Arth Parkash : Latest Hindi News, News in Hindi
ਗਰਮੀ ਤੋਂ ਬਚਾਅ ਲਈ ਪਸ਼ੂਆਂ ਦਾ ਰੱਖਿਆ ਜਾਵੇ ਖ਼ਾਸ ਖ਼ਿਆਲ : ਡਾ. ਗੁਰਚਰਨ ਸਿੰਘ  ਗਰਮੀ ਤੋਂ ਬਚਾਅ ਲਈ ਪਸ਼ੂਆਂ ਦਾ ਰੱਖਿਆ ਜਾਵੇ ਖ਼ਾਸ ਖ਼ਿਆਲ : ਡਾ. ਗੁਰਚਰਨ ਸਿੰਘ 
Wednesday, 11 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਗਰਮੀ ਤੋਂ ਬਚਾਅ ਲਈ ਪਸ਼ੂਆਂ ਦਾ ਰੱਖਿਆ ਜਾਵੇ ਖ਼ਾਸ ਖ਼ਿਆਲ : ਡਾ. ਗੁਰਚਰਨ ਸਿੰਘ 

 -ਪੰਛੀਆਂ ਲਈ ਛੱਤਾਂ ’ਤੇ ਕਟੋਰਿਆਂ ’ ਪਾਣੀ ਰੱਖਿਆ ਜਾਵੇ ਤੇ ਜਾਨਵਰਾਂ ਲਈ ਗਲੀਆਂ ’ ਪਾਣੀ ਰੱਖਿਆ ਜਾਵੇ

ਪਟਿਆਲਾ12 ਜੂਨ:

              ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਚਰਨ ਸਿੰਘ ਨੇ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਤਾਪਮਾਨ ਦੇ ਵਾਧੇ ਅਤੇ ਇਸ ਕਾਰਨ ਖ਼ੁਰਾਕ ਦੀ ਕਮੀ ਕਰਕੇ ਪਸ਼ੂਆਂ ਦਾ ਸਰੀਰ ਦਬਾਅ ਹੇਠ ਆ ਸਕਦਾ ਹੈ ਇਸ ਦੇ ਨਤੀਜੇ ਵਜੋਂ ਪਸ਼ੂਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਇਸ ਲਈ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਤੇ ਖ਼ਾਸ ਧਿਆਨ ਦੇਣ ਦੀ ਲੋੜ ਹੈ

              ਉਨ੍ਹਾਂ ਪਸ਼ੂ ਪਾਲਕਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਪਸ਼ੂਆਂ ਨੂੰ ਹਰ ਵੇਲੇ ਛਾਂ ਵਿਚ ਰੱਖਣ ਦਾ ਯਤਨ ਕੀਤਾ ਜਾਵੇ ਤੇ ਪਸ਼ੂਆਂ ਦੇ ਪੀਣ ਲਈ ਠੰਢਾ ਪਾਣੀ ਰੱਖਿਆ ਜਾਵੇ ਉਨ੍ਹਾਂ ਦੱਸਿਆ ਕਿ ਜਿਹੜੇ ਪਸ਼ੂ ਕਿੱਲੇ ਨਾਲ ਬੰਨ੍ਹੇ ਰਹਿੰਦੇ ਹਨਉਨ੍ਹਾਂ ਨੂੰ ਪਾਣੀ ਪਿਲਾਉਣ ਲਈ ਕਈ ਵਾਰ ਖੇਲ ਤੱਕ ਲੈ ਕੇ ਜਾਇਆ ਜਾਵੇ ਪਸ਼ੂਆਂ ਨੂੰ ਚਾਰਾ/ਖ਼ੁਰਾਕ ਖਾਣ ਤੋਂ ਬਾਅਦ ਅਤੇ ਧਾਰ ਕੱਢਣ ਤੋਂ ਬਾਅਦ ਪਾਣੀ ਦੀ ਵਧੇਰੇ ਲੋੜ ਮਹਿਸੂਸ ਹੁੰਦੀ ਹੈ ਇਸ ਲਈ ਇਨ੍ਹਾਂ ਦੋਨਾਂ ਮੌਕਿਆਂ ਵੇਲੇ ਪਸ਼ੂਆਂ ਨੂੰ ਪਾਣੀ ਦੀ ਖੇਲ ਕੋਲ ਕੁਝ ਸਮੇਂ ਲਈ ਖੁੱਲ੍ਹਾ ਜ਼ਰੂਰ ਛੱਡੋ ਤਾਂ ਕਿ ਇਹ ਰੱਜ ਕੇ ਪਾਣੀ ਪੀ ਸਕਣ

