ਮਾਤਾ ਚਿੰਤਪੁਰਨੀ ਦੇ ਲੰਗਰ ਦੀ ਸਮੱਗਰੀ ਦੇ ਟਰੱਕ ਕੀਤੇ ਰਵਾਨਾ
ਦੁਰਗਾ ਮਾਤਾ ਮੰਦਿਰ ਬਾਜੀਦਪੁਰ ਵੱਲੋਂ ਦੂਸਰਾ 4 ਰੋਜ਼ਾ ਲੰਗਰ ਭੰਡਰਾ 21 ਜੁਲਾਈ ਨੂੰ
ਫਿਰੋਜ਼ਪੁਰ 20 ਜੁਲਾਈ 2025
ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ ਬਾਜੀਦਪੁਰ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ 'ਤੇ ਸਾਉਣ ਦੇ ਮੇਲੇ ਮੌਕੇ ਲਗਾਏ ਜਾਂਦੇ ਸਾਲਾਨਾ ਲੰਗਰ ਲਈ ਸਮੱਗਰੀ ਦੇ ਭਰੇ ਟਰੱਕ ਦੁਰਗਾ ਮਾਤਾ ਮੰਦਿਰ ਬਾਜੀਦਪੁਰ ਤੋਂ ਅਸਮਾਨ ਗੂੰਜਾਊ ਜੈਕਾਰਿਆਂ ਦੇ ਨਾਲ ਰਵਾਨਾ ਹੋਏ। ਇਸ ਦੌਰਾਨ ਟਰੱਕ ਨੂੰ ਸਮੂਹ ਸੰਗਤਾਂ ਵੱਲੋਂ ਹਨੂੰਮਾਨ ਚਾਲੀਸਾ ਦਾ ਪਾਠ ਕਰਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਸੇਵਾਦਾਰ ਤਰਸੇਮਪਾਲ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਦੁਰਗਾ ਭਜਨ ਮੰਡਲੀ , ਮਹਿਲਾ ਭਜਨ ਮੰਡਲੀ ਬਾਜੀਦਪੁਰ, ਪਿੰਡ ਵਾਸੀਆਂ ਅਤੇ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਮਾਤਾ ਚਿੰਤਪੁਰਨੀ ਵਿਖੇ ਇਸ ਵਾਰ ਲਗਾਤਾਰ ਦੂਸਰਾਂ ਸਾਲਾਨਾ 04 ਰੋਜਾ ਲੰਗਰ ਜੋਂ ਮਿਤੀ 21 ਜੁਲਾਈ ਤੋਂ ਲੈ ਕੇ ਮਿਤੀ 24 ਜੁਲਾਈ ਤੱਕ ਲਗਾਇਆ ਜਾਵੇਗਾ ਅਤੇ ਮਿਤੀ 25 ਜੁਲਾਈ ਨੂੰ ਮਾਤਾ ਜਵਾਲਾ ਜੀ ਤੇ ਵੀ ਲੰਗਰ ਲਗਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ 4 ਰੋਜਾ ਲੰਗਰ ਲਗਾਉਣ ਲਈ ਅੱਜ ਇਹ ਸਮੱਗਰੀ ਰਵਾਨਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਗਰ ਮਾਤਾ ਚਿੰਤਪੁਰਨੀ ਦੇ ਦਰਬਾਰ ਨਜ਼ਦੀਕ ਇੱਛਾਪੂਰਨ ਵੀਰ ਹਨੁਮਾਨ ਮੰਦਿਰ ਗੰਗਰੀਟ ਵਿਖੇ ਲਗਾਇਆ ਜਾਦਾ ਹੈ। ਜਿਹੜਾ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਚਲਦਾ ਹੈ ਅਤੇ ਆਉਣ ਜਾਣ ਵਾਲੀਆਂ ਸੰਗਤਾਂ ਨੂੰ ਵੱਡੀ ਗਿਣਤੀ ਵਿਚ ਲੰਗਰ ਛਕਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੰਗਰ ਵਿੱਚ ਸੰਗਤਾਂ ਨੂੰ ਪੂੜੀਆਂ ਛੋਲੋ, ਪਨੀਰ, ਪ੍ਰਸ਼ਾਦੇ, ਜਲੇਬੀਆਂ, ਪਕੌੜਿਆਂ ਅਤੇ ਚਾਹ ਦਾ ਲੰਗਰ ਲਗਾਇਆ ਜਾਦਾ ਹੈ। ਇਸ ਮੌਕੇ ਉਹਨਾਂ ਕਿਹਾ ਕਿ ਚਿੰਤਪੁਰਨੀ ਦਰਬਾਰ ਵਿਖੇ 105 ਸੇਵਾਦਾਰ ਲੰਗਰ ਸੇਵਾ ਲਈ ਜਾ ਰਹੇ ਹਨ। ਉਹਨਾਂ ਕਿਹਾ ਕਿ ਲੰਗਰ ਸੇਵਾ ਲਈ ਇੱਕ ਟਰੱਕ 1 ਪਿਕਅਪ ਗੱਡੀ 2 ਕਾਰਾ ਦਰਬਾਰ ਵਿਚ ਸੰਗਤਾਂ ਅਤੇ ਸੇਵਾਦਾਰਾਂ ਨੂੰ ਲੈ ਕੇ ਜਾ ਰਹੀਆਂ ਹਨ, ਜਿੱਥੇ ਲੰਗਰ ਸੇਵਾ ਕਰਕੇ ਸੇਵਾਦਾਰਾਂ ਵੱਲੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ ਆਉਣ-ਜਾਣ ਵਾਲੀਆਂ ਸੰਗਤਾਂ ਨੂੰ ਲੰਗਰ ਛਕਾਇਆ ਜਾਵੇਗਾ।
ਇਸ ਮੌਕੇ ਸ਼੍ਰੀ ਅਖੰਡ ਰਮਾਇਣ ਸੇਵਾ ਸਮਿਤੀ, ਦੁਰਗਾ ਭਜਨ ਮੰਡਲੀ, ਮਹਿਲਾ ਭਜਨ ਮੰਡਲੀ ਦੇ ਅਹੁਦੇਦਾਰ ਅਤੇ ਸੰਗਤਾਂ ਅਤੇ ਪਿੰਡ ਵਾਸੀ ਹਾਜ਼ਰ ਸਨ।