ ਵਿਸ਼ੇ ਸਬੰਧੀ ਕੰਮ ਕਰ ਰਹੀ ਹੈ, ਜਿਸ ਦੇ ਸਾਰਥਕ ਸਿੱਟੇ ਸਾਹਮਣੇ ਆ ਰਹੇ ਹਨ।

ਇਸ ਮੌਕੇ ਪੀ.ਏ.ਡੀ.ਬੀ. ਧੂਰੀ ਦੇ ਚੇਅਰਮੈਨ ਸਤਵੰਤ ਸਿੰਘ ਭੱਦਲਵੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਬੈਂਕ ਦੇ ਕੰਮਾਂ ਬਾਰੇ ਚਾਨਣਾ ਪਾਇਆ ਗਿਆ। ਇਸ ਉਪਰੰਤ ਜ਼ਿਲ੍ਹਾ ਸੰਗਰੂਰ ਦੇ ਸਹਾਇਕ ਜਨਰਲ ਮੈਨੇਜਰ, ਸ਼ੇਲੈਂਦਰ ਕੁਮਾਰ, ਵੱਲੋਂ ਅੰਤਰ ਰਾਸ਼ਟਰੀ ਸਹਿਕਾਰਤਾ ਸਾਲ 2025 ਅਤੇ ਇਸ ਦੀ ਪਿਛੋਕੜ ਸਬੰਧੀ ਚਾਨਣਾ ਪਾਇਆ ਗਿਆ ਅਤੇ ਅਜੋਕੇ ਸਮੇਂ ਵਿਚ ਸਹਕਾਰੀ ਅਦਾਰਿਆਂ ਦੀ ਮਹੱਤਤਾ ਬਾਰੇ ਦੱਸਿਆ ਗਿਆ।

ਇਸ ਉਪਰੰਤ ਸੁਰਿੰਦਰ ਗਰਗ, ਮੈਨੇਜਰ ਪੀ.ਏ. ਡੀ.ਬੀ. ਧੂਰੀ ਨੇ ਸ. ਰਾਜਵੰਤ ਸਿੰਘ ਨੂੰ ਇੱਕ ਮਾਣ ਪੱਤਰ ਭੇਟ ਕੀਤਾ ਅਤੇ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਜੋਕੇ ਯੁੱਗ ਵਿੱਚ ਧਰਤੀ ਨੂੰ ਹਰਾ ਭਰਾ ਬਣਾਉਣ ਦੀ ਬਹੁਤ ਜ਼ਰੂਰਤ ਹੈ।

ਇਸ ਉਪਰੰਤ ਨਵੀਂ ਅਨਾਜ ਮੰਡੀ ਧੂਰੀ ਅਤੇ ਪਿੰਡ ਕੱਕੜਵਾਲ ਵਿਖੇ ਯੁਵਕ ਸੇਵਾਂਵਾ ਕਲੱਬ ਖੇੜੀ ਚਹਿਲਾਂ ਅਤੇ ਬਾਂਸਲ ਏਕਸਪੋਰਟ ਕੰਪਨੀ ਕੱਕੜਵਾਲ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ ਅਤੇ ਸਭ ਨੇ ਹਰ ਸਾਲ ਵਾਤਾਵਰਣ ਦਿਵਸ ਮਨਾਉਣ ਦਾ ਸਕੰਲਪ ਲਿਆ।

ਇਸ ਮੌਕੇ ਬੈਂਕ ਦੇ ਕਮੇਟੀ ਮੈਂਬਰ ਕਰਮਜੀਤ ਸਿੰਘ ਬਟੂਹਾ, ਗੁਰਪ੍ਰੀਤ ਸਿੰਘ ਸੇਖੋਂ, ਸਮੂਹ ਸਟਾਫ ਹਰਪ੍ਰੀਤ ਸਿੰਘ, ਹਰਮਨਜੀਤ ਸਿੰਘ, ਸੁਮੀਤ ਰਾਜ, ਤੇਜਿੰਦਰ ਸਿੰਘ ਸਹਾਇਕ ਮੈਨੇਜਰ, ਨੀਰਜ ਗੁਪਤਾ ਸੀਨੀਅਰ ਆਡਿਟਰ, ਪਿਊਸ਼ ਗੋਇਲ ਮੈਨੇਜਰ ਕੇਂਦਰੀ ਸਹਿਕਾਰੀ ਬੈਂਕ ਧੂਰੀ ਅਤੇ ਉਘੇ ਵਾਤਾਵਰਨ ਪ੍ਰੇਮੀ ਗੁਰਜਿੰਦਰ ਕੌਰ, ਰਣਧੀਰ ਸਿੰਘ, ਸਾਗਰ ਕੁਮਾਰ ਰਾਜਪੂਤ, ਨਿਰਮਲ ਸਿੰਘ, ਲਖਣ ਗਰਗ, ਪੰਕਜ ਸ਼ਰਮਾ, ਚਰਨ ਸਿੰਘ ਚੌਧਰੀ ਹਾਜ਼ਰ ਸਨ।