Arth Parkash : Latest Hindi News, News in Hindi
ਹਰਭਜਨ ਸਿੰਘ ਈ.ਟੀ.ਓ. ਅਮਰੀਕਾ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਲੈਜਿਸਲੇਟਿਵ ਸੰਮੇਲਨ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ ਈ.ਟੀ.ਓ. ਅਮਰੀਕਾ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਲੈਜਿਸਲੇਟਿਵ ਸੰਮੇਲਨ 'ਚ ਸ਼ਾਮਲ ਹੋਣਗੇ
Sunday, 27 Jul 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਹਰਭਜਨ ਸਿੰਘ ਈ.ਟੀ.ਓ. ਅਮਰੀਕਾ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਲੈਜਿਸਲੇਟਿਵ ਸੰਮੇਲਨ 'ਚ ਸ਼ਾਮਲ ਹੋਣਗੇ

ਚੰਡੀਗੜ੍ਹ, 28 ਜੁਲਾਈ:


ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੂੰ 4 ਤੋਂ 6 ਅਗਸਤ, 2025 ਤੱਕ ਬੋਸਟਨ, ਮੈਸੇਚਿਉਸੇਟਸ, ਅਮਰੀਕਾ ਵਿੱਚ ਹੋਣ ਵਾਲੇ ਵੱਕਾਰੀ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ (ਐਨ.ਸੀ.ਐਸ.ਐਲ.) ਲੈਜਿਸਲੇਟਿਵ ਸੰਮੇਲਨ-2025 ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਹੈ।

ਐਨ.ਸੀ.ਐਸ.ਐਲ. ਲੈਜਿਸਲੇਟਿਵ ਸੰਮੇਲਨ 2025 ਦੁਨੀਆ ਭਰ ਵਿੱਚ ਵਿਧਾਨਕ ਆਗੂਆਂ, ਸਟਾਫ਼ ਮਾਹਿਰਾਂ ਅਤੇ ਨੀਤੀ ਘਾੜਿਆਂ ਦੇ ਸਭ ਤੋਂ ਵੱਡੇ ਸੰਮੇਲਨਾਂ ਵਿੱਚੋਂ ਇੱਕ ਹੈ, ਜੋ ਲਰਨਿੰਗ, ਨੈੱਟਵਰਕਿੰਗ ਅਤੇ ਪ੍ਰੇਰਨਾ ਦੇ ਬੇਮਿਸਾਲ ਮੌਕਿਆਂ ਨਾਲ ਭਰਪੂਰ ਮਾਹੌਲ ਪ੍ਰਦਾਨ ਕਰਦਾ ਹੈ।

ਸ. ਹਰਭਜਨ ਸਿੰਘ ਈ.ਟੀ.ਓ., ਜੋ ਇਸ ਅੰਤਰਰਾਸ਼ਟਰੀ ਮੰਚ 'ਤੇ ਪੰਜਾਬ ਦੀ ਨੁਮਾਇੰਦਗੀ ਕਰਨਗੇ, ਨੇ ਕਿਹਾ ਇਹ ਸੰਮੇਲਨ ਦੁਨੀਆ ਭਰ ਦੇ ਵਿਧਾਨਕ ਆਗੂਆਂ ਅਤੇ ਨੀਤੀ ਘਾੜਿਆਂ ਨਾਲ ਜੁੜਨ ਲਈ ਢੁਕਵਾਂ ਮੰਚ ਪ੍ਰਦਾਨ ਕਰੇਗਾ ਅਤੇ ਮੈਂ ਇਥੋਂ ਪੰਜਾਬ ਦੇ ਹਿੱਤ ਵਿੱਚ ਲਾਗੂ ਕੀਤੇ ਜਾ ਸਕਣ ਵਾਲੇ ਨਵੀਨ ਵਿਚਾਰਾਂ ਅਤੇ ਬਿਹਤਰ ਅਭਿਆਸਾਂ ਦਾ ਅਨੁਭਵ ਲੈ ਕੇ ਆਵਾਂਗਾ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਸੱਦਾ ਪੰਜਾਬ ਸਰਕਾਰ ਦੀ ਬਿਹਤਰ ਸ਼ਾਸਨ ਅਤੇ ਲੋਕ ਭਲਾਈ ਪ੍ਰਤੀ ਪ੍ਰਗਤੀਸ਼ੀਲ ਪਹੁੰਚ ਦਾ ਪ੍ਰਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਉਮੀਦ ਕਰਦਾ ਹਾਂ ਕਿ ਇਸ ਸੰਮੇਲਨ ਵਿੱਚ ਸ਼ਾਮਲ ਹੋ ਕੇ ਮੈਂਨੂੰ ਦੁਨੀਆਂ ਭਰ ਦੇ ਵਿਧਾਨਕ ਆਗੂਆਂ ਤੋਂ ਸਿੱਖਣ ਲਈ ਬਹੁਤ ਕੁਝ ਨਵਾਂ ਮਿਲੇਗਾ, ਜਿਨ੍ਹਾਂ ਨੂੰ ਅਸੀਂ ਖਾਸ ਕਰਕੇ ਬਿਜਲੀ ਅਤੇ ਜਨਤਕ ਕਾਰਜ ਖੇਤਰਾਂ ਵਿੱਚ ਲਾਗੂ ਕਰਕੇ ਸਾਡੇ ਸੂਬੇ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਕੱਢ ਸਕਾਂਗੇ।

