Arth Parkash : Latest Hindi News, News in Hindi
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ
Monday, 09 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ

ਫਰੀਦਕੋਟ 10 ਜੂਨ (2025)

          ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਰੀਦਕੋਟ ਵੱਲੋਂ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਦਵਾਉਣ ਲਈ ਸਮੇਂ-ਸਮੇਂ ਤੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਰੋਜ਼ਗਾਰ ਮੇਲਿਆ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਅੱਜ ਟਾਟਾ ਏਆਈਏ ਲਾਈਫ ਇੰਸਰੋਰੈਂਸ ਕੰਪਨੀ ਵੱਲੋਂ ਦਫਤਰ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਲਗਾ ਕੇ 19 ਪ੍ਰਾਰਥੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ। ਇਹ ਜਾਣਕਾਰੀ ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਫ਼ਰੀਦਕੋਟ ਸ੍ਰੀ ਗੁਰਤੇਜ ਸਿੰਘ ਨੇ ਦਿੱਤੀ।

 

ਉਨ੍ਹਾਂ ਦੱਸਿਆ ਕਿ ਜਿਲ੍ਹਾ ਫ਼ਰੀਦਕੋਟ ਦੇ ਬੇਰੁਜਗਾਰ ਪ੍ਰਾਰਥੀ ਕਿਸੇ ਵੀ ਕੰਮ ਕਾਜ ਵਾਲੇ ਦਿਨ ਦਫ਼ਤਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਤਲਵੰਡੀ ਬਾਈਪਾਸ ਨੇੜੇ ਪੁਰਾਣਾ ਸੰਧੂ ਪੈਲੇਸ ਰੈੱਡ ਕਰਾਸ ਭਵਨ ਦੀ ਪਹਿਲੀ ਮੰਜਿਲ ਫ਼ਰੀਦਕੋਟ ਵਿਖੇ ਆ ਕੇ ਆਪਣਾ ਨਾਮ ਦਰਜ ਕਰਵਾਉਣ ਅਤੇ  ਪੰਜਾਬ ਸਰਕਾਰ ਦੇ ਪੋਰਟਲ www.pgrkam.com  , ਵਟਸਐਪ ਗਰੁੱਪ, ਸ਼ੋਸਲ ਮੀਡੀਆ ( ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ, ਟੇਲੀਗ੍ਰਾਮ ਆਦਿ)ਆਪਣੇ ਆਪ ਰਜਿਸਟਰਡ ਕਰਨ ਤਾਂ ਜੋਂ ਉਨ੍ਹਾਂ ਨੂੰ ਰੋਜ਼ਗਾਰ ਕੈਂਪਾਂ/ਸਵੈ-ਰੋਜ਼ਗਾਰ ਅਤੇ ਸਕਿੱਲ ਕੋਰਸਾਂ ਬਾਰੇ ਸਮੇਂ ਸਿਰ ਜਾਣਕਾਰੀ ਮਿਲ ਸਕੇ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193 ਤੇ ਸੰਪਰਕ ਕੀਤਾ ਜਾ ਸਕਦਾ ਹੈ।