Arth Parkash : Latest Hindi News, News in Hindi
ਸਪੀਕਰ ਸ. ਸੰਧਵਾ ਨੇ ਪੰਜਵੇਂ ਰਾਜ ਪੱਧਰੀ ਭੰਗੜਾ ਅਤੇ ਗਿੱਧਾ ਸਮਾਰੋਹ ਵਿੱਚ ਕੀਤੀ ਸ਼ਿਰਕਤ  ਸਪੀਕਰ ਸ. ਸੰਧਵਾ ਨੇ ਪੰਜਵੇਂ ਰਾਜ ਪੱਧਰੀ ਭੰਗੜਾ ਅਤੇ ਗਿੱਧਾ ਸਮਾਰੋਹ ਵਿੱਚ ਕੀਤੀ ਸ਼ਿਰਕਤ 
Saturday, 12 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਪੀਕਰ ਸ. ਸੰਧਵਾ ਨੇ ਪੰਜਵੇਂ ਰਾਜ ਪੱਧਰੀ ਭੰਗੜਾ ਅਤੇ ਗਿੱਧਾ ਸਮਾਰੋਹ ਵਿੱਚ ਕੀਤੀ ਸ਼ਿਰਕਤ 

 

- ਪੰਜਾਬ ਵਿਰਾਸਤ ਭੰਗੜਾ ਅਕੈਡਮੀ ਨੂੰ ਅਖਤਿਆਰੀ ਕੋਟੇ ਵਿੱਚੋਂ 51000 ਰੁਪਏ ਦੇਣ ਦਾ ਕੀਤਾ ਐਲਾਨ

 

ਫਰੀਦਕੋਟ 13 ਜੁਲਾਈ 

 

ਪੰਜਾਬੀ ਸੱਭਿਆਚਾਰ, ਭੰਗੜਾ, ਗਿੱਧਾ ਪੰਜਾਬੀਆਂ ਦੀ ਇੱਕ ਅਮੀਰ ਅਤੇ ਬੇਸ਼ੁਮਾਰ ਕੀਮਤੀ ਵਿਰਾਸਤ ਹੈ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਵਿਰਾਸਤ ਭੰਗੜਾ ਅਕੈਡਮੀ ਵੱਲੋਂ ਕਰਵਾਏ ਗਏ 5ਵੇਂ ਰਾਜ ਪੱਧਰੀ  ਭੰਗੜਾ ਅਤੇ ਗਿੱਧਾ ਸਮਾਰੋਹ ਦੌਰਾਨ ਕੀਤਾ।  ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

 

ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸਾਡਾ ਵਿਰਸਾ ਸਾਡਾ ਗੌਰਵ ਅਤੇ ਸਾਡੀ ਜਿੰਦ-ਜਾਨ ਹੈ। ਅੱਜ ਇਸ ਵਿਰਸੇ ਨੂੰ ਸਾਂਭਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸਾਡੇ ਲੋਕ-ਨਾਚਾਂ, ਗਿੱਧੇ ਤੇ ਭੰਗੜੇ ਦੀ ਬਦੌਲਤ ਨਾ ਕੇਵਲ ਭਾਰਤ ਵਿੱਚ ਸਗੋਂ ਵਿਸ਼ਵ ਦੇ ਜਿਨ੍ਹਾਂ ਦੇਸ਼ਾਂ ਵਿੱਚ ਵੀ ਪੰਜਾਬੀ ਗਏ ਹਨ, ਉੱਥੇ ਸੱਭਿਆਚਾਰ ਕਾਰਨ ਹੀ ਪੰਜਾਬੀਆਂ ਦੀ ਵਿਲੱਖਣ ਪਛਾਣ ਬਣ ਚੁੱਕੀ ਹੈ।

 

