Arth Parkash : Latest Hindi News, News in Hindi
ਜ਼ਿਲ੍ਹੇ ਦੇ ਪਿੰਡ ਧੌਲਾ ਨੇੜੇ ਰਜਵਾਹੇ ਵਿੱਚ ਪਏ ਪਾੜ ਨੂੰ ਸਾਂਝੇ ਹੰਭਲੇ ਨਾਲ ਪੂਰ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਪਿੰਡ ਧੌਲਾ ਨੇੜੇ ਰਜਵਾਹੇ ਵਿੱਚ ਪਏ ਪਾੜ ਨੂੰ ਸਾਂਝੇ ਹੰਭਲੇ ਨਾਲ ਪੂਰ ਦਿੱਤਾ ਗਿਆ ਹੈ।
Monday, 14 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪਿੰਡ ਧੌਲਾ ਨੇੜੇ ਰਜਵਾਹੇ ਵਿਚਲਾ ਪਾੜ ਪੂਰਿਆ

ਬਰਨਾਲਾ, 15 ਜੁਲਾਈ
      ਜ਼ਿਲ੍ਹੇ ਦੇ ਪਿੰਡ ਧੌਲਾ ਨੇੜੇ ਰਜਵਾਹੇ ਵਿੱਚ ਪਏ ਪਾੜ ਨੂੰ ਸਾਂਝੇ ਹੰਭਲੇ ਨਾਲ ਪੂਰ ਦਿੱਤਾ ਗਿਆ ਹੈ।
    ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਸ਼ੌਕਤ ਅਹਿਮਦ ਪਰੇ ਦੀਆਂ ਹਦਾਇਤਾਂ 'ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਸੁਖਵਿੰਦਰ ਸਿੰਘ ਸਿੱਧੂ ਆਪਣੇ ਫੀਲਡ ਸਟਾਫ਼ ਅਤੇ 70 ਦੇ ਕਰੀਬ ਮਨਰੇਗਾ ਵਰਕਰਾਂ ਨਾਲ ਮੌਕੇ 'ਤੇ ਪੁੱਜੇ।
   ਓਨ੍ਹਾਂ ਦੱਸਿਆ ਕਿ ਇਸ ਮੌਕੇ ਗ੍ਰਾਮ ਪੰਚਾਇਤ ਧੌਲਾ ਅਤੇ ਹੋਰ ਪਿੰਡ ਵਾਸੀਆਂ ਨੇ ਅੱਗੇ ਹੋ ਕੇ ਸ਼ਲਾਘਾਯੋਗ ਭੂਮਿਕਾ ਨਿਭਾਈ।  
ਓਨ੍ਹਾਂ ਦੱਸਿਆ ਕਿ ਇਹ ਪਾੜ 60 ਫੁੱਟ ਦੇ ਕਰੀਬ ਸੀ।
  ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸੈਕਟਰੀ, ਫੀਲਡ ਸਟਾਫ਼ ਪਾੜ ਪੂਰਨ ਤੱਕ ਮੌਜੂਦ ਰਿਹਾ ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
    ਬੀ ਡੀ ਪੀ ਓ ਬਰਨਾਲਾ ਨੇ ਕਿਹਾ ਕਿ ਇਸ ਬਿਪਤਾ ਦੌਰਾਨ ਪਿੰਡ ਦੀ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਨੇ ਅੱਗੇ ਹੋ ਕੇ ਭੂਮਿਕਾ ਨਿਭਾਈ।