Arth Parkash : Latest Hindi News, News in Hindi
ਸੀਐਮ ਦੀ ਯੋਗਸ਼ਾਲਾ ਮੁਹਿੰਮ ਨੇ ਗੁਰਵੀਰ ਕੌਰ ਦੀ ਬਦਲੀ ਜਿੰਦਗੀ ਸੀਐਮ ਦੀ ਯੋਗਸ਼ਾਲਾ ਮੁਹਿੰਮ ਨੇ ਗੁਰਵੀਰ ਕੌਰ ਦੀ ਬਦਲੀ ਜਿੰਦਗੀ
Saturday, 26 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸੀਐਮ ਦੀ ਯੋਗਸ਼ਾਲਾ ਮੁਹਿੰਮ ਨੇ ਗੁਰਵੀਰ ਕੌਰ ਦੀ ਬਦਲੀ ਜਿੰਦਗੀ
 ਦਵਾਈਆਂ ਤੋਂ ਬਣਾਉਣੀ ਹੈ ਦੂਰੀ ਤਾਂ ਯੋਗਾ ਹੈ ਜਰੂਰੀ
 ਕਰੋ ਯੋਗ ਰਹੋ ਨਿਰੋਗ, ਯੋਗਾ ਸਿਖਣ ਦੇ ਚਾਹਵਾਨ ਹੈਲਪਲਾਈਨ ਨੰਬਰ 76694-00500 ਤੇ ਕਰਨ ਸੰਪਰਕ
ਫਾਜ਼ਿਲਕਾ  27 ਜੁਲਾਈ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਐਮ ਦੀ ਯੋਗਸ਼ਾਲਾ ਮੁਹਿਮ ਦਾ ਅਸਰ ਲੋਕਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ| ਅਨੇਕਾਂ ਲੋਕਾਂ ਨੂੰ ਪਿਛਲੇ ਲੰਬੇ ਸਮੇਂ ਦੀਆਂ ਬਿਮਾਰੀਆਂ ਤੋਂ ਯੋਗਾ ਨੇ ਰਾਹਤ ਦਵਾਈ ਹੈ| ਜ਼ਿਲ੍ਹੇ ਅੰਦਰ 275 ਥਾਵਾਂ *ਤੇ  ਟ੍ਰੇਨਰਾਂ ਵੱਲੋਂ ਯੋਗਾ ਰਾਹੀਂ ਲੋਕਾਂ ਨੂੰ ਤੰਦਰੁਸਤ ਰੱਖਿਆ ਜਾ ਰਿਹਾ ਹੈ।
 ਜਿਲਾ ਫਾਜ਼ਿਲਕਾ ਦੇ ਪਿੰਡ ਮਾਹੂਆਣਾ ਦੀ ਮਹਿਲਾ ਗੁਰਵੀਰ ਕੌਰ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਪਿੱਠ ਦੀ ਸਮੱਸਿਆ, ਨੀਂਦ ਨਾ ਆਉਣ, ਡਿਪਰੈਸ਼ਨ ਅਤੇ ਪੀਓਡੀ ( ਬੱਚੇਦਾਣੀ) ਦੀ ਸਮੱਸਿਆ ਨਾਲ ਜੂਝ ਰਹੀ ਸੀ, ਦਵਾਈਆਂ ਵੀ ਬੇ ਅਸਰ ਹੋ ਗਈਆਂ ਸਨ| ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੀਐਮ ਦੀ ਯੋਗਸ਼ਾਲਾ ਮੁਹਿੰਮ ਸ਼ੁਰੂ ਕੀਤੀ ਗਈ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ | ਪਿਛਲੇ ਇਕ ਸਾਲ ਤੋਂ ਯੋਗਾ ਕਰ ਰਹੀ ਹੈ ਜਿਸ ਨਾਲ ਉਸਨੂੰ ਪਿੱਠ ਦੀ ਸਮੱਸਿਆ ਨੀਂਦ ਨਾ ਆਉਣ ਅਤੇ ਹੋਰ ਸਮੱਸਿਆਵਾਂ ਤੋਂ ਕਾਫੀ ਆਰਾਮ ਮਿਲਿਆ ਹੈ ਤੇ ਉਹ ਰੋਜਾਨਾ ਹੁਣ ਵੀ ਯੋਗਾ ਕਰ ਰਹੀ ਹੈ| ਉਹ ਲੋਕਾਂ ਨੂੰ ਵੱਧ ਤੋਂ ਵੱਧ ਪ੍ਰੇਰਿਤ ਕਰ ਰਹੇ ਹਨ ਕਿ ਹਰੇਕ ਨਾਗਰਿਕ ਵੱਧ ਤੋਂ ਵੱਧ ਯੋਗਾ ਕਰੇ ਤੇ ਸਮੱਸਿਆਵਾਂ ਤੋਂ ਛੁਟਕਾਰਾ ਪਾਵੇ|
ਉਨ੍ਹਾਂ ਕਿਹਾ ਕਿ ਯੋਗ ਅਭਿਆਸ ਰਾਹੀਂ ਅਸੀਂ ਆਪਣੇ ਆਪ ਨੂੰ ਚਿੰਤਾਮੁਕਤ ਕਰਦੇ ਹਾਂ ਜਿਸ ਨਾਲ ਮਨ ਤੇ ਸਾਡੇ ਸ਼ਰੀਰ ਨੂੰ ਸ਼ਾਂਤੀ ਮਿਲਦੀ ਹੈ। ਇਸੇ ਤਰ੍ਹਾਂ ਯੋਗ ਕਰਨ ਨਾਲ ਅਸੀਂ ਸਰੀਰਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੁੰਦੇ ਹਾਂ। ਉਹਨਾਂ ਕਿਹਾ ਕਿ ਜਦੋਂ ਤੋਂ ਉਹ ਯੋਗਾ ਕਰ ਰਹੇ ਹਨ ਉਹ ਅਗੇ ਨਾਲੋ ਖੁਸ਼ ਵੀ ਰਹਿੰਦੇ ਹਨ ਤੇ ਸਰੀਰਕ ਪੱਖੋਂ ਊਰਜਾ ਨਾਲ ਭਰਪੂਰ ਰਹਿੰਦੇ ਹਨ |
 ਜਿਲਾ ਕੋਆਰਡੀਨੇਟਰ ਰਾਧੇ ਸ਼ਾਮ ਨੇ ਦੱਸਿਆ ਕਿ ਯੋਗਾ ਸਿਖਣ ਦੇ ਚਾਹਵਾਨਾਂ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ।