Arth Parkash : Latest Hindi News, News in Hindi
ਬੈਕਫਿੰਕੋ ਦੇ ਬੋਰਡ ਆਫ ਡਾਇਰੈਕਟਰਜ ਦੇ ਨਵ ਨਿਯੁਕਤ 2 ਡਾਇਰੈਕਟਰਜ ਨੇ ਅਹੁਦਾ ਸੰਭਾਲਿਆ ਬੈਕਫਿੰਕੋ ਦੇ ਬੋਰਡ ਆਫ ਡਾਇਰੈਕਟਰਜ ਦੇ ਨਵ ਨਿਯੁਕਤ 2 ਡਾਇਰੈਕਟਰਜ ਨੇ ਅਹੁਦਾ ਸੰਭਾਲਿਆ
Monday, 07 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਬੈਕਫਿੰਕੋ ਦੇ ਬੋਰਡ ਆਫ ਡਾਇਰੈਕਟਰਜ ਦੇ ਨਵ ਨਿਯੁਕਤ 2 ਡਾਇਰੈਕਟਰਜ ਨੇ ਅਹੁਦਾ ਸੰਭਾਲਿਆ

ਚੰਡੀਗੜ੍ਹ, 8 ਜੁਲਾਈ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ  ਪੰਜਾਬ ਪਛੜ੍ਹੀਆਂ ਸ਼੍ਰੇਣੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ) ਦੇ ਬੋਰਡ ਆਫ ਡਾਇਰੈਕਟਰਜ ਦੇ ਨਿਯੁਕਤ ਕੀਤੇ ਗਏ ਨਾਨ-ਆਫਿਸ਼ੀਅਲ ਡਾਇਰੈਕਟਰ ਸ਼੍ਰੀ ਦਿਨੇਸ਼ ਕੁਮਾਰ ਅਤੇ ਸ਼੍ਰੀ ਜਸਵੀਰ ਸਿੰਘ ਵੱਲੋਂ ਅੱਜ  ਚੰਡੀਗੜ੍ਹ ਵਿਖੇ ਸਥਿਤ ਬੈਕਫਿੰਕੋ ਮੁੱਖ ਦਫਤਰ ਵਿਖੇ ਚੇਅਰਮੈਨ, ਬੈਕਫਿੰਕੋ ਸ਼੍ਰੀ ਸੰਦੀਪ ਸੈਣੀ  ਦੀ ਹਾਜ਼ਰੀ  ਵਿੱਚ ਅਹੁਦਾ ਸੰਭਾਲ ਲਿਆ। ਇਸ ਮੌਕੇ ਸ਼੍ਰੀਮਤੀ ਇੰਦਰਜੀਤ ਕੌਰ ਮਾਨ, ਐਮ.ਐਲ.ਏ. ਨਕੋਦਰ,ਬੈਕਫਿੰਕੋ ਦੇ ਕਾਰਜਕਾਰੀ ਡਾਇਰੈਕਟਰ ਸ. ਜੀ.ਐਸ.ਸਹੋਤਾ, ਆਈ.ਏ.ਐਸ. , ਸ਼੍ਰੀ ਵਿਕਾਸ ਸੈਣੀ, ਚੇਅਰਮੈਨ, ਮਾਰਕਿਟ ਕਮੇਟੀ ਪਠਾਨਕੋਟ , ਸ਼੍ਰੀ ਅਨਿਲ ਮਹਾਜਨ, ਮੈਂਬਰ, ਪੰਜਾਬ ਵਪਾਰੀ ਮੰਡਲ ਕਮਿਸ਼ਨ ਅਤੇ ਹੋਰ ਪਤਵੰਤੇ ਮੌਜੂਦ ਸਨ।