Arth Parkash : Latest Hindi News, News in Hindi
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸੁਸਾਇਟੀ ਫ਼ਾਰ ਪ੍ਰੀਵੈਂ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸੁਸਾਇਟੀ ਫ਼ਾਰ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਕਮੇਟੀ ਦੀ ਹੋਈ ਮੀਟਿੰਗ
Monday, 16 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸੁਸਾਇਟੀ ਫ਼ਾਰ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਕਮੇਟੀ ਦੀ ਹੋਈ ਮੀਟਿੰਗ
 ਅਵਾਰਾ ਕੁੱਤਿਆਂ/ਜਾਨਵਰਾਂ ਦੀ ਨਫ਼ਰੀ ਘਟਾਉਣ ਲਈ  ਨਸਬੰਦੀ ਪ੍ਰੋਗਰਾਮ ਮੁੜ ਤੋਂ ਸ਼ੁਰੂ ਕਰਨ ਦੀ ਦਿੱਤੀ ਹਦਾਇਤ
 ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਅਵਾਰਾ ਪਸ਼ੂਆਂ ਦੀ ਨਫ਼ਰੀ ਘਟਾਉਣ ਅਤੇ ਗਊਸ਼ਾਲਾਂ ਦਾ ਨਿਰਮਾਣ ਦੀ ਉਪਚਾਰੀਕਤਾਵਾਂ ਮੁਕੰਮਲ ਕਰਨ ਲਈ ਦਿੱਤੀਆਂ ਹਦਾਇਤਾਂ
ਮਾਲੇਰਕੋਟਲਾ 17 ਜੂਨ:
                         ਪਸ਼ੂਆਂ/ਜਾਨਵਰਾਂ ਪ੍ਰਤੀ ਬੇਰਹਿਮੀ ਨੂੰ ਰੋਕਣ ਅਤੇ ਉਨ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸੁਸਾਇਟੀ ਫ਼ਾਰ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ (ਐਸ.ਪੀ.ਸੀ.ਏ.) ਕਮੇਟੀ ਦੀ ਮੀਟਿੰਗ ਹੋਈ ।  ਇਸ ਮੌਕੇ ਐਸ.ਡੀ.ਐਮ.ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ,ਡੀ.ਐਸ.ਪੀ.(ਐਚ) ਮਾਨਵਜੀਤ ਸਿੰਘ, ਡਿਪਟੀ ਡਾਇਰੈਕਟਰ ਪਸੂ ਪਾਲਣ ਡਾ ਸੁਖਵਿੰਦਰ ਸਿੰਘ, ਸੀਨੀਅਰ ਵੈਟਨਰੀ ਅਫ਼ਸਰ ਡਾ ਸੁਖਵਿੰਦਰ ਸਿੰਘ, ਵੈਟਰਨਰੀ ਅਫ਼ਸਰ  ਡਾ ਵਿਕਰਮ ਕਪੂਰ,  ਕਾਰਜ ਸਾਧਕ ਅਫ਼ਸਰ ਮਾਲੇਰਕੋਟਲਾ/ਅਮਰਗੜ੍ਹ ਅਪਰਅਪਾਰ ਸਿੰਘ,  ਕਾਰਜ ਸਾਧਕ ਅਫ਼ਸਰ ਮਲੇਰਕੋਟਲਾ ਵਿਕਾਸ ਉਪਲ,ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸੁਰਿੰਦਰ ਸਿੰਘ ਤੋਂ ਇਲਾਵਾ ਗੈਰ ਸਰਕਾਰੀ ਮੈਂਬਰ ਮਹੰਤ ਸਰੂਪ ਬਿਹਾਰੀ ਸ਼ਰਨ ਵੀ ਮੌਜੂਦ ਸਨ ।
               ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਅਵਾਰਾ ਕੁੱਤਿਆਂ/ਜਾਨਵਰਾਂ ਦੀ ਨਫ਼ਰੀ ਘਟਾਉਣ ਲਈ ਨਸਬੰਦੀ ਸ਼ੁਰੂ ਕਰਨਾ ਦੀ ਸਮੇਂ ਦੀ ਜਰੂਰਤ ਤੇ ਜੋਰ ਦਿੱਤਾ ਤੇ ਕਿਹਾ ਕਿ ਜ਼ਿਲ੍ਹੇ ਵਿੱਚ ਅਵਾਰਾ ਕੁੱਤਿਆਂ ਦੀ ਨਫ਼ਰੀ ਘਟਾਉਣ ਲਈ ਜ਼ਿਲ੍ਹੇ 'ਚ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਨੂੰ ਮੁੜ ਤੋਂ ਉਲੀਕਿਆ ਜਾਵੇ ਤਾਂ ਜੋ ਅਵਾਰਾਂ ਜਾਨਵਰਾਂ ਅਤੇ ਕੁੱਤਿਆਂ ਕਾਰਨ ਹੁੰਦੀਆਂ ਦੁਰਘਟਨਾਵਾਂ ਦੀ ਦਰ ਨੂੰ ਘਟਿਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਬੇਸਹਾਰਾ ਪਸ਼ੂਆਂ ਦੇ ਇਲਾਜ ਲਈ ਐਨੀਮਲ ਐਮਬੂਲੈਂਸ ਦੀ ਖਰੀਦ ਕਰਨ ਦੇ ਨਿਰਦੇਸ਼ ਵੀ ਦਿੱਤੇ । ਉਨ੍ਹਾਂ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਅਧੀਨ ਪੂਰਾ ਸਹਿਯੋਗ ਦੇਣ ਤਾਂ ਜੋ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਨੂੰ ਕਾਮਯਾਬ ਕੀਤਾ ਜਾ ਸਕੇ ।
ਗੈਰ ਸਰਕਾਰੀ ਮੈਂਬਰ ਮਹੰਤ ਸਰੂਪ ਬਿਹਾਰੀ ਸ਼ਰਨ ਨੇ ਕਿਹਾ ਕਿ ਬੇਸਹਾਰਾ ਪਸ਼ੂਧਨ ਨੂੰ ਸੜਕਾਂ ਉੱਤੇ ਰੁਲਣ ਤੋਂ ਬਚਾਉਣ ਅਤੇ ਢੁਕਵੀਂ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਗਊਸ਼ਾਲਾਵਾਂ ਸਥਾਪਿਤ ਕਰਨ ਦੀ ਤਜਵੀਜ ਦਿੱਤੀ।
            ਮੀਟਿੰਗ ਦੌਰਾਨ  ਡਿਪਟੀ ਕਮਿਸ਼ਨਰ ਕਮੇਟੀ ਮੈਂਬਰਾਂ ਨਾਲ ਪਸ਼ੂਆਂ ਦੀ ਭਲਾਈ ਨਾਲ ਜੁੜੇ ਵੱਖ-ਵੱਖ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬਿਮਾਰ ਪਸ਼ੂ ਧੰਨ ਦੇ ਇਲਾਜ ਅਤੇ ਬੇਸਹਾਰਾ ਪਸ਼ੂ-ਧਨ ਦੇ ਮੁੜ ਵਸੇਬੇ ਲਈ ਉਚਿੱਤ  ਉਪਰਾਲੇ ਕਰਨ ਦੀ ਹਦਾਇਤ ਕੀਤੀ ।