Arth Parkash : Latest Hindi News, News in Hindi
ਤਿੰਨ ਵਾਰਡਾਂ ਪਿੰਡ ਟੱਲਵਾਲੀ, ਹਮੀਰਗੜ੍ਹ ਅਤੇ ਦਿਉਣ ਵਿਖੇ ਹੋਵੇਗੀ ਚੋਣ : ਜ਼ਿਲ੍ਹਾ ਚੋਣ ਅਫ਼ਸਰ ਤਿੰਨ ਵਾਰਡਾਂ ਪਿੰਡ ਟੱਲਵਾਲੀ, ਹਮੀਰਗੜ੍ਹ ਅਤੇ ਦਿਉਣ ਵਿਖੇ ਹੋਵੇਗੀ ਚੋਣ : ਜ਼ਿਲ੍ਹਾ ਚੋਣ ਅਫ਼ਸਰ
Friday, 25 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ

ਤਿੰਨ ਵਾਰਡਾਂ ਪਿੰਡ ਟੱਲਵਾਲੀ, ਹਮੀਰਗੜ੍ਹ ਅਤੇ ਦਿਉਣ ਵਿਖੇ ਹੋਵੇਗੀ ਚੋਣ : ਜ਼ਿਲ੍ਹਾ ਚੋਣ ਅਫ਼ਸਰ

• 874 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਕਰਨਗੇ ਵਰਤੋਂ 

• 27 ਜੁਲਾਈ ਨੂੰ ਪੈਣਗੀਆਂ ਵੋਟਾਂ ਤੇ ਉਸੇ ਦਿਨ ਐਲਾਨੇ ਜਾਣਗੇ ਨਤੀਜ਼ੇ 

• ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਪੋਲਿੰਗ

ਬਠਿੰਡਾ, 26 ਜੁਲਾਈ : ਜ਼ਿਲ੍ਹੇ ਵਿੱਚ ਤਿੰਨ ਪੰਚ ਉਮੀਦਵਾਰਾਂ ਜਿੰਨ੍ਹਾਂ ਵਿੱਚ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ 2, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ 3 ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ 2 'ਤੇ 27 ਜੁਲਾਈ ਨੂੰ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਅਤੇ ਇਸੇ ਦਿਨ ਹੀ ਵੋਟਿੰਗ ਉਪਰੰਤ ਨਤੀਜ਼ੇ ਐਲਾਨੇ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਜ਼ਿਲ੍ਹਾ ਚੋਣ ਅਫਸਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਅੱਗੇ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 46 ਵਾਰਡਾਂ ਵਿੱਚ ਪੰਚ ਦੀ ਚੋਣ ਹੋਣੀ ਸੀ, ਜਿਨ੍ਹਾਂ ਵਿੱਚੋਂ 4 ਵਾਰਡਾਂ (ਬਲਾਕ ਤਲਵੰਡੀ ਸਾਬੋ ਦੇ ਪਿੰਡ ਲੈਲੇਵਾਲਾ ਦੇ ਵਾਰਡ ਨੰਬਰ 3, ਬਲਾਕ ਨਥਾਣਾ ਦੇ ਪਿੰਡ ਚੱਕ ਬਖਤੂ ਦੇ ਵਾਰਡ ਨੰਬਰ 3, ਬਲਾਕ ਰਾਮਪੁਰਾ ਦੇ ਪਿੰਡ ਕੋਟੜਾ ਕੋੜਾ ਦੇ ਵਾਰਡ ਨੰਬਰ 4 ਅਤੇ ਰਾਮਪੁਰਾ ਦੇ ਹੀ ਪਿੰਡ ਭੂੰਦੜ ਦੇ ਵਾਰਡ ਨੰਬਰ 1) ਵਿਖੇ ਕਿਸੇ ਵੀ ਉਮੀਦਵਾਰ ਵੱਲੋਂ ਨਾਮਜਦਗੀ ਪੱਤਰ ਨਹੀਂ ਭਰੇ ਗਏ ਸਨ। 

ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਰਹਿੰਦੇ 42 ਵਾਰਡਾਂ ਵਿੱਚੋਂ 39 ਵਾਰਡ ਅਜਿਹੇ ਸਨ, ਜਿੱਥੇ ਸਿਰਫ਼ ਇਕ-ਇਕ ਹੀ ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਿਆ ਸੀ, ਜੋ ਕਿ ਸਾਰੇ 39 ਉਮੀਦਵਾਰ ਬਿਨ੍ਹਾਂ ਚੋਣ ਲੜੇ ਜੇਤੂ ਰਹੇ ਹਨ। 

ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਵਾਰਡਾਂ ਲਈ 874 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ, ਜਿਨ੍ਹਾਂ ਵਿੱਚ 480 ਮਰਦ ਅਤੇ 394 ਔਰਤਾਂ ਸ਼ਾਮਲ ਹਨ।