Arth Parkash : Latest Hindi News, News in Hindi
ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ। ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ।
Saturday, 16 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖ਼ੁਰਦ ਵਿਖੇ ਵਾਤਾਵਰਣ ਸੰਭਾਲ ਬਾਰੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ।

ਸਮਾਜਿਕ ਜ਼ਿੰਦਗੀ,ਧਰਤੀ,ਪਾਣੀ ਤੇ ਹਵਾ ਨੂੰ ਬਚਾਉਣ ਲਈ ਰਲ਼ ਕੇ ਹੰਭਲਾ ਮਾਰੀਏ -ਸੰਤ ਬਲਬੀਰ ਸਿੰਘ ਸੀਚੇਵਾਲ

ਲੁਧਿਆਣਾਃ 17 ਅਗਸਤ

ਉੱਘੇ ਵਾਤਾਵਰਨ ਪ੍ਰੇਮੀ ਤੇ  ਰਾਜ ਸਭਾ ਮੈਂਬਰ ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਜੋ ਅੱਜ ਕੱਲ ਬੁੱਢੇ ਦਰਿਆ ਦੀ ਕਾਇਆ ਕਲਪ ਲਈ
ਲਗਾਤਾਰ ਯਤਨਸ਼ੀਲ ਹਨ ਉਹਨਾਂ ਦੀ ਰਹਿਨੁਮਾਈ ਹੇਠ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਦੈ ਸਹਿਯੋਗ ਨਾਲ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਬੁੱਢੇ ਦਰਿਆ ਦੇ ਕੰਢੇ ਪਿੰਡ ਭੂਖੜੀ ਖੁਰਦ ਦੇ ਗੁਰਦੁਆਰਾ ਸਾਹਿਬ ਵਿਖੇ ਵਾਤਾਵਰਣ ਸੰਬੰਧੀ ਕਵੀ ਦਰਬਾਰ ਕਰਵਾਇਆ ਗਿਆ ।
ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਪ੍ਰਸਿੱਧ ਕਵਿਤਰੀ
ਡਾਕਟਰ ਗੁਰਚਰਨ ਕੌਰ ਕੋਚਰ (ਨੈਸ਼ਨਲ ਅਵਾਰਡੀ) ਨੇ ਕਦੇ ਨਾ ਸੋਚਿਆ ਸੀ ਇਸ ਤਰ੍ਹਾਂ ਦਾ ਵਕਤ ਆਏਗਾ , ਸਹਿਜਪ੍ਰੀਤ ਸਿੰਘ ਮਾਂਗਟ ਨੇ ਬਾਹਰੋਂ ਆਈ ਆਵਾਜ਼ ਮੈਂ ਹਾਂ ਪੌਣ , ਤ੍ਰੈਲੋਚਨ  ਲੋਚੀ ਇਕੋ ਰੁਖ ਜੇ ਲਾਵੇਗਾ ਤੂੰ ਚਾਵਾਂ ਨਾਲ,
ਕਰਮਜੀਤ ਗਰੇਵਾਲ ਵੱਲੋਂ ਜੇ ਨਾ ਵਾਤਾਵਰਨ ਬਚਾਇਆ ਕਿੰਜ ਫਿਰ ਆਪਾਂ ਜੀਵਾਂਗੇ, ਪ੍ਰਭਜੋਤ ਸੋਹੀ ਪੌਣਾਂ ਦੀ ਆਜ਼ਾਦੀ ਤੇ ਰਵਾਨੀ ਪਾਣੀ ਦੀ ,
ਦਿਲ ਨੂੰ ਆਾਲੇ ਵਾਂਗ ਬਣਾ ਕੇ ਵਿੱਚ ਸਜਾਇਆ ਤੇਰਾ ਨਾਂ, ਰਾਜਦੀਪ ਤੂਰ ਨੇ ਫਿਰ ਨਾ ਲੱਭਿਆ ਲੱਭਣੇ ਬੰਦਿਆ ਰੁੱਤਾਂ ਦੇ ਸਿਰਨਾਵੇ , ਡਾ. ਰਾਮ ਮੂਰਤੀ ਨੇ ਗੁਰੂ ਨਾਨਕ, ਸੰਤ ਸਿੰਘ ਸੰਧੂ ਨੇ ਹਵਾ ਪਾਣੀ ਨੂੰ ਬਚਾਉਣ ਬਾਰੇ ਕਵਿਤਾ ਸੁਣਾ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ ।
ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਕਵੀਆਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਭਾਦਰੋਂ ਦੀ ਸੰਗਰਾਂਦ ਦੇ  ਮੌਕੇ ਤੇ ਕਵੀ ਦਰਬਾਰ ਵਿੱਚ ਆਏ ਕਵੀਆਂ ਨੇ ਵਾਤਾਵਰਣ ਨੂੰ ਬਚਾਉਣ ਲਈ, ਪਾਣੀ ਨੂੰ ਬਚਾਉਣ ਲਈ, ਹਵਾ ਨੂੰ ਬਚਾਉਣ ਲਈ ਕਵਿਤਾਵਾਂ ਸੁਣਾ ਕੇ ਸਾਨੂੰ ਇੱਕ ਨਵਾਂ ਸੁਨੇਹਾ ਦਿੱਤਾ ਹੈ। ਸਾਨੂੰ ਸਾਰਿਆਂ ਨੂੰ ਰਲ਼ ਕੇ ਆਪਣੀ ਧਰਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ।
ਭੂਖੜੀ ਖੁਰਦ ਪਿੰਡ ਦੀ ਪੰਚਾਇਤ, ਪਿੰਡ ਦੇ ਪਤਵੰਤੇ ਸੱਜਣ ਅਤੇ ਇਲਾਕਾ ਨਿਵਾਸੀਆਂ  ਦਾ ਧੰਨਵਾਦ ਕੀਤਾ ਤੇ ਹੱਲਾਸ਼ੇਰੀ ਦਿੱਤੀ ਜਿਹੜੇ ਬੁੱਢੇ ਦਰਿਆ ਦੀ ਕਾਇਆ ਕਲਪ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ ।
ਛੋਟੇ ਬੱਚਿਆਂ ਨੇ ਕੀਰਤਨ ਰਾਹੀਂ ਅਤੇ ਕਵਿਤਾਵਾਂ ਰਾਹੀਂ ਆਪਣੀ ਭਰਵੀਂ ਹਾਜ਼ਰੀ ਲਗਵਾਈ ।
ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਕਵੀਆਂ ਅਤੇ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਬੁੱਢੇ ਦਰਿਆ ਦੇ ਕੰਢੇ ਪੌਦੇ ਲਗਵਾਏ । ਕਵੀ ਦਰਬਾਰ ਦੀ ਰੂਪ ਰੇਖਾ ਸ. ਪਾਲ ਸਿੰਘ ਨੌਲੀ ਨੇ ਵਿਉਂਤੀ ਸੀ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਇਸ ਕਵੀ ਦਰਬਾਰ ਮੌਕੇ ਸ਼ੁੱਭ ਕਾਮਨਾਵਾਂ ਦੇਂਦਿਆਂ ਕਿਹਾ ਕਿ ਵਾਤਾਵਰਣ ਸੰਭਾਲ ਦੇ ਮਹਾਂਯੱਗ ਵਿੱਚ ਕਲਮਕਾਰਾਂ, ਗਾਇਕਾਂ ਤੇ ਸਮਾਜਿਕ ਕਾਰਕੁਨਾਂ ਨੂੰ ਵੱਧ ਚੜ੍ਹ ਕੇ ਹਿੱਸਾ ਪਾਉਣਾ ਚਾਹੀਦਾ ਹੈ। ਬੁੱਢੇ ਦਰਿਆ ਨੂੰ ਸਾਫ ਕਰਨ ਦੇ ਚੱਲ ਰਹੇ ਕਾਰਜਾਂ ਨੂੰ ਦੇਖ ਕੇ ਕਵੀ ਦਰਬਾਰ ਵਿੱਚ ਸ਼ਾਮਿਲ ਕਵੀਆਂ ਤੇ ਇਸ ਮੌਕੇ ਆਈਆਂ ਸੰਗਤਾਂ ਨੇ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ।