Arth Parkash : Latest Hindi News, News in Hindi
ਸੀ-ਪਾਈਟ ਨਾਭਾ ਵਿਖੇ ਭਰਤੀ ਦੀ ਟਰੇਨਿੰਗ ਲਈ ਕੈਂਪ ਜਾਰੀ ਸੀ-ਪਾਈਟ ਨਾਭਾ ਵਿਖੇ ਭਰਤੀ ਦੀ ਟਰੇਨਿੰਗ ਲਈ ਕੈਂਪ ਜਾਰੀ
Saturday, 21 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੀ-ਪਾਈਟ ਨਾਭਾ ਵਿਖੇ ਭਰਤੀ ਦੀ ਟਰੇਨਿੰਗ ਲਈ ਕੈਂਪ ਜਾਰੀ

-ਨੌਜਵਾਨ ਆਰਮੀ ਤੇ ਪੁਲਿਸ ਦੀ ਤਿਆਰੀ ਲਈ ਮੁਫ਼ਤ ’ਚ ਟਰੇਨਿੰਗ ਪ੍ਰਾਪਤ ਕਰਨ : ਯਾਦਵਿੰਦਰ ਸਿੰਘ

ਪਟਿਆਲਾ/ਨਾਭਾ 22 ਜੂਨ:
ਪੰਜਾਬ ਦੇ ਨੌਜਵਾਨਾਂ ਨੂੰ ਆਰਮੀ ਤੇ ਪੁਲਿਸ ਵਿੱਚ ਭਰਤੀ ਦੇ ਯੋਗ ਬਣਾਉਣ ਲਈ ਸੀ-ਪਾਈਟ ਕੈਂਪ ਨਾਭਾ ਵਿਖੇ ਲਿਖਤੀ ਇਮਤਿਹਾਨ ਅਤੇ ਸਰੀਰਕ ਪ੍ਰੀਖਿਆ ਦੀ ਤਿਆਰੀ ਲਈ ਕੈਂਪ ਚੱਲ ਰਿਹਾ ਹੈ।
ਸਿਖਲਾਈ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਪੰਜਾਬ ਪੁਲਿਸ ਦਾ ਲਿਖਤੀ ਪੇਪਰ ਦੇ ਦਿੱਤਾ ਹੈ, ਉਹ ਆਪਣੇ ਅਗਲੇ ਮੰਤਵ ਸਰੀਰਕ ਪ੍ਰੀਖਿਆ ਦੀ ਤਿਆਰੀ ਲਈ ਕੈਂਪ ਵਿੱਚ ਆ ਸਕਦੇ ਹਨ। ਜਿਥੇ ਵਧੀਆਂ ਪੀ.ਟੀ.ਆਈ ਵੱਲੋਂ ਤਿਆਰੀ ਸ਼ੁਰੂ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਹ ਇਕ ਸਰਕਾਰੀ ਸੰਸਥਾ ਹੈ ਜਿਸ ਵਿੱਚ ਕੋਈ ਫ਼ੀਸ ਨਹੀਂ ਸਗੋਂ ਰਹਿਣਾ ਤੇ ਖਾਣਾ ਵੀ ਮੁਫ਼ਤ ਹੈ। ਅਗਨੀਵੀਰ ਦੇ ਪੇਪਰ ਦੀ ਤਿਆਰ ਅੰਤਿਮ ਦੌਰ ਵਿੱਚ ਹੈ, ਇਸ ਵਿੱਚ ਵੀ ਨੌਜਵਾਨ ਹਿੱਸਾ ਲੈ ਸਕਦੇ ਹਨ।
ਉਨ੍ਹਾਂ ਦੱਸਿਆ ‌ਕਿ ਤਜਰਬੇਕਾਰ ਮਾਸਟਰਾਂ ਵੱਲੋਂ ਪੇਪਰ ਦੀ ਤਿਆਰੀ ਆਨ ਲਾਈਨ ਅਤੇ ਆਫ਼ ਲਾਈਨ ਦੋਵੇਂ ਤਰੀਕਿਆਂ ਨਾਲ ਕਰਵਾਈ ਜਾ ਰਹੀ ਹੈ। ਸਿਖਲਾਈ ਅਧਿਕਾਰੀ ਯਾਦਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਇਸ ਅਦਾਰੇ ਦੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾ ਕੇ ਨੌਕਰੀ ਪ੍ਰਾਪਤ ਕੀਤੀ ਜਾਵੇ।