Arth Parkash : Latest Hindi News, News in Hindi
ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਇਲਾਕੇ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਇਲਾਕੇ ਦਾ ਦੌਰਾ
Sunday, 17 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਡਿਪਟੀ ਕਮਿਸ਼ਨਰ ਵੱਲੋਂ ਰਾਵੀ ਦਰਿਆ ਨਾਲ ਲੱਗਦੇ ਅਜਨਾਲਾ ਇਲਾਕੇ ਦਾ ਦੌਰਾ

 

ਹੜ੍ਹਾਂ ਦਾ ਫਿਲਹਾਲ ਕੋਈ ਖਤਰਾ ਨਹੀਂ ਪਰ ਸਾਵਧਾਨੀ ਦੀ ਲੋੜ

 

ਅੰਮ੍ਰਿਤਸਰ 18 ਅਗਸਤ 2025 ---

 

ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਨੇ ਪਹਾੜੀ ਖੇਤਰ ਵਿੱਚੋਂ ਪਾਣੀ ਦਾ ਵਹਾਅ ਵਧਣ ਕਾਰਨ ਰਾਵੀ ਦਰਿਆ ਵਿੱਚ ਪੈਦਾ ਹੋਏ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਸਵੇਰੇ ਤੜਕੇ ਅਜਨਾਲਾ ਇਲਾਕੇ ਵਿੱਚ ਦਰਿਆ ਨਾਲ ਲੱਗਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨੇ ਘੋਨੇਵਾਲਾ, ਚੰਡੀਗੜ੍ਹ ਪੋਸਟ, ਕਮਾਲਪੁਰ ਅਤੇ ਕੋਟ ਰਜਾ਼ਦਾ ਪਿੰਡਾਂ ਵਿੱਚ ਜਾ ਕੇ ਧੁਸੀ ਬੰਨ ਦਾ ਦੌਰਾ ਕੀਤਾ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਵੀ ਕੀਤੀ।

 

     ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਜਾਣ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਵਹਾਅ ਵੱਧ ਗਿਆ ਹੈ, ਇਸ ਕਾਰਨ ਅਜਨਾਲਾ ਅਤੇ ਰਮਦਾਸ ਇਲਾਕੇ ਵਿੱਚ ਪਾਣੀ ਅੱਗੇ ਨਾਲੋਂ ਉੱਚਾ ਹੋਇਆ ਹੈ ਪਰ ਪਾਣੀ ਅੱਗੇ ਨਿਕਲ ਰਿਹਾ ਹੈ, ਇਸ ਲਈ ਫਿਲਹਾਲ ਹੜਾਂ ਦਾ ਕੋਈ ਖਤਰਾ ਨਹੀਂ, ਪਰ ਚੌਕਸੀ ਰੱਖਣ ਦੀ ਲੋੜ ਹੈ। ਜਿਸ ਲਈ ਸਾਡੀਆਂ ਟੀਮਾਂ ਬੀਤੀ ਰਾਤ ਤੋਂ ਹੀ ਤਾਇਨਾਤ ਹਨ।

 

 ਉਹਨਾਂ ਦੱਸਿਆ ਕਿ ਰਾਵੀ ਦਰਿਆ ਦੇ ਕੰਢੇ ਜਿੱਥੇ ਜਿੱਥੇ ਵੀ ਕਮਜ਼ੋਰ ਹੋਏ ਹਨ, ਉਹਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ।ਘੋਨੇਵਾਲ ਵਿੱਚ ਜਿੱਥੇ ਸਮੱਸਿਆ ਆ ਸਕਦੀ ਹੈ, ਉਥੋਂ ਦੇ ਲੋਕਾਂ ਨੂੰ ਜੇਕਰ ਕਿਧਰੇ ਸੁਰੱਖਿਅਤ ਸਥਾਨ ਉੱਥੇ ਭੇਜਣਾ ਪਿਆ ਤਾਂ ਉਸ ਸਥਾਨ ਦੀ ਵੀ ਚੋਣ ਕਰ ਲਈ ਗਈ ਹੈ, ਪਰ ਫਿਲਹਾਲ ਉਝ ਦਰਿਆ ਵਿੱਚ ਇਕ ਲੱਖ 40 ਹਜਾਰ ਕਿਊਸਿਕ ਪਾਣੀ ਹੈ ਜੋ ਕਿ ਖਤਰੇ ਤੋਂ ਬਹੁਤ ਘੱਟ ਹੈ। ਇਸੇ ਤਰ੍ਹਾਂ ਰਾਵੀ ਦਰਿਆ ਵਿੱਚ ਪਾਣੀ ਦਾ ਵਹਾਅ ਵਧਿਆ ਹੈ ਅਤੇ ਹੋ ਸਕਦਾ ਹੈ ਕਿ ਇਹ ਧੁਸੀ ਨੂੰ ਟੱਚ ਕਰ ਜਾਵੇ ਪਰ ਇਹ ਅੱਗੇ ਨਿਕਲਣ ਯੋਗ ਹੈ, ਖਤਰੇ ਵਾਲੀ ਕੋਈ ਗੱਲ ਨਹੀਂ।

 

     ਉਹਨਾਂ ਨੇ ਦੱਸਿਆ ਕਿ ਅਸੀਂ ਦੋ ਦਿਨ ਵਾਸਤੇ ਇਸ ਇਲਾਕੇ ਨੂੰ ਅਲਰਟ ਉੱਤੇ ਰੱਖਿਆ ਹੈ, ਸੋ ਸਾਡੀਆਂ ਟੀਮਾਂ ਦਿਨ ਰਾਤ ਇੱਥੇ ਚੌਕਸੀ ਨਾਲ ਪਹਿਰਾ ਦੇ ਰਹੀਆਂ ਹਨ। ਬਿਆਸ ਦਰਿਆ ਬਾਰੇ ਪੁੱਛੇ ਜਾਣ ਤੇ ਉਹਨਾਂ ਨੇ ਦੱਸਿਆ ਕਿ ਉਥੇ ਕੋਈ ਖ਼ਤਰਾ ਨਹੀਂ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ, ਡੀਐਸਪੀ ਸ ਬਲਜਿੰਦਰ ਸਿੰਘ ਖਹਿਰਾ, ਐਸਡੀਐਮ ਸ੍ਰੀ ਸੰਜੀਵ ਕੁਮਾਰ, ਜ਼ਿਲ੍ਹਾ ਮਾਲ ਅਫਸਰ ਸ੍ਰੀ ਨਵਕੀਰਤ ਸਿੰਘ, ਜਿਲਾ ਪੰਚਾਇਤ ਅਧਿਕਾਰੀ ਸ੍ਰੀ ਸੰਦੀਪ ਮਲਹੋਤਰਾ ਅਤੇ ਹੋਰ ਅਧਿਕਾਰੀ ਵੀ ਉਹਨਾਂ ਨਾਲ ਮੌਕੇ ਤੇ ਮੌਜੂਦ ਰਹੇ।