ਜ਼ਿਕਰਯੋਗ ਹੈ ਕਿ ਇਹ ਸੰਮੇਲਨ ਵਿੱਚ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਪਹਿਲੂਆਂ, ਪੇਸ਼ੇਵਰ ਵਿਕਾਸ ਵਰਕਸ਼ਾਪਾਂ ਅਤੇ ਨੈੱਟਵਰਕਿੰਗ ਸਮਾਗਮਾਂ 'ਤੇ ਕੇਂਦਰਤ ਓਪਨ ਸੈਸ਼ਨ ਹੋਣਗੇ ਜੋ ਵੱਖ-ਵੱਖ ਮੁਲਕਾਂ ਅਤੇ ਅਧਿਕਾਰ ਖੇਤਰਾਂ ਦੇ ਵਿਧਾਨਕ ਆਗੂਆਂ ਦਰਮਿਆਨ ਗਿਆਨ ਦੇ ਆਦਾਨ-ਪ੍ਰਦਾਨ ਦੀ ਸਹੂਲਤ ਲਈ ਤਿਆਰ ਕੀਤੇ ਗਏ ਹਨ ਅਤੇ ਇਸ ਸੰਮੇਲਨ ਵਿੱਚ ਸ. ਹਰਭਜਨ ਸਿੰਘ ਈ.ਟੀ.ਓ. ਦੀ ਸ਼ਮੂਲੀਅਤ ਬਿਜਲੀ ਖੇਤਰ ਪ੍ਰਬੰਧਨ, ਬੁਨਿਆਦੀ ਢਾਂਚਾ ਵਿਕਾਸ ਅਤੇ ਪ੍ਰਸ਼ਾਸਨ ਵਿੱਚ ਸਭ ਤੋਂ ਬਿਹਤਰ ਅਭਿਆਸਾਂ ਦੀ ਪੜਚੋਲ 'ਤੇ ਕੇਂਦ੍ਰਿਤ ਹੋਵੇਗੀ।

ਐਨ.ਸੀ.ਐਸ.ਐਲ. ਅਤੇ ਐਨ.ਐਲ.ਸੀ. ਭਾਰਤ ਦਰਮਿਆਨ ਇਹ ਸਹਿਯੋਗ ਵਿਸ਼ੇਸ਼ ਤੌਰ 'ਤੇ ਰਾਜ ਵਿਧਾਨ ਸਭਾਵਾਂ ਅਤੇ ਭਾਰਤ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਿਧਾਨਕ ਆਗੂਆਂ ਦੀ ਅਜਿਹੇ ਸੰਮੇਲਨਾਂ ਵਿੱਚ ਭਾਗੀਦਾਰੀ ਨੂੰ ਯਕੀਨੀ ਬਣਾਉਂਦਾ ਹੈ ਅਤੇ ਇਹ ਵਿਸ਼ਵ ਪੱਧਰ 'ਤੇ ਭਾਰਤ ਦੀਆਂ ਲੋਕਤੰਤਰੀ ਸੰਸਥਾਵਾਂ ਦੇ ਵਧ ਰਹੇ ਮਹੱਤਵ ਨੂੰ ਉਜਾਗਰ ਕਰਦਾ ਹੈ।