Arth Parkash : Latest Hindi News, News in Hindi
ਸੇਵਾ ਸਦਨ ਨੰਗਲ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ ਸੇਵਾ ਸਦਨ ਨੰਗਲ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ
Sunday, 17 Aug 2025 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਸੇਵਾ ਸਦਨ ਨੰਗਲ ਵਿੱਚ ਆਮ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ

ਹਰ ਐਤਵਾਰ ਹਫਤਾਵਾਰੀ ਜਨਤਾ ਦਰਬਾਰ ਵਿੱਚ ਕੈਬਨਿਟ ਮੰਤਰੀ ਲੋਕਾਂ ਨਾਲ ਕਰਦੇ ਹਨ ਸਿੱਧਾ ਸੰਵਾਦ

ਮੌਕੇ ਤੇ ਹੀ ਮੁਸ਼ਕਿਲਾ ਹੱਲ ਕਰਨ ਦੇ ਅਧਿਕਾਰੀਆਂ ਨੂੰ ਦਿੱਤੇ ਜਾ ਰਹੇ ਹਨ ਦਿਸ਼ਾ ਨਿਰਦੇਸ਼

ਨੰਗਲ 17 ਅਗਸਤ (2025)

ਆਪਣੇ ਹਫਤਾਵਾਰੀ ਪ੍ਰੋਗਰਾਮ ਸਾਡਾ.ਐਮ.ਐਲ.ਏ.ਸਾਡੇ ਵਿਚ ਤਹਿਤ ਕੈਬਨਿਟ ਮੰਤਰੀ ਹਰਜੋਤ ਬੈਂਸ ਹਰ ਐਤਵਾਰ ਇਲਾਕੇ ਦੇ ਲੋਕਾਂ ਨਾਲ ਸਿੱਧਾ ਸੰਵਾਦ ਕਰਦੇ ਹਨ। ਉਨ੍ਹਾਂ ਵੱਲੋਂ ਇੱਥੇ ਪਹੁੰਚੇ ਸੈਂਕੜੇ ਲੋਕਾਂ ਦੀਆਂ ਤਰਤੀਬ ਵਾਰ ਸਮੱਸਿਆਵਾ ਸੁਣ ਕੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕੀਤਾ ਜਾ ਰਿਹਾ ਹੈ। ਇਲਾਕੇ ਦੀਆਂ ਪੰਚਾਇਤਾਂ, ਸਮਾਜ ਸੇਵੀ ਸੰਗਠਨਾਂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੀਆਂ ਤੋ ਇਲਾਵਾ ਵਿਦਿਆਰਥੀ, ਬਜੁਰਗ ਅਤੇ ਆਮ ਲੋਕ ਸਿੱਧੇ ਤੌਰ ਤੇ ਕੈਬਨਿਟ ਮੰਤਰੀ ਨੂੰ ਮਿਲ ਕੇ ਆਪਣੀ ਮੁਸ਼ਕਿਲ ਦੱਸਦੇ ਹਨ, ਜਿਸ ਦਾ ਤੁਰੰਤ ਹੱਲ ਕਰਵਾਉਣ ਦਾ ਉਪਰਾਲਾ ਕੀਤਾ ਜਾਦਾ ਹੈ।

        ਇਹ ਸੇਵਾ ਸਦਨ, ਜੋ ਕਿ 2 RVR ਨੰਗਲ ਵਿਖੇ ਬਣਾਇਆ ਗਿਆ ਹੈ, ਹੁਣ ਜਨਤਾ ਲਈ ਇੱਕ ਸਮਾਧਾਨ ਕੇਂਦਰ ਬਣ ਚੁੱਕਾ ਹੈ। ਹਰ ਐਤਵਾਰ ਸੈਂਕੜੇ ਲੋਕ ਇੱਥੇ ਪਹੁੰਚਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਉਣ ਤੋਂ ਬਾਅਦ ਉਹਨਾਂ ਨੂੰ ਇਹ ਯਕੀਨ ਰਹਿੰਦਾ ਹੈ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇਗੀ ਅਤੇ ਸਮੱਸਿਆ ਦਾ ਹੱਲ ਹੋਵੇਗਾ।

     ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਬੈਂਸ ਦੀ ਇਸ ਪਹਲ ਦਾ ਅਸਰ ਸਾਫ਼ ਨਜ਼ਰ ਆ ਰਿਹਾ ਹੈ, ਹੁਣ ਸ਼ਿਕਾਇਤਾਂ/ਸਮੱਸਿਆਵਾ/ਮੁਸ਼ਕਿਲਾਂ ਦਰਜ ਨਹੀਂ ਕੀਤੀਆ ਜਾਂਦੀਆਂ, ਸਗੋਂ ਤੁਰੰਤ ਢੁਕਵੀ ਤੇ ਯੋਗ ਕਾਰਵਾਈ ਕੀਤੀ ਜਾਦੀ ਹੈ। ਹਰ ਕਿਸੇ ਦੀ ਨਿੱਜੀ ਜਾਂ ਸਾਂਝੀ ਸਮੱਸਿਆ ਸੁਣਦੇ ਹੋਏ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਦੇ ਹਨ ਅਤੇ ਸਮਾਂ ਸੀਮਾਂ ਤਹਿ ਕਰਦੇ ਹਨ।

      ਹਰ ਐਤਵਾਰ ਅਨੁਮਾਨਤ 500 ਤੋਂ ਵੱਧ ਇਲਾਕਾ ਵਾਸੀ ਇਸ ਜਨਤਾ ਦਰਬਾਰ ਵਿਚ ਪਹੁੰਚਦੇ ਹਨ। ਇਨ੍ਹਾਂ ਲੋਕਾਂ ਦੀਆ ਪ੍ਰਮੁੱਖ ਸਮੱਸਿਆਵਾ ਵਿੱਚ ਬਿਜਲੀ, ਪਾਣੀ, ਸੀਵਰੇਜ, ਨਾਲੀਆਂ, ਸੜਕਾ, ਸਕੂਲ, ਹਸਪਤਾਲਾਂ ਨਾਲ ਸੰਬੰਧਿਤ ਆਮ ਲੋਕਾਂ ਦੀਆਂ ਜਰੂਰਤਾਂ, ਰੋਜ਼ਗਾਰ ਅਤੇ ਨੌਜਵਾਨਾਂ ਨਾਲ ਜੁੜੇ ਮੁੱਦੇ ਸ਼ਾਮਲ ਹੁੰਦੇ ਹਨ। ਸੇਵਾ ਸਦਨ ਦੇ ਅੰਦਰ ਐਤਵਾਰ ਨੂੰ ਮੇਲੇ ਵਰਗਾ ਮਾਹੌਲ ਬਣ ਜਾਦਾ ਹੈ।

