Arth Parkash : Latest Hindi News, News in Hindi
ਔਸ਼ਧੀ ਪੌਦਿਆਂ ਰਾਹੀਂ  ਫਸ਼ਲੀ ਵਿਭਿੰਨਤਾ ਅਪਣਾਉਣ ਦਾ ਦੇ ਰਹੇ ਨੇ ਸੰਦੇਸ਼ ਔਸ਼ਧੀ ਪੌਦਿਆਂ ਰਾਹੀਂ  ਫਸ਼ਲੀ ਵਿਭਿੰਨਤਾ ਅਪਣਾਉਣ ਦਾ ਦੇ ਰਹੇ ਨੇ ਸੰਦੇਸ਼
Saturday, 12 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੇਵਾਮੁਕਤ ਅਧਿਆਪਕ, ਔਸ਼ਧੀ ਪੌਦਿਆਂ ਰਾਹੀਂ  ਫਸ਼ਲੀ ਵਿਭਿੰਨਤਾ ਅਪਣਾਉਣ ਦਾ ਦੇ ਰਹੇ ਨੇ ਸੰਦੇਸ਼

* ਜੋਗਾ ਸਿੰਘ ਤੇ ਕੀਤੇ ਆਪਣੇ ਤਜਰਬੇ ਸਾਂਝੇ,

 * ਘਰੇਲੂ ਬਗੀਚੇ ਵਿੱਚ 05 ਔਸ਼ਧੀ ਪੌਦਿਆਂ ,ਇੰਨਸੂਲਿਨ,ਵੱਚ,ਨਿੰਬੂ ਘਾਹ,ਬ੍ਰਹਮੀ ਅਤੇ ਇਲਾਚੀ

ਲਗਾਉਣ ਦੀ ਕੀਤੀ ਸਿਫ਼ਾਰਸ

* ਡਿਪਟੀ ਡਾਇਰੈਕਟਰ ਬਾਗਬਾਨੀ ਨੇ ਜੋਗਾ ਸਿੰਘ ਦੇ ਉਪਰਾਲਿਆਂ ਦੀ ਕੀਤੀ ਪ੍ਰਸ਼ੰਸਾ

* ਕਿਸਾਨਾਂ ਨੂੰ ਵੀ ਆਪਣੀ ਆਮਦਨ ਵਧਾਉਣ ਅਤੇ ਖੇਤੀ ਵਿਚ ਦੀਰਘ ਕਾਲੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣ ਦੀ ਅਪੀਲ

ਮਾਲੇਰਕੋਟਲਾ, 13 ਜੁਲਾਈ:

                    ਸਿੱਖਿਆ ਅਤੇ ਕੁਦਰਤ ਨਾਲ ਪਿਆਰ ਰੱਖਣ ਵਾਲੇ ਇੱਕ ਵਿਅਕਤੀ ਨੇ ਸਾਬਤ ਕੀਤਾ ਹੈ ਕਿ ਉਮਰ ਜਾਂ ਨੌਕਰੀ ਦੀ ਰਿਟਾਇਰਮੈਂਟ ਮਨੁੱਖ ਦਾ ਉਤਸਾਹ, ਸੇਵਾ ਅਤੇ ਸਮਰਪਣ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣ ਸਕਦੀ। 66 ਸਾਲਾਂ ਦੇ ਸਟੇਟ ਅਵਾਰਡੀ ਜੋਗਾ ਸਿੰਘ (ਬੀ.ਐਸ.ਸੀ ਐਗਰੀਕਲਚਰ ਆਨਰਜ਼), ਜੋ ਕਿ ਇੱਕ ਸੇਵਾਮੁਕਤ ਹੈਂਡਮਾਸਟਰ ਹਨ । ਪੰਜਾਬ ਦੇ ਮਲੇਰਕੋਟਲਾ ਦੇ ਸੰਗਾਲਾ ਪਿੰਡ ਵਿਖੇ ਉਹ ਔਸ਼ਧੀ ਪਰਿਵਰਤਨ ਦਾ ਇੱਕ ਬਾਗ਼ ਉਗਾ ਰਹੇ ਹਨ ਜੋ ਔਸ਼ਧੀ ਪੌਦਿਆਂ ਅਤੇ ਕੁਦਰਤੀ ਇਲਾਜਾਂ ਰਾਹੀਂ ਨਵੀਂ ਲਹਿਰ ਲੈ ਕੇ ਆਏ ਹਨ। ਜੋ ਕਿ ਅਗਾਂਹਵਧੂ ਸੋਚ ਵਾਲੇ ਨੌਜਵਾਨ ਕਿਸਾਨਾਂ ਨੂੰ ਫਸ਼ਲੀ ਵਿਭਿੰਨਤਾ ਅਪਣਾਉਣਾ ਦੇ ਸੰਦੇਸ਼ ਦੇਣ ਦਾ ਉਪਰਾਲਾ ਸਾਦ ਕੇ ਦੋ ਏਕੜ ’ਚ “ਨੇਚਰ ਵਿਊ ਨਰਸਰੀ” ਚਲਾ ਰਹੇ ਹਨ ।

