Arth Parkash : Latest Hindi News, News in Hindi
ਸਤਕਾਰ ਹੈਲਥ ਸਕੀਮ ਤਹਿਤ ਪੁਲਿਸ ਵਿਭਾਗ ਵੱਲੋਂ ਕਟਾਰੀਆ ਆਈ ਐਂਡ ਈ.ਐਨ.ਟੀ. ਹਸਪਤਾਲ ਨਾਲ ਸਾਈਨ ਕੀਤਾ ਐਮ.ਓ.ਯੂ. ਰੱਦ ਸਤਕਾਰ ਹੈਲਥ ਸਕੀਮ ਤਹਿਤ ਪੁਲਿਸ ਵਿਭਾਗ ਵੱਲੋਂ ਕਟਾਰੀਆ ਆਈ ਐਂਡ ਈ.ਐਨ.ਟੀ. ਹਸਪਤਾਲ ਨਾਲ ਸਾਈਨ ਕੀਤਾ ਐਮ.ਓ.ਯੂ. ਰੱਦ
Sunday, 08 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਤਕਾਰ ਹੈਲਥ ਸਕੀਮ ਤਹਿਤ ਪੁਲਿਸ ਵਿਭਾਗ ਵੱਲੋਂ ਕਟਾਰੀਆ ਆਈ ਐਂਡ ਈ.ਐਨ.ਟੀ. ਹਸਪਤਾਲ ਨਾਲ ਸਾਈਨ ਕੀਤਾ ਐਮ.ਓ.ਯੂ. ਰੱਦ

ਜਲੰਧਰ, 9 ਜੂਨ: ਕਮਾਂਡੈਂਟ ਆਰ.ਟੀ.ਸੀ. ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਾਇਰੈਕਟਰ ਜਨਰਲ ਪੁਲਿਸ, ਸਟੇਟ ਆਰਮਡ ਪੁਲਿਸ, ਜਲੰਧਰ ਵੱਲੋਂ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਭਲਾਈ ਲਈ ਮਿਤੀ 23.09.2022 ਨੂੰ ਸਤਕਾਰ ਹੈਲਥ ਸਕੀਮ ਲਾਗੂ ਕੀਤੀ ਗਈ ਸੀ। ਇਸ ਸਕੀਮ ਤਹਿਤ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਸੀ.ਜੀ.ਐਚ.ਐਸ. ਰੇਟਾਂ ’ਤੇ ਇਲਾਜ ਦੀ ਸਹੂਲਤ ਦੇਣ ਲਈ ਪੰਜਾਬ ਪੁਲਿਸ ਅਤੇ ਮਲਟੀ ਸੁਪਰਸਪੈਸ਼ਲਿਸਟ ਹਸਪਤਾਲਾਂ ਵਿਚਕਾਰ ਆਪਸੀ ਸਹਿਮਤੀ ਦੇ ਆਧਾਰ ’ਤੇ ਐਮ.ਓ.ਯੂ. ਸਾਈਨ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਕਟਾਰੀਆ ਆਈ ਐਂਡ ਈ.ਐਨ.ਟੀ. ਹਸਪਤਾਲ ਪ੍ਰਾਈਵੇਟ ਲਿਮ. ਜਲੰਧਰ ਵੱਲੋਂ ਵੀ ਸਤਕਾਰ ਹੈਲਥ ਸਕੀਮ ਵਿੱਚ ਸ਼ਾਮਿਲ ਹੋਣ ਲਈ ਕੀਤੀ ਗਈ ਪੇਸ਼ਕਸ਼ ’ਤੇ ਮਿਤੀ 20.04.2023 ਨੂੰ 3 ਸਾਲ ਲਈ ਐਮ.ਓ.ਯੂ. ਸਾਈਨ ਕੀਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਕਟਾਰੀਆ ਆਈ ਐਂਡ ਈ.ਐਨ.ਟੀ. ਹਸਪਤਾਲ ਪ੍ਰਾਈਵੇਟ ਲਿਮ. ਜਲੰਧਰ ਵੱਲੋਂ ਬਿਨਾਂ ਪੁਲਿਸ ਵਿਭਾਗ ਨੂੰ ਸੂਚਿਤ ਕੀਤਿਆਂ ਆਪਣੀ ਮਰਜ਼ੀ ਨਾਲ ਹੀ ਪੁਲਿਸ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਤਕਾਰ ਹੈਲਥ ਸਕੀਮ ਦਾ ਲਾਭ ਦੇਣਾ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਪੁਲਿਸ ਕਰਮਚਾਰੀਆਂ ਵਿੱਚ ਉਕਤ ਹਸਪਤਾਲ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਇਸ ਲਈ ਨਤੀਜੇ ਵਜੋਂ ਕਟਾਰੀਆ ਆਈ ਐਂਡ ਈ.ਐਨ.ਟੀ. ਹਸਪਤਾਲ ਪ੍ਰਾਈਵੇਟ ਲਿਮ. ਜਲੰਧਰ ਵਲੋਂ ਪੁਲਿਸ ਵਿਭਾਗ ਨਾਲ ਸਾਈਨ ਕੀਤਾ ਗਿਆ ਐਮ.ਓ.ਯੂ. ਮਿਤੀ 26.05.2025 ਤੋਂ ਰੱਦ ਕਰ ਦਿੱਤਾ ਗਿਆ ਹੈ।