Arth Parkash : Latest Hindi News, News in Hindi
ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦੀ ਟੈਸਟਿੰਗ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦੀ ਟੈਸਟਿੰਗ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ
Wednesday, 18 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸ੍ਰੀ ਮੁਕਤਸਰ ਸਾਹਿਬ

ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦੀ ਟੈਸਟਿੰਗ ਜ਼ਰੂਰੀ: ਮੁੱਖ ਖੇਤੀਬਾੜੀ ਅਫ਼ਸਰ

ਸ੍ਰੀ ਮੁਕਤਸਰ ਸਾਹਿਬ, 19 ਜੂਨ

ਖਾਦਾਂ ਦੀ ਸੁਚੱਜੀ ਵਰਤੋਂ ਲਈ ਸਾਉਣੀ 2025 ਸੀਜ਼ਨ ਦੌਰਾਨ ਚਲਾਈ ਜਾ ਰਹੀ ਮਿੱਟੀ ਪਰਖ਼ ਮੁਹਿੰਮ ਤਹਿਤ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਦੇ ਪਿੰਡ ਕਾਉਣੀ ਅਤੇ ਭੁੱਲਰ ਵਿਖੇ ਮਿੱਟੀ ਦੇ ਸੈਂਪਲ ਇਕੱਤਰ ਕਰਵਾਏ ਗਏ।

ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਾਦਾਂ ਦੀ ਸੁਚੱਜੀ ਵਰਤੋਂ ਲਈ ਮਿੱਟੀ ਦੀ ਪਰਖ਼ ਬਹੁਤ ਜ਼ਰੂਰੀ ਹੈ। ਖਾਦਾਂ ਦੀ ਦੁਰਵਰਤੋਂ ਨਾਲ ਨਾ ਕੇਵਲ ਭੂਮੀ ਅਤੇ ਫ਼ਸਲਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ ਸਗੋਂ ਵਾਤਾਵਰਨ ਅਤੇ ਪਾਣੀ ਵੀ ਦੂਸ਼ਿਤ ਹੁੰਦਾ ਹੈ। ਮਿੱਟੀ ਪਰਖ਼ ਤੋਂ ਜ਼ਮੀਨ ਦੀ ਉਪਜਾਊ ਸ਼ਕਤੀਖਾਰੀ ਅੰਗਜੈਵਿਕ ਕਾਰਬਨ ਅਤੇ ਜ਼ਰੂਰੀ ਤੱਤਾਂ ਦੀ ਉਪਲਬਧਤਾ ਦਾ ਪਤਾ ਲਗਦਾ ਹੈ, ਜਿਸ ਅਨੁਸਾਰ ਖਾਦਾਂ ਦੀ ਲੋੜ ਅਨੁਸਾਰ ਸੁਚੱਜੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਨੂੰ ਸਾਲ ਦੌਰਾਨ 14000 ਮਿੱਟੀ ਦੇ ਸੈਂਪਲ ਇਕੱਤਰ ਕਰਨ ਦਾ ਟੀਚਾ ਪ੍ਰਾਪਤ ਹੋਇਆ ਹੈ ਅਤੇ ਇਸ ਸੀਜ਼ਨ ਦੌਰਾਨ ਖੇਤੀਬਾੜੀ ਵਿਭਾਗ ਵੱਲੋਂ 6500 ਸੈਂਪਲ ਇਕੱਤਰ ਕਰਨ ਉਪਰੰਤ ਮਿੱਟੀ ਪਰਖ਼ ਪ੍ਰਯੋਗਸ਼ਾਲਾ ਵਿੱਚ ਸੈਂਪਲ ਟੈਸਟ ਕਰਨ ਲਈ ਭੇਜੇ ਜਾਣਗੇ। ਜਿਸ ਉਪਰੰਤ ਕਿਸਾਨਾਂ ਨੂੰ ਸੁਆਇਲ ਹੈਲਥ ਕਾਰਡ ਜਾਰੀ ਕੀਤੇ ਜਾਣਗੇ। ਇਸ ਕਾਰਡ ਦੇ ਅਨੁਸਾਰ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਖੁਰਾਕੀ ਤੱਤਾਂ ਦੀ ਪੂਰਤੀ ਲਈ ਲੋੜ ਅਨੁਸਾਰ ਖਾਦ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਕਿਸਾਨਾਂ ਦੇ ਖੇਤੀ ਖਰਚੇ ਘਟਣਗੇ ਅਤੇ ਆਮਦਨ ਵਿੱਚ ਵਾਧਾ ਹੋਵੇਗਾ। 

      ਉਨ੍ਹਾਂ ਦੱਸਿਆ ਕਿ ਜੇਕਰ ਕੋਈ ਕਿਸਾਨ ਵੀਰ ਆਪਣੇ ਖੇਤ ਦੀ ਮਿੱਟੀ ਟੈਸਟ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਖੇਤ ਵਿੱਚ ਮਿੱਟੀ ਦਾ ਸੈਂਪਲ ਇਕੱਤਰ ਕਰਨ ਲਈ ਜ਼ਮੀਨ ਦੀ ਉਪਰਲੀ ਤਹਿ ਤੋਂ ਘਾਹ ਫੂਸ ਪਾਸੇ ਕਰਕੇ ਕਹੀ ਜਾਂ ਖੁਰਪੇ ਨਾਲ ਅੰਗਰੇਜ਼ੀ ਦੇ ਅੱਖਰ਼ ‘ਵੀ’(Vਦੀ ਸ਼ਕਲ ਦਾ 6 ਇੰਚ ਡੂੰਘਾ ਟੋਇਆ ਪੁੱਟੋਇਸ ਦੇ ਸਿੱਧੇ ਪਾਸਿਉਂ ਇੱਕ ਇੰਚ ਮਿੱਟੀ ਦੀ ਤਹਿ ਉਪਰੋਂ-ਥੱਲੇ ਇਕਸਾਰ ਕੱਟੋਇਸ ਤਰ੍ਹਾਂ ਦੇ 7 ਤੋਂ 8 ਹੋਰ ਥਾਵਾਂ ਤੋਂ ਮਿੱਟੀ ਦੇ ਨਮੂਨੇ ਲਵੋ। ਸਾਰੇ ਨਮੂਨੇ ਕੱਪੜੇ ’ਤੇ ਪਾ ਕੇ ਚੰਗੀ ਤਰ੍ਹਾਂ ਮਿਲਾ ਲਵੋ ਅਤੇ ਇਸ ਵਿੱਚੋਂ ਅੱਧਾ ਕਿੱਲੋਂ ਮਿੱਟੀ ਲੈ ਕੇ ਕੱਪੜੇ ਦੀ ਥੈਲੀ ਵਿੱਚ ਪਾ ਲਵੋ। ਥੈਲੀ ਉਪਰ ਖੇਤ ਨੰਬਰਕਿਸਾਨ ਦਾ ਨਾਂ ਪਤਾ ਅਤੇ ਮਿਤੀ ਆਦਿ ਜ਼ਰੂਰ ਲਿਖ ਲਵੋ। ਮਿੱਟੀ ਦਾ ਸੈਂਪਲ ਇਕੱਤਰ ਕਰਨ ਉਪਰੰਤ ਸਬੰਧਤ ਕਿਸਾਨ ਵੀਰ ਜ਼ਿਲ੍ਹੇ ਅੰਦਰ ਸਥਿਤ ਭੌਂ ਪਰਖ਼ ਪ੍ਰਯੋਗਸ਼ਾਲਾ ਸ੍ਰੀ ਮੁਕਤਸਰ ਸਾਹਿਬ ਅਤੇ ਗਿੱਦੜਬਾਹਾ ਵਿਖੇ ਆਪਣੇ ਸੈਂਪਲ ਜਮ੍ਹਾਂ ਕਰਵਾ ਸਕਦੇ ਹਨ ਅਤੇ ਰਿਪੋਰਟ ਕਾਰਡ ਹਾਸਿਲ ਕਰ ਸਕਦੇ ਹਨ।

            ਇਸ ਮੌਕੇ ਬਲਾਕ ਪੱਧਰ ’ਤੇ ਡਾ. ਕਰਨਜੀਤ ਸਿੰਘ ਪੀ.ਡੀ. (ਆਤਮਾ)ਡਾ: ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰਡਾ: ਸ਼ਵਿੰਦਰ ਸਿੰਘਖੇਤੀਬਾੜੀ ਵਿਕਾਸ ਅਫਸਰਡਾ: ਹਰਮਨਜੀਤ ਸਿੰਘਖੇਤੀਬਾੜੀ ਵਿਕਾਸ ਅਫ਼ਸਰਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਹਾਜ਼ਰ ਸਨ।