Arth Parkash : Latest Hindi News, News in Hindi
ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਾਪਰਵਾਹੀ ਵਰਤਣ ਕਾਰਨ ਏ.ਪੀ.ਓ. ਸਮੇਤ 9 ਕਰਮਚਾਰੀ ਮੁਅੱਤਲ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਾਪਰਵਾਹੀ ਵਰਤਣ ਕਾਰਨ ਏ.ਪੀ.ਓ. ਸਮੇਤ 9 ਕਰਮਚਾਰੀ ਮੁਅੱਤਲ
Thursday, 26 Jun 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਸ੍ਰੀ ਮੁਕਤਸਰ ਸਾਹਿਬ

ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਲਾਪਰਵਾਹੀ ਵਰਤਣ ਕਾਰਨ ਏ.ਪੀ.ਓ. ਸਮੇਤ 9 ਕਰਮਚਾਰੀ ਮੁਅੱਤਲ

ਸ੍ਰੀ ਮੁਕਤਸਰ ਸਾਹਿਬ27 ਜੂਨ

ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਭਿਜੀਤ ਕਪਲਿਸ਼ ਵੱਲੋਂ ਪ੍ਰਬੰਧਕੀ ਅਤੇ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਮਗਨਰੇਗਾ ਸਕੀਮ ਅਧੀਨ ਬਲਾਕਾਂ ਵਿੱਚ ਵੱਖ-ਵੱਖ ਆਸਾਮੀਆਂ ’ਤੇ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਡਿਊਟੀ ਪ੍ਰਤੀ ਲਾਹਪ੍ਰਵਾਹੀ ਕਰਨ ਅਤੇ ਦਿੱਤੇ ਗਏ ਟਾਰਗੇਟ ਨੂੰ ਸਮੇਂ ਸਿਰ ਪੂਰਾ ਨਾ ਕਰਨ ਸਬੰਧੀ ਏ.ਪੀ.ਓ. ਸਮੇਤ 9 ਕਰਮਚਾਰੀਆਂ ਨੂੰ ਤੁਰੰਤ ਡਿਊਟੀ ਤੋਂ ਮੁਅੱਤਲ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਚ ਮਲੋਟ ਦੇ ਏ.ਪੀ.ਓ. ਸੁਖਦੇਵ ਸਿੰਘਮਲੋਟ ਦੇ ਹੀ ਤਕਨੀਕੀ ਸਹਾਇਕ ਅਜੇ ਸ਼ਰਮਾਸ੍ਰੀ ਮੁਕਤਸਰ ਸਾਹਿਬ ਦੇ ਤਕਨੀਕੀ ਸਹਾਇਕ ਨਿਸ਼ਾਤ ਵਾਟਸਮਲੋਟ ਦੇ ਤਕਨੀਕੀ ਸਹਾਇਕ ਰਮਨਦੀਪ ਕੌਰਸ੍ਰੀ ਮੁਕਤਸਰ ਸਾਹਿਬ ਦੇ ਦੋ ਗ੍ਰਾਮ ਰੋਜ਼ਗਾਰ ਸੇਵਕਸਮਸ਼ੇਰ ਸਿੰਘ ਤੇ ਗੁਰਬਿੰਦਰ ਸਿੰਘ, ਗਿੱਦੜਬਾਹਾ ਦੇ ਗਰਾਮ ਰੋਜ਼ਗਾਰ ਸੇਵਕ ਗੁਰਪ੍ਰੀਤ ਸਿੰਘਮਲੋਟ ਦੇ ਗਰਾਮ ਰੋਜ਼ਗਾਰ ਸੇਵਕ ਹਰਵਿੰਦਰ ਸਿੰਘ ਅਤੇ ਲੰਬੀ ਦੇ ਗਰਾਮ ਰੋਜ਼ਗਾਰ ਸੇਵਕ ਸੁਖਮੰਦਰ ਸਿੰਘ ਸ਼ਾਮਲ ਹਨ।

ਡਿਪਟੀ ਕਮਿਸ਼ਨਰ ਅਭਿਜੀਤ ਕਪਲਿਸ਼ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਪਾਰਦਰਸ਼ੀਸਮਾਂਬੱਧ ਅਤੇ ਸੁਖਾਲੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸੇ ਵੀ ਯੋਜਨਾ ਨੂੰ ਜ਼ਿਲ੍ਹੇ ਵਿੱਚ ਲਾਗੂ ਕਰਨ ਮੌਕੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਵਰਤੀ ਗਈ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਉਣੀ ਯਕੀਨੀ ਬਣਾਈ ਜਾਵੇਗੀ।