   ਇਸ ਤੋ ਪਹਿਲਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਇਸ ਤਰਾਂ ਦੇ ਪ੍ਰੋਗਰਾਮ ਪਿੰਡਾਂ ਦੀਆਂ ਸਾਝੀਆ ਸੱਥਾ ਵਿਚ ਜਾ ਕੇ ਕਰ ਚੁੱਕੇ ਹਨ, ਉਨ੍ਹਾਂ ਵੱਲੋਂ ਜਨ ਸੁਣਵਾਈ ਕੈਂਪ ਲਗਾ ਕੇ ਪ੍ਰਸਾਸ਼ਨਿਕ ਅਧਿਕਾਰੀਆਂ ਨਾਲ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾ ਹੱਲ ਕੀਤੀਆ ਗਈਆਂ ਹਨ, ਸਰਕਾਰ ਤੁਹਾਡੇ ਦੁਆਰ ਪ੍ਰੋਗਰਾਮ ਤਹਿਤ ਸ.ਬੈਂਸ ਸੈਂਕੜੇ ਪਿੰਡਾਂ ਦੇ ਦੌਰੇ ਕਰ ਚੁੱਕੇ ਹਨ। ਜਿੱਥੇ ਉਨ੍ਹਾਂ ਨੇ ਇਲਾਕੇ ਦੇ ਵਿਕਾਸ ਲਈ ਗ੍ਰਾਟਾਂ ਤੇ ਫੰਡ ਵੀ ਉਪਲੱਬਧ ਕਰਵਾਏ ਹਨ। ਕੈਬਨਿਟ ਮੰਤਰੀ ਦਾ ਆਮ ਲੋਕਾਂ ਨਾਲ ਸਿੱਧਾ ਸੰਵਾਦ ਸੋਸ਼ਲ ਮੀਡੀਆ ਤੇ ਵੱਡੀ ਵਾਹੋਵਾਹੀ ਵਟੋਰ ਰਿਹਾ ਹੈ। ਸੇਵਾ ਦੀ ਭਾਵਨਾ ਨਾਲ ਚੱਲ ਰਹੇ ਇਸ ਪ੍ਰੋਗਰਾਮ ਦੀ ਹਰ ਪਾਸੀਓ ਭਰਵੀ ਸ਼ਲਾਘਾ ਹੋ ਰਹੀ ਹੈ। ਅੱਜ ਇਸ ਕੈਂਪ ਵਿਚ ਪਹੁੰਚੇ ਪੰਚਾਂ, ਸਰਪੰਚਾਂ, ਬਜੁਰਗਾਂ ਤੇ ਨੌਜਵਾਨਾ ਨੇ ਕਿਹਾ ਕਿ ਇਸ ਵਿਲੱਖਣ ਪਹਿਲ ਨੇ ਉਨ੍ਹਾਂ ਦੀਆਂ ਮੁਸ਼ਕਿਲਾਂ ਨੁੰ ਹੱਲ ਕੀਤਾ ਹੈ। ਸਰਕਾਰੀ ਦਫਤਰਾਂ ਵਿੱਚ ਆਉਣ ਜਾਣ ਦੀ ਖੱਜਲ ਖੁਆਰੀ ਹੁਣ ਸਮਾਪਤ ਹੋ ਗਈ ਹੈ, ਸਿੱਧੇ ਤੌਰ ਤੇ ਸਮੱਸਿਆ ਕੈਬਨਿਟ ਮੰਤਰੀ ਦੇ ਧਿਆਨ ਵਿਚ ਲਿਆ ਕੇ ਉਸ ਦਾ ਢੁਕਵਾ ਹੱਲ ਹੋ ਜਾਦਾ ਹੈ। ਇਹ ਇੱਕ ਸ਼ਲਾਘਾਯੋਗ ਉਪਰਾਲ ਹੈ। ਅੱਜ ਸੇਵਾ ਸਦਨ ਵਿੱਚ ਵਿਸੇਸ਼ ਤੌਰ ਤੇ ਡਾਇਰੈਕਟਰ ਪੰਜਾਬ ਐਗਰੋ ਰਾਮ ਕੁਮਾਰ ਮੁਕਾਰੀ ਜਿਲ੍ਹਾ ਸਕੱਤਰ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਹਿਤੇਸ਼ ਸ਼ਰਮਾ, ਨਿਤਿਨ ਗੰਭੀਰਪੁਰ, ਐਡਵੋਕੇਟ ਨਿਸ਼ਾਤ ਗੁਪਤਾ, ਕੇਹਰ ਸਿੰਘ, ਮੋਹਿਤ ਦੀਵਾਨ, ਮਨਜੋਤ ਰਾਣਾ, ਸੁਧੀਰ ਸਿੰਘ, ਗੁਰਜਿੰਦਰ ਸਿੰਘ ਸ਼ੋਕਰ, ਸੁਮਿਤ ਤਲਵਾੜਾ, ਕੁਲਵਿੰਦਰ ਸਿੰਘ ਬਿੱਲਾ, ਹਰਦੀਪ ਬੈਂਸ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।