Arth Parkash : Latest Hindi News, News in Hindi
ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਚਾਲੂ ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਚਾਲੂ
Sunday, 15 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਚਾਲੂ

ਨਗਰ ਨਿਗਮ ਮੋਗਾ ਜ਼ਿਲ੍ਹਾ ਵਾਸੀਆਂ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਤਤਪਰ-ਐਸ.ਡੀ.ਓ. ਪਵਨਪ੍ਰੀਤ ਸਿੰਘ

ਮੋਗਾ, 16 ਜੂਨ,

          ਪਿਛਲੇ ਕੁਝ ਸਮੇਂ ਤੋਂ ਮੋਗਾ ਦੇ ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਬੰਦ ਹੋ ਗਈਆਂ ਸਨ, ਇਸ ਸਬੰਧੀ
ਤੁਰੰਤ ਪ੍ਰਭਾਵ ਨਾਲ ਸਬੰਧਤ ਕੰਪਨੀ ਦੇ ਨੁੰਮਾਇਦਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਓ. ਨਗਰ ਨਿਗਮ ਮੋਗਾ ਪਵਨਪ੍ਰੀਤ ਸਿੰਘ ਨੇ ਦੱਸਿਆ ਕਿ ਹੁਣ ਵਾਰਡ ਨੰਬਰ 14 ਦੀਆਂ ਸਟਰੀਟ ਲਾਈਟਾਂ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਨਗਰ ਨਿਗਮ ਮੋਗਾ ਜ਼ਿਲ੍ਹਾ ਵਾਸੀਆਂ ਦੀ ਹਰੇਕ ਮੁਸ਼ਕਿਲ ਦੇ ਹੱਲ ਲਈ ਤਤਪਰ ਹੈ।
 ਉਹਨਾਂ ਕਿਹਾ ਕਿ ਕਮਿਸ਼ਨਰ ਨਗਰ ਨਿਗਮ ਮੋਗਾ ਸ਼੍ਰੀਮਤੀ ਚਾਰੂਮਿਤਾ ਦੇ ਨਿਰਦੇਸ਼ਾਂ ਅਧੀਨ ਹਰੇਕ ਵਾਰਡ ਵਿੱਚ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆ
 ਹਨ।