                ਸੇਵਾਮੁਕਤ ਖੇਤੀਬਾੜੀ ਅਧਿਆਪਕ ਜਿਥੇ ਪੌਦਿਆਂ ਰਾਹੀਂ ਕੁਦਰਤੀ ਇਲਾਜ ਦਾ ਸੰਦੇਸ ਦਿੰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਅਪਣਾ ਕੇ ਆਪਣਾ ਆਰਥਿਕ ਪੱਧਰ ਉੱਚਾ ਕਰ ਰਹੇ , ਉਥੇ ਹੀ ਉਹ ਇੱਕ ਸਿੱਖਿਅਕ ਵਜੋਂ ਆਪਣੀਆਂ ਜੜ੍ਹਾਂ (ਕਿਸਾਨਾਂ ਅਤੇ ਨੌਜਵਾਨਾਂ )ਨਾਲ ਸੱਚਾ ਗਿਆਨ ਯੂਟਿਊਬ ਚੈਨਲ ਰਾਹੀਂ  ਸਾਂਝਾ ਕਰ ਰਹੇ । ਉਹ ਜੜੀ-ਬੂਟੀਆਂ ਦੇ ਇਲਾਜ ਅਤੇ ਟਿਕਾਊ ਖੇਤੀ ਬਾਰੇ ਜਾਗਰੂਕਤਾ ਵੀ ਪੈਦਾ ਕਰ ਰਹੇ ਹਨ ।

                 ਜੋਗਾ ਸਿੰਘ ਨੇ ਆਪਣੀ ਨਰਸਰੀ ’ਚ ਇਕ ਵਿਅਕਤੀਗਤ ਬਾਗ਼ ਤਿਆਰ ਕੀਤਾ ਹੈ ਜੋ ਨਾ ਸਿਰਫ਼ ਸੋਹਣਾ ਹੈ ਸਗੋਂ ਇਲਾਜ ਅਤੇ ਰਸੋਈ ਲਈ ਲਾਜਵਾਬ ਪੌਦਿਆਂ ਦੀ ਵਿਅਪਕ ਕਾਸ਼ਤ ਦਾ ਕੇਂਦਰ ਵੀ ਬਣ ਗਿਆ ਹੈ। ਉਨ੍ਹਾਂ ਵੱਲੋਂ ਉਗਾਏ ਜਾਂਦੇ ਪੌਦੇ- ਜਿਵੇਂ ਕਿ ਛੋਟੀ ਅਤੇ ਵੱਡੀ ਇਲਾਇਚੀ, ਦਾਲਚੀਨੀ, ਹਿੰਗ, ਕਰੀ ਪੱਤਾ, ਅਜਵਾਇਨ, ਤੇਜ ਪੱਤਾ, ਧਨੀਆ, ਤੁਲਸੀ, ਸੌਂਫ ਅਤੇ ਆਲਸਪਾਈਸ - ਪੰਜਾਬੀ ਖੇਤਾਂ ਵਿੱਚ ਅਕਸਰ ਨਾ ਉਗਾਏ ਜਾਣ ਵਾਲੇ ਮਸਾਲੇ ਅਤੇ ਔਸ਼ਧੀ ਪੌਦੇ ਹਨ। ਇਹ ਪੌਦੇ ਸਿਰਫ਼ ਘਰੇਲੂ ਰਸੋਈ ਲਈ ਹੀ ਨਹੀਂ, ਸਗੋਂ ਆਯੁਰਵੈਦਿਕ ਇਲਾਜ ਲਈ ਵੀ ਬਹੁਤ ਮਹੱਤਵਪੂਰਣ ਹਨ।

          ਸੇਵਾਮੁਕਤੀ ਤੋਂ ਬਾਅਦ ਆਪਣੇ ਪੁਰਾਣੇ ਸ਼ੌਂਕ ਨੂੰ ਪੂਰੀ ਤਰ੍ਹਾਂ ਅਪਣਾਉਂਦੇ ਹੋਏ, ਜੋਗਾ ਸਿੰਘ ਨੇ ਯੂਟਿਊਬ ਪਲੇਟਫਾਰਮ ਰਾਹੀਂ ਅਗਾਂਹਵਧੂ ਸੋਚ ਵਾਲੇ ਨੌਜਵਾਨ ਕਿਸਾਨਾਂ ਅਤੇ ਘਰੇਲੂ ਵਰਤੋਂ ਲਈ ਆਮ ਲੋਕਾਂ ਨੂੰ ਆਪਣੇ ਅਨੁਭਵ ਸਾਂਝੇ ਕਰਨ ਦੀ ਇੱਕ ਵਿਲੱਖਣ ਕੋਸ਼ਿਸ਼ ਕੀਤੀ ਹੈ, ਉਹ ਆਪਣੇ ਵੀਡੀਓਜ਼ ਰਾਹੀਂ ਲੋਕਾਂ ਨੂੰ ਜੜੀ-ਬੂਟੀਆਂ ਦੀ ਉਪਯੋਗਤਾ, ਔਰਗੈਨਿਕ ਖੇਤੀ, ਅਤੇ ਵਾਤਾਵਰਣ-ਮਿੱਤਰ ਪੱਧਤੀ ਬਾਰੇ ਜਾਣਕਾਰੀ ਦੇ ਰਹੇ ਹਨ। ਉਹ ਯੂਟਿਊਬ ਪਲੇਟਫਾਰਮ ਰਾਹੀਂ ਨਾ ਸਿਰਫ਼ ਪੰਜਾਬ ਵਿੱਚ,ਸਗੋਂ ਹੋਰ ਰਾਜਾਂ ਵਿੱਚ ਵੀ ਨਿਰਮਲ, ਸਰਲ ਜੀਵਨ ਸ਼ੈਲੀ ਅਤੇ ਆਤਮ ਨਿਰਭਰਤਾ ਪ੍ਰਤੀ ਰੁਚੀ ਪੈਦਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ ।

