Arth Parkash : Latest Hindi News, News in Hindi
ਇੰਡੀਅਨ ਏਅਰ ਫੋਰਸ ’ਚ ਬਤੌਰ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 31 ਜੁਲਾਈ ਤੱਕ, ਆਨਲਾਈਨ ਪ੍ਰੀਖਿਆ 25 ਸਤ ਇੰਡੀਅਨ ਏਅਰ ਫੋਰਸ ’ਚ ਬਤੌਰ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 31 ਜੁਲਾਈ ਤੱਕ, ਆਨਲਾਈਨ ਪ੍ਰੀਖਿਆ 25 ਸਤੰਬਰ ਨੂੰ
Monday, 07 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਇੰਡੀਅਨ ਏਅਰ ਫੋਰਸ ’ਚ ਬਤੌਰ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 31 ਜੁਲਾਈ ਤੱਕ, ਆਨਲਾਈਨ ਪ੍ਰੀਖਿਆ 25 ਸਤੰਬਰ ਨੂੰ

 

ਵੈਬ ਪੋਰਟਲ https://agnipathvayu.cdac.in ’ਤੇ ਕਰਵਾਈ ਜਾ ਸਕਦੀ ਰਜਿਸਟ੍ਰੇਸ਼ਨ

 

ਜਲੰਧਰ, 8 ਜੁਲਾਈ : ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖ਼ਲਾਈ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਮ ਮਹੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਏਅਰ ਫੋਰਸ, ਅੰਬਾਲਾ ਯੂਨਿਟ ਵੱਲੋਂ ਪੰਜਾਬ ਵਿੱਚ ਅਗਨੀਵੀਰ ਵਾਯੂ-02/2026  (ਇਨਟੇਕ) ਲਈ ਭਰਤੀ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਭਰਤੀ ਲਈ ਆਨਲਾਈਨ ਰਜਿਸਟ੍ਰੇਸ਼ਨ 11 ਜੁਲਾਈ ਤੋਂ 31 ਜੁਲਾਈ 2025 ਤੱਕ ਵੈਬ ਪੋਰਟਲ https://agnipathvayu.cdac.in ’ਤੇ ਕੀਤੀ ਜਾ ਸਕਦੀ ਹੈ। ਆਨਲਾਈਨ ਪ੍ਰੀਖਿਆ 25 ਸਤੰਬਰ 2025 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਉਕਤ ਭਰਤੀ ਲਈ ਉਮੀਦਵਾਰ ਲੜਕੇ ਅਤੇ ਲੜਕੀ ਦਾ ਜਨਮ 2 ਜੁਲਾਈ 2005 ਅਤੇ 2 ਜਨਵਰੀ 2009 ਦਰਮਿਆਨ ਹੋਣਾ ਚਾਹੀਦਾ ਹੈ।

ਵਿੱਦਿਅਕ ਯੋਗਤਾ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਉਮੀਦਵਾਰ ਨੇ ਕੇਂਦਰ/ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਗਣਿਤ, ਭੌਤਿਕੀ ਅਤੇ ਅੰਗਰੇਜ਼ੀ ਸਹਿਤ ਇੰਟਰਮੀਡੀਏਟ/ ਬਾਰ੍ਹਵੀਂ/ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ ਕੇਂਦਰ/ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪੋਲੀਟੈਕਨਿਕ ਸੰਸਥਾਵਾਂ ਤੋਂ ਇੰਜੀਨਿਅਰਿੰਗ ਦਾ ਤਿੰਨ ਸਾਲਾ ਡਿਪਲੋਮਾ ਕੋਰਸ (ਮਕੈਨਿਕਲ/ ਇਲੈਕਟ੍ਰੀਕਲ/ ਇਲੈਕਟ੍ਰਾਨਿਕਸ, ਆਟੋਮੋਬਾਇਲ/ ਕੰਪਿਊਟਰ ਸਾਇੰਸ/ ਇੰਸਟੂਮੈਨਟੇਸ਼ਨ ਟੈਕਨਾਲੋਜੀ/ ਇਨਫੋਰਮੇਸ਼ਨ ਟੈਕਨਾਲੋਜੀ) ਘੱਟੋ-ਘੱਟ 50 ਪ੍ਰਤੀਸ਼ਤ ਅੰਕਾ ਅਤੇ ਡਿਪਲੋਮਾ ਕੋਰਸ (ਜਾਂ ਇੰਟਰਮੀਡੀਏਟ/ ਮੈਟ੍ਰਿਕੁਲੇਸ਼ਨ) ਅੰਗਰੇਜ਼ੀ ਵਿਸ਼ੇ ਵਿਚ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ ਹੋਵੇ (ਜੇਕਰ ਅੰਗਰੇਜ਼ੀ ਡਿਪਲੋਮਾ ਕੋਰਸ ਵਿੱਚ ਵਿਸ਼ਾ ਨਹੀਂ ਹੈ) ਜਾਂ ਗੈਰ ਵਿਵਸਾਇਕ ਵਿਸ਼ੇ ਦੇ ਨਾਲ ਦੋ ਸਾਲਾ ਵਿਵਸਾਇਕ ਕੋਰਸ ਪਾਸ ਕੀਤਾ ਹੋਵੇ। ਕੇਂਦਰ/ ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਕੁੱਲ ਮਿਲਾ ਕੇ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਅਤੇ ਵੋਕੇਸ਼ਨਲ ਕੋਰਸ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ (ਜਾਂ ਇੰਟਰਮੀਡੀਏਟ/ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇਕ ਵਿਸ਼ਾ ਨਹੀਂ ਹੈ) ਪ੍ਰਾਪਤ ਕੀਤੇ ਹੋਣ।

 

ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਵਿਗਿਆਨ ਵਿਸ਼ਿਆਂ ਤੋਂ ਇਲਾਵਾ ਉਮੀਦਵਾਰ ਨੇ ਕੇਂਦਰ/ ਰਾਜ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਕਿਸੇ ਵੀ ਸਟ੍ਰੀਮ/ ਵਿਸ਼ੇ ਵਿੱਚ ਇੰਟਰਮੀਡੀਏਟ/ ਬਾਰ੍ਹਵੀਂ/ ਬਰਾਬਰ ਦੀ ਪ੍ਰੀਖਿਆ ਘੱਟੋ-ਘੱਟ 50 ਪ੍ਰਤੀਸ਼ਤ ਅੰਕਾਂ ਨਾਲ ਅਤੇ ਵਿਵਸਾਇਕ ਵਿਸ਼ੇ ਵਿੱਚ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ (ਜਾਂ ਇੰਟਰਮੀਡੀਏ/ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇਕ ਵਿਸ਼ਾ ਨਹੀਂ ਹੈ।) ਪ੍ਰਾਪਤ ਕੀਤੇ ਹੋਣ ਜਾਂ ਗੈਰ ਵਿਵਸਾਇਕ ਵਿਸ਼ੇ ਦੇ ਨਾਲ ਦੋ ਸਾਲਾ ਵਿਵਸਾਇਕ ਕੋਰਸ ਪਾਸ ਕੀਤਾ ਹੋਵੇ। ਕੇਂਦਰ/ਰਾਜ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸਿੱਖਿਆ ਬੋਰਡਾਂ ਤੋਂ ਕੁੱਲ ਮਿਲਾ ਕੇ ਘੱਟੋ-ਘੱਟ 50 ਫੀਸਦੀ ਅੰਕਾਂ (ਇੰਟਰਮੀਡੀਏਟ/ਮੈਟ੍ਰਿਕੁਲੇਸ਼ਨ ਵਿੱਚ, ਜੇਕਰ ਅੰਗਰੇਜ਼ੀ ਵੋਕੇਸ਼ਨਲ ਕੋਰਸ ਵਿੱਚ ਇਕ ਵਿਸ਼ਾ ਨਹੀਂ ਹੈ) ਨਾਲ ਪਾਸ ਕੀਤਾ ਹੋਵੇ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ https://agnipathvayu.cdac.in ’ਤੇ ਲਾਗ ਇਨ ਕੀਤਾ ਜਾ ਸਕਦਾ ਹੈ।