Arth Parkash : Latest Hindi News, News in Hindi
ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ’ਇਕ ਮਨੁੱਖ-ਇਕ ਰੁੱਖ’ ਦਾ ਸੰਕਲਪ ਲੈਣ ਸ਼ਹਿਰ ਵਾਸੀ - ਡਾ.ਅਮਨਦੀਪ ਕੌਰ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ’ਇਕ ਮਨੁੱਖ-ਇਕ ਰੁੱਖ’ ਦਾ ਸੰਕਲਪ ਲੈਣ ਸ਼ਹਿਰ ਵਾਸੀ - ਡਾ.ਅਮਨਦੀਪ ਕੌਰ
Friday, 06 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਾਤਾਵਰਨ ਨੂੰ ਸਾਫ਼-ਸੁਥਰਾ ਰੱਖਣ ਲਈ ’ਇਕ ਮਨੁੱਖ-ਇਕ ਰੁੱਖ’ ਦਾ ਸੰਕਲਪ ਲੈਣ ਸ਼ਹਿਰ ਵਾਸੀ - ਡਾ.ਅਮਨਦੀਪ ਕੌਰ

-ਕਮਿਸ਼ਨਰ ਨਗਰ ਨਿਗਮ ਨੇ ਏਕਤਾ ਨਗਰ ਗਊਸ਼ਾਲਾ ’ਚ ਲਗਾਏ ਪੌਦੇ

ਹੁਸ਼ਿਆਰਪੁਰ, 7 ਜੂਨ :
    ਨਗਰ ਨਿਗਮ ਹੁਸ਼ਿਆਰਪੁਰ ਦੇ ਕਮਿਸ਼ਨਰ ਡਾ. ਅਮਨਦੀਪ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਦੇ ਉਦੇਸ਼ ਨਾਲ ਏਕਤਾ ਨਗਰ ਸਥਿਤ ਗਊਸ਼ਾਲਾ ਵਿਚ ਨਗਰ ਨਿਗਮ ਵੱਲੋਂ ਕਈ ਤਰ੍ਹਾਂ ਦੇ ਪੌਦੇ ਲਗਾਏ ਗਏ। ਇਸ ਮਹੱਤਵਪੂਰਨ ਕਾਰਜ ਵਿਚ 'ਗੋਬਿੰਦ ਗਊਧਾਮ ਗਊ ਸੇਵਾ ਸਮਿਤੀ' ਦੇ ਵੱਖ-ਵੱਖ ਪ੍ਰਤੀਨਿੱਧੀਆਂ ਨੇ ਪੂਰਾ ਸਹਿਯੋਗ ਦਿੰਦੇ ਹੋਏ ਇਸ ਮੁਹਿੰਮ ਵਿਚ ਸਰਗਰਮੀ ਨਾਲ ਹਿੱਸਾ ਲਿਆ। ਸਾਰਿਆਂ ਨੇ ਇਹ ਸੰਕਲਪ ਲਿਆ ਕਿ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ।ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਗਊਸ਼ਾਲਾ ਵਿਚ ਰੁੱਖ ਲਗਾਉਣ ਨਾਲ ਜਿਥੇ ਪਸ਼ੂਆਂ ਨੂੰ ਛਾਂ ਮਿਲੇਗੀ ਉਥੇ ਇਹ ਹਰਿਆ-ਭਰਿਆ ਵਾਤਾਵਰਨ ਬਣਾਉਣ ਵਿਚ ਵੀ ਮਦਦਗਾਰ ਸਿੱਧ ਹੋਵੇਗਾ।
   ਡਾ. ਅਮਨਦੀਪ ਕੌਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਸਵੱਛ ਰੱਖਣ ਅਤੇ ਸ਼ਹਿਰ ਨੂੰ ਸੁੰਦਰ ਬਣਾਉਣ ਲਈ 'ਇਕ ਮਨੁੱਖ - ਇਕ ਰੁੱਖ' ਦੇ ਸੰਕਲਪ ਤਹਿਤ ਘੱਟੋ-ਘੱਟ ਇਕ ਰੁੱਖ ਲਗਾਉਣ ਅਤੇ ਉਸ ਦੀ ਰੋਜ਼ਾਨਾ ਦੇਖ-ਭਾਲ ਕਰਨ।
      ਉਨ੍ਹਾਂ ਇਹ ਵੀ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਪੌਦੇ ਜ਼ਿਆਦਾ ਵੱਧਦੇ-ਫੁਲਦੇ ਹਨ, ਇਸ ਲਈ ਇਸ ਮੌਸਮ ਵਿਚ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਤਾਂ ਜੋ ਵਾਤਾਵਰਨ ਨੂੰ ਸਾਫ਼ ਰੱਖਿਆ ਜਾ ਸਕੇ ਅਤੇ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ।