Arth Parkash : Latest Hindi News, News in Hindi
ਇਸਤਰੀਆਂ ਅਤੇ ਬੱਚਿਆਂ ਲਈ ਯੋਗ ਇੱਕ ਵਰਦਾਨ ਤੋਂ ਘੱਟ ਨਹੀਂ ਇਸਤਰੀਆਂ ਅਤੇ ਬੱਚਿਆਂ ਲਈ ਯੋਗ ਇੱਕ ਵਰਦਾਨ ਤੋਂ ਘੱਟ ਨਹੀਂ
Friday, 20 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਇਸਤਰੀਆਂ ਅਤੇ ਬੱਚਿਆਂ ਲਈ ਯੋਗ ਇੱਕ ਵਰਦਾਨ ਤੋਂ ਘੱਟ ਨਹੀਂ

ਤਰਨਤਾਰਨ 21 ਜੂਨ

11ਵੇਂ ਅੰਤਰ ਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਜਿਲ੍ਹਾ ਤਰਨ ਤਾਰਨ ਵਿੱਚ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਆਂਗਣਵਾੜੀ ਸੈਂਟਰਾਂ ਵਿੱਚ ਤੇਨਾਤ ਆਂਗਣਵਾੜੀ ਵਰਕਰਾਂ ਰਾਹੀਂ ਆਂਗਣਵਾੜੀ ਸਰਵਿਸਿਜ਼ ਦੀ ਸਰਵਪੱਖੀ ਸਕੀਮ ਪੋਸ਼ਣ ਅਭਿਆਨ ਤਹਿਤ ਲਾਭ ਲੈਂਦੇ ਲਾਭਪਾਤਰੀਆਂ ਜਿਨ੍ਹਾਂ ਵਿੱਚ ਵਿਸ਼ੇਸ਼ ਕਰਕੇ ਗਰਭਵਤੀਦੁੱਧ ਪਲਾਉ ਮਾਵਾਂਕਿਸ਼ੋਰੀਆਂ ਅਤੇ ਬੱਚਿਆਂ ਨੂੰ ਯੋਗ ਦੀ ਮਹੱਤਤਾ ਅਤੇ ਵੱਡਮੁਲੇ ਫਾਇਦੇ ਦੱਸਦੇ ਹੋਏ ਆਪਣੇ-ਆਪਣੇ ਪਿੰਡਾਂ ਅਤੇ ਹੋਰ ਥਾਵਾਂ ਤੇ ਯੋਗਾ ਕਰਵਾਉਣ ਹਿੱਤ ਪ੍ਰੋਗਰਾਮ ਤੇ ਵੱਖ-ਵੱਖ ਉਪਰਾਲੇ ਕੀਤੇ ਗਏ

 ਇਸ ਮੌਕੇ ਉਹਨਾਂ ਰਾਹੀਂ ਨਾ ਕੇਵਲ ਯੋਗ ਦੀ ਮਹੱਤਤਾ ਬਲਕਿ ਹਾਜ਼ਰ ਲਾਭਪਾਤਰੀਆਂ ਨੂੰ ਵਿਭਾਗ ਦੀ ਪੋਸ਼ਣ ਸਕੀਮ ਬਾਰੇ ਵੀ ਜਾਣੂ ਕਰਵਾਉਂਦੇ ਹੋਏ ਸਹੀ ਅਤੇ ਸਿਹਤਮੰਦ ਰਹਿਣ ਲਈ ਸਾਫ-ਸੁਥਰਾ ਖਾਣ-ਪੀਣਰਹਿਣ ਸਹਿਣ ਅਤੇ ਸਿਹਤ ਨੂੰ ਯੋਗ ਰਾਹੀਂ ਕਿਵੇਂ ਨਰੋਇਆ ਰੱਖਿਆ ਜਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਯੋਗਾ ਦਿਵਸ ਦਾ ਥੀਮ “ਇੱਕ ਧਰਤੀਇੱਕ ਸਿਹਤ ਲਈ ਯੋਗਾ” ਸੀ ਮੌਜੂਦਾ ਸਮੇਂ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੋ ਕਿ ਮਹਿਲਾਵਾਂਹਰ ਉਮਰ ਦੇ ਬੱਚਿਆਂ ਅਤੇ ਕਿਸ਼ੋਰ ਲੜਕੀਆਂ ਲਈ ਉਹਨਾਂ ਦਾ ਸਰਵਪੱਖੀ ਅਤੇ ਹਰ ਪੱਧਰ ਤੇ ਵਿਕਾਸ ਸੁਨਿਸ਼ਚਿੱਤ ਕਰਨ ਹਿੱਤ ਵੱਖ-ਵੱਖ ਸਕੀਮਾਂ ਚਲਾ ਰਿਹਾ ਹੈ l ਜਿਲ੍ਹਾ ਤਰਨਤਾਰਨ ਵਿੱਚ ਵਿਭਾਗ ਵੱਲੋਂ ਆਪਣੇ ਸਮੁੱਚੇ ਫ਼ੀਲਡ ਪੱਧਰੀ ਸਟਾਫ ਰਾਹੀਂ ਯੋਗ ਦਿਵਸ ਤੇ ਸਾਂਝਾ ਸੰਦੇਸ਼ ਦਿੰਦੇ ਹੋਏ ਕਿਹਾ ਗਿਆ ਕਿ ਯੋਗ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ, ਜੋ ਕਿ ਸਿਰਫ਼ ਇੱਕ ਕਸਰਤ ਨਹੀਂ ਹੈਸਗੋਂ ਜੀਵਨ ਜਿਊਣ ਦੀ ਇੱਕ ਕਲਾ ਹੈਜੋ ਸ਼ਾਂਤੀਸਿਹਤ ਅਤੇ ਏਕਤਾ ਨੂੰ ਮਜ਼ਬੂਤ ਕਰਦੀ ਹੈ ਸਰੀਰਿਕ ਕਿਰਿਆਵਾਂ ਦੇ ਨਾਲ-ਨਾਲ ਯੋਗ ਨਸ਼ਾਮੁਕਤ ਜੀਵਨ ਜਿਊਣ ਅਤੇ ਮਨੁੱਖਤਾ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿਣ ਦਾ ਟਿੱਚਾ ਵੀ ਦਰਸਾਉਂਦਾ ਹੈ l ਵਿਭਾਗ ਰਾਹੀਂ ਪਿੱਛਲੇ ਕਾਫੀ ਸਮੇਂ ਤੋਂ ਬੱਚਿਆਂ ਅਤੇ ਇਸਤਰੀ ਵਰਗ ਨੂੰ ਯੋਗ ਨਾਲ ਵੱਧ ਤੋਂ ਵੱਧ ਜੋੜਨ ਲਈ ਯੋਗ ਦੇ ਸਰੀਰਿਕ ‘ਤੇ ਮਾਨਸਿਕ ਫਾਇਦਿਆਂ ਬਾਰੇ ਜਾਗਰੂਕਤਾ ਉਪਰਾਲੇ ਲਗਾਤਾਰ ਕੀਤੇ ਜਾ ਰਹੇ ਹਨ