Arth Parkash : Latest Hindi News, News in Hindi
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ
Saturday, 02 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਸਮੇਤ ਉੱਘੀਆਂ ਸਖਸ਼ੀਅਤਾਂ ਨੇ ਸਵ. ਜਸਮੇਲ ਕੌਰ ਬਰਾੜ ਨਮਿਤ ਅੰਤਿਮ ਅਰਦਾਸ ਮੌਕੇ ਭਰੀ ਹਾਜ਼ਰੀ


ਮਲੋਟ/ਸ੍ਰੀ ਮੁਕਤਸਰ ਸਾਹਿਬ, 3 ਅਗਸਤ


ਚੇਅਰਮੈਨ ਮਾਰਕੀਟ ਕਮੇਟੀ ਮਲੋਟ, ਜਸ਼ਨ ਬਰਾੜ ਦੀ ਦਾਦੀ ਸਵ. ਜਸਮੇਲ ਕੌਰ ਬਰਾੜ ਦੀ ਅੰਤਿਮ ਅਰਦਾਸ ਮੌਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਅਤੇ ਸੂਬੇ ਦੀਆਂ ਹੋਰ ਹਸਤੀਆਂ ਨੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।


ਇਸ ਮੌਕੇ ਬੋਲਦਿਆਂ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਪੰਜਾਬ ਨੇ ਉਨ੍ਹਾਂ ਨੂੰ ਯਾਦ ਕੀਤਾ ਅਤੇ ਕਿਹਾ ਕਿ ਸਵਰਗੀ ਮਾਤਾ ਜਸਮੇਲ ਕੌਰ ਉੱਚ ਵਿਚਾਰਾਂ ਵਾਲੇ ਸਨ, ਜਿਨ੍ਹਾਂ ਨੇ ਹਮੇਸ਼ਾ ਸਮਾਜ ਦੇ ਭਲੇ ਵਾਸਤੇ ਹੀ ਸੋਚਿਆ।  ਉਨ੍ਹਾਂ ਕਿਹਾ ਕਿ ਫਿਰ ਜਿਸ ਤਰ੍ਹਾਂ ਮਾਤਾ ਜਸਮੇਲ ਕੌਰ ਜੀ ਇੰਨੀ ਉਮਰ ਹੰਡਾ ਕੇ ਗਏ ਅਤੇ ਇਸ ਤਰਾਂ ਚੁੱਪ-ਚਾਪ ਬਿਨਾਂ ਕਿਸੇ ਕਸ਼ਟ ਤੋਂ ਜਿੰਦਗੀ ਚੋਂ ਚਲੇ ਜਾਣਾ ਇਹ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ, ਇਹ ਉਹਨਾਂ ਬਜੁਰਗਾਂ ਦੇ ਹਿੱਸੇ ਹੀ ਆਉਂਦਾ ਜਿੱਥੇ ਪਰਿਵਾਰਾਂ ਦੇ ਵਿੱਚੋਂ ਮੋਹ ਮੀਲਿਆ ਹੋਵੇ। ਉਨ੍ਹਾਂ ਕਿਹਾ ਕਿ ਛੋਟਾ ਭਰਾ ਜਸ਼ਨ ਬਰਾੜ ਜੋ ਕਿ ਜ਼ਿਲ੍ਹੇ ਦੀ ਬਾਗਡੋਰ ਵੀ ਸੰਭਾਲਦੇ ਹਨ ਅਤੇ ਇਹਨਾਂ ਦੇ ਪਿਤਾ ਜੀ ਜੋ ਇਸ ਪਿੰਡ ਦੀ ਬਾਗਡੋਰ ਸੰਭਾਲਦੇ ਹਨ ਅਤੇ ਪਰਿਵਾਰ ਦਾ ਇੱਕ ਚੰਗਾ ਅਕਸ ਬਨਇਆ ਹੋਣਾ ਇਸ ਵਿੱਚ ਮਾਤਾ ਜਸਮੇਲ ਕੌਰ ਦਾ ਵੱਡਾ ਜੋਗਦਾਨ ਅਤੇ ਝਲਕ ਸਾਫ ਨਜ਼ਰ ਆਉਂਦੀ ਹੈ।

ਸ. ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪੰਜਾਬ ਨੇ ਵੀ ਮਾਤਾ ਜਸਮੇਲ ਕੌਰ ਨੂੰ ਯਾਦ ਕਰਦਿਆਂ ਕਿਹਾ ਕਿ ਮਾਂ ਚਾਹੇ ਛੋਟਾ ਜਿਹਾ ਲਫਜ਼ ਹੈ ਇਸ ਦੁਨੀਆਂ ਦੀ ਸਿਰਜਣਹਾਰੀ ਹੈ। ਮਾਂ ਚਾਹੇ ਗਰੀਬ ਹੋਵੇ ਜਾਂ ਅਮੀਰ ਹੋਵੇ ਸਾਨੂੰ ਪਾਲਦੀ ਹੈ ਰਿਸ਼ਤੇ ਚਾਹੇ ਕਿੰਨੇ ਵੀ ਪਿਆਰੇ ਹੋਣ ਪਰ ਮਾਂ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਨਾਵੋ ਪਿਆਰਾ ਅਤੇ ਸੱਚਾ ਹੁੰਦਾ ਹੈ। ਸਾਡੇ ਤੇ ਜਦੋਂ ਕੋਈ ਦੁੱਖ ਤਕਲੀਫ ਆਜੇ ਤਾਂ ਸਾਨੂੰ ਸਭ ਤੋਂ ਪਹਿਲਾਂ ਮਾਂ ਚੇਤੇ ਆਉਂਦੀ ਹੈ।


ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮ.ਐਲ.ਏ. ਜਗਦੀਪ ਸਿੰਘ ਕਾਕਾ ਬਰਾੜ, ਐਮ.ਐਲ.ਏ. ਹਰਦੀਪ ਸਿੰਘ ਡਿੰਪੀ ਢਿੱਲੋਂ, ਚੇਅਰਮੈਨ ਸਹਿਕਾਰੀ ਬੈਂਕ ਜਗਦੇਵ ਸਿੰਘ ਬਾਮ, ਚੇਅਰਮੈਨ ਮਾਰਕੀਟ ਕਮੇਟੀ ਗਿੱਦੜਬਾਹਾ ਹਰਦੀਪ ਸਿੰਘ, ਮਨਵੀਰ ਸਿੰਘ ਖੁੱਡੀਆਂ, ਉਂਕਾਰ ਸਿੰਘ ਸੰਧੂ, ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ ਰਾਜਿੰਦਰ ਸਿੰਘ ਅਤੇ ਹੋਰ ਸਿਆਸੀ ਨੁਮਾਇੰਦੇ ਹਾਜ਼ਰ ਸਨ।