           ਉਨ੍ਹਾਂ ਦੀ ਇਹ ਕੋਸ਼ਿਸ਼ ਨਾ ਸਿਰਫ਼ ਵਾਤਾਵਰਣ ਸੰਰੱਖਣ ਵੱਲ ਯਤਨ ਹੈ, ਸਗੋਂ ਪੰਜਾਬ ਦੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਵੀ ਹੈ ਕਿ ਕਿਵੇਂ ਖੇਤੀਬਾੜੀ, ਸਿੱਖਿਆ ਅਤੇ ਡਿਜੀਟਲ ਮਾਧਿਅਮ ਰਾਹੀਂ ਆਪਣੀ ਜੜ੍ਹਾਂ ਨਾਲ ਜੁੜੇ ਰਹਿ ਕੇ ਵੀ ਸਮਾਜਿਕ ਬਦਲਾਅ ਲਿਆਉਣ ਦੀ ਲਹਿਰ ਚਲਾਈ ਜਾ ਸਕਦੀ ਹੈ।

            ਸੇਵਾਮੁਕਤ ਹੈਂਡਮਾਸਟਰ ਨੇ ਆਪਣੇ ਹੋਰ ਤਜਰਬੇ ਸਾਂਝੇ ਕਰਦਿਆ ਘਰੇਲੂ ਬਗੀਚੇ ਵਿੱਚ ਔਸ਼ਧੀ ਪੌਦੇ ਲਗਾਉਣ ਦੀ ਸਿਫ਼ਾਰਸ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਘਰੇਲੂ ਬਗੀਚੇ ਵਿੱਚ ਇੰਨਸੂਲਿਨ,ਵੱਚ,ਨਿੰਬੂ ਘਾਹ,ਬ੍ਰਹਮੀ ਅਤੇ ਇਲਾਚੀ ਦੇ ਪੌਦੇ ਜਰੂਰ ਲਗਾਉਂਣੇ ਚਾਹੀਦੇ ਹਨ । ਇਨ੍ਹਾਂ ਪੌਦਿਆਂ ਦੇ ਇਸਤੇਮਾਲ ਕਰਨ ਨਾਲ ਅਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਨਿਜਾਤ ਪਾ ਸਕਦੇ ਹਾਂ ।

         ਡਿਪਟੀ ਡਾਇਰੈਕਟਰ ਬਾਗਬਾਨੀ ਮਾਲੇਰਕੋਟਲਾ ਡਾ ਸੰਦੀਪ ਸਿੰਘ ਗਰੇਵਾਲ ਵੱਲੋਂ ਵੀ ਮਾਸਟਰ ਜੋਗਾ ਸਿੰਘ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਉਣ,ਬਾਗਬਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਯਕੀਨੀ ਬਣਾਉਣ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਬਾਗਬਾਨੀ ਖੇਤਰ ਵਿਚ ਵੱਖ-ਵੱਖ ਸਬਸਿਡੀ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ । ਉਨ੍ਹਾਂ ਮਾਸਟਰ ਜੋਗਾ ਸਿੰਘ ਅਜਿਹੇ ਹੋਰ ਵਿਆਕਤੀਆਂ ਨੂੰ ਵੀ ਅੱਗੇ ਆ ਕੇ ਖੇਤੀ, ਸਿੱਖਿਆ ਅਤੇ ਵਾਤਾਵਰਣ ਬਚਾਅ ਲਈ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ।

               ਉਨ੍ਹਾਂ ਕਿਸਾਨਾਂ ਨੂੰ ਵੀ ਆਪਣੀ ਆਮਦਨ ਵਧਾਉਣ ਅਤੇ  ਖੇਤੀ ਵਿਚ ਦੀਰਘ ਕਾਲੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਫਸਲੀ ਵਿਭਿੰਨਤਾ ਨੂੰ ਅਪਣਾਉਣ ਲਈ  ਵੀ ਕਿਹਾ।