ਉਨ੍ਹਾਂ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਬੱਚੇ ਭੰਗੜਾ ਅਤੇ ਗਿੱਧਾ ਸਿੱਖ ਰਹੇ ਹਨ। ਉਨ੍ਹਾਂ ਆਪਣੇ ਅਖਤਿਆਰੀ ਕੋਟੇ ਵਿੱਚੋਂ ਅਕੈਡਮੀ ਨੂੰ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਅਜਿਹੇ ਸੱਭਿਆਚਾਰਕ ਪ੍ਰੋਗਰਾਮ ਕਰਵਾਉਣੇ ਬਹੁਤ ਜਰੂਰੀ ਹਨ ਤਾਂ ਜੋ ਨੌਜਵਾਨ ਪੀੜੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾ ਸਕੇ।

 

ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਵਿਰਸੇ ਨਾਲ ਜੋੜਨ ਲਈ ਬਹੁਤ ਹੀ ਵਧੀਆ ਉਪਰਾਲਾ ਕੀਤਾ ਗਿਆ ਹੈ,ਜੋ ਕਿ ਨੌਜਵਾਨੀ ਵਿੱਚ ਇੱਕ ਨਵਾਂ ਜੋਸ਼ ਭਰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਸਾਂਭਣ  ਲਈ ਅਜਿਹੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣੇ ਚਾਹੀਦੇ ਹਨ।

 

 ਇਸ ਮੌਕੇ ਰਣਜੋਤ ਪ੍ਰੀਤ ਸਿੰਘ, ਮੈਡਮ ਹਰਦੀਪ ਕੌਰ, ਡਾ. ਜਸਵਿੰਦਰ ਪਾਲ ਕੌਰ ਵੱਲੋਂ ਮੁਕਾਬਲਿਆਂ ਦੇ ਨਤੀਜੇ ਐਲਾਨਣ ਲਈ ਜੱਜ ਦੀ ਭੂਮਿਕਾ ਨਿਭਾਈ ਗਈ।ਮੰਚ ਸੰਚਾਲਨ ਦੀ ਭੂਮਿਕਾ ਸ੍ਰੀ ਜਸਬੀਰ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ

 

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ.ਅਮਨਦੀਪ ਬਾਬਾ, ਬਰਗੇਡੀਅਰ ਜੀ.ਐਸ ਚੀਮਾ ਡੀ.ਆਈ.ਜੀ ਬੀ.ਐਸ.ਐਫ, ਡਾ. ਦਾਨਿਸ਼ ਜਿੰਦਲ, ਸ.ਸੁਖਬੀਰ ਸਿੰਘ ਸਚਦੇਵਾ, ਡਾ. ਰੂਬਲ ਬਰਾੜ, ਸ.ਗਗਨਦੀਪ ਧਾਲੀਵਾਲ ਮੈਨੇਜਿੰਗ ਡਾਇਰੈਕਟਰ ਬਰਾਈਟ ਫਿਊਚਰ, ਗੁਰਦਰਸ਼ਨ ਸਿੰਘ ਲਵੀ ਧਾਲੀਵਾਲ ਪ੍ਰਬੰਧਕ, ਗੁਰਚਰਨ ਸਿੰਘ ਭੰਗੜਾ ਕੋਚ,ਦੇਸ ਰਾਜ ਸ਼ਰਮਾ, ਗੁਰਿੰਦਰ ਸਿੰਘ ਫਿਰੋਜ਼ਪੁਰ,ਨੈਬ ਸਿੰਘ ਪੁਰਬਾ, ਗੁਰਮੇਲ ਸਿੰਘ ਜੱਸਲ, ਅਮਨਦੀਪ ਸਿੰਘ ਲੱਕੀ, ਖੁਸ਼ਵਿੰਦਰ ਸਿੰਘ ਹੈਪੀ, ਲੋਕ ਗਾਇਕ ਸੁਖਜੀਤ ਗਿੱਲ, ਇੰਜੀਨੀਅਰ ਬਲਤੇਜ ਸਿੰਘ, ਹਰਮਿੰਦਰ ਸਿੰਘ ਮਿੰਦਾ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।