              ਉਨ੍ਹਾਂ ਦੱਸਿਆ ਕਿ ਪਸ਼ੂ ਨੂੰ ਸਵੇਰੇ ਜਲਦੀ ਅਤੇ ਸ਼ਾਮ ਨੂੰ ਲੇਟ ਠੰਢੇ ਵੇਲੇ ਖ਼ੁਰਾਕ ਦਿਓ ਦਿਨ ਵੇਲੇ ਗਰਮੀ ਦੇ ਪ੍ਰਭਾਵ ਕਾਰਨ ਪਸ਼ੂਆਂ ਦੀ ਖ਼ੁਰਾਕ ਘੱਟ ਜਾਂਦੀ ਹੈ ਇਸ ਦੇ ਬਦਲ ਵਜੋਂ ਰਾਤ ਨੂੰ ਸੈਂਡ ਵਿੱਚ ਮੱਧਮ ਰੋਸ਼ਨੀ ਰੱਖ ਕੇ ਖੁਰਲੀਆਂ ਨੂੰ ਚਾਰੇ ਅਤੇ ਖ਼ੁਰਾਕ ਨਾਲ ਭਰ ਕੇ ਰੱਖਿਆ ਜਾ ਸਕਦਾ ਹੈ ਤਾਂ ਕਿ ਪਸ਼ੂ ਰਾਤ ਨੂੰ ਵੱਧ ਖ਼ੁਰਾਕ ਖਾ ਸਕਣ ਖ਼ੁਰਾਕ ਵਿੱਚ ਪ੍ਰੋਟੀਨ ਅਤੇ ਊਰਜਾ ਦੀ ਮਾਤਰਾ ਵਧਾਉਣ ਲਈ ਸਰ੍ਹੋਂ ਦੀ ਖਲਵੜੇਵੇਂਫੁੱਲ ਫੈਟ ਸੋਇਆ ਅਤੇ ਬਾਈਪਾਸ ਫੈਟ ਦੀ ਮਾਤਰਾ ਵਧਾਉਣੀ ਚਾਹੀਦੀ ਹੈ ਗਰਮੀ ਦਾ ਪ੍ਰਭਾਵ ਘਟਾਉਣ ਲਈ ਫੀਡ ਵਿੱਚ 10 ਗ੍ਰਾਮ ਆਮਲਾ ਪਾਊਡਰ ਪ੍ਰਤੀ ਪਸ਼ੂ ਪ੍ਰਤੀ ਦਿਨ ਅਤੇ ਵਿਟਾਮਿਨ ਏ ਅਤੇ ਵਿਟਾਮਿਨ ਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ

               ਦੁੱਧ ਦੀ ਪੈਦਾਵਾਰ ਫੈਟ ਅਤੇ ਗ੍ਰੇਵਿਟੀ ਵਿੱਚ ਕਮੀ ਨੂੰ ਰੋਕਣ ਲਈ 100 ਗ੍ਰਾਮ ਯੀਸਟ ਪ੍ਰਤੀ ਕੁਇੰਟਲ ਪਸ਼ੂ ਖ਼ੁਰਾਕ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ ਸ਼ੈੱਡ ਵਿੱਚ ਫੁਹਾਰੇ/ਫੌਗਰ ਚਲਾਉਣ ਦਾ ਸਮਾਂ ਦੁਪਹਿਰੇ 12 ਤੋਂ 4 ਵਜੇ ਤੱਕ ਰੱਖਣਾ ਚਾਹੀਦਾ ਹੈ ਸ਼ੈੱਡ ਦੇ ਅੰਦਰ ਅਤੇ ਆਸਪਾਸ ਮੱਖੀਆਂਮੱਛਰਾਂ ਅਤੇ ਚਿੱਚੜਾਂ ਦੀ ਰੋਕਥਾਮ ਬਹੁਤ ਜ਼ਰੂਰੀ ਹੈ  ਇਸ ਲਈ ਫਾਰਮ ਵਿੱਚ ਸਫ਼ਾਈ ਰੱਖੋ ਅਤੇ ਮਾਹਿਰਾਂ ਦੀ ਸਲਾਹ ਨਾਲ ਚਿੱਚੜਾਂ ਦੀ ਦਵਾਈ ਐਮ.ਐਲ ਪ੍ਰਤੀ ਲੀਟਰ ਦੀ ਵਰਤੋਂ ਹਰ ਹਫ਼ਤੇ ਕੀਤੀ ਜਾਣੀ ਚਾਹੀਦੀ ਹੈ

              ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਛੀਆਂ ਦੇ ਪੀਣ ਲਈ ਲੋਕ ਆਪਣੀਆਂ ਛੱਤਾਂ ’ਤੇ ਕਟੋਰੇ ਜ਼ਰੂਰ ਰੱਖਣ ਅਤੇ ਤੇ ਜਾਨਵਰਾਂ ਲਈ ਜਿਵੇਂ ਕੁੱਤਿਆਂ ਆਦਿ ਲਈ ਗਲੀ ਵਿੱਚ ਵੀ ਪਾਣੀ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