ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਪਲੇਸਮੈਂਟ ਕੈਂਪ 19 ਅਗਸਤ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਪਲੇਸਮੈਂਟ ਕੈਂਪ 19 ਅਗਸਤ ਨੂੰ
Sunday, 17 Aug 2025 18:30 pm
Arth Parkash : Latest Hindi News, News in Hindi
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਰੀਦਕੋਟ ਵਿਖੇ ਪਲੇਸਮੈਂਟ ਕੈਂਪ 19 ਅਗਸਤ ਨੂੰ
ਫ਼ਰੀਦਕੋਟ 18 ਅਗਸਤ (2025 )
ਪੰਜਾਬ ਸਰਕਾਰ ਦੇ ਉਪਰਾਲੇ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਅਵਸਰ ਦੇਣ ਦੇ ਮਕਸਦ ਨਾਲ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਵਿਖੇ ਮਿਤੀ 19-8-2025 ਨੂੰ ਸਵੇਰੇ 10.00 ਵਜੇ ਤੋਂ ਦੁਪਿਹਰ 1.00 ਵਜੇ ਤੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਰੁਜਗਾਰ ਅਤੇ ਕਾਰੋਬਾਰ ਅਫਸਰ ਸ. ਗੁਰਤੇਜ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਟੈਰੀਅਰ ਸਕਿਊਰਿਟੀ ਸਰਵਿਸ ਵੱਲੋਂ, ਟਾਟ ਸਟੀਲ ਪ੍ਰੋਜਕੈਟ, ਲੁਧਿਆਣਾ ਵਿਖੇ ਕੰਮ ਕਰਨ ਲਈ ਸਕਿਊਰਿਟੀ ਗਾਰਡ ਲੜਕਿਆਂ ਦੀ ਭਰਤੀ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਚਾਹਵਾਨ ਬੇਰੁਜਗਾਰ ਨੋਜਵਾਨ ਲੜਕੇ ਮਿਤੀ 19 ਅਗਸਤ ਨੂੰ ਜਿਲ੍ਹਾ ਰੋਜਗਾਰ ਤੇ ਕਾਰਬੋਰ ਬਿਊਰੋ ਫਰੀਦਕੋਟ ਦੇ ਦਫਤਰ ਵਿਖੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀ ਦੀ ਯੋਗਤਾ ਘੱਟ ਤੋਂ ਘੱਟ 10ਵੀ ਪਾਸ ਹੋਵੇ। ਉਨ੍ਹਾਂ ਦੱਸਿਆ ਕਿ ਪ੍ਰਾਰਥੀ ਨੂੰ 0-1 ਸਾਲ ਦਾ ਤਜਰਬਾ ਹੋਵੇ। ਉਸ ਨੂੰ 18000 ਰੁਪਏ ਤਨਖਾਹ ਵਜੋਂ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰਾਰਥੀ ਦੀ ਉਮਰ 18-45 ਸਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੈਂਪ ਵਿੱਚ ਆਉਣ ਵੇਲੇ ਪ੍ਰਾਰਥੀ ਕੋਲ ਆਧਾਰ ਕਾਰਡ, ਜਾਤੀ ਸਰਟੀਫਿਕੇਟ , ਰੀਜਿਊਮ, ਪਾਸਪੋਰਟ ਫੋਟੋ, ਸਾਰੇ ਅਸਲ ਦਸਤਾਵੇਜ਼ ਅਤੇ ਫੋਟੋ ਕਾਪੀਆਂ, ਰੀਜਿਊਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਬੇਰੁਜ਼ਗਾਰ ਪ੍ਰਾਰਥੀ ਮਿਤੀ 19-8-2025 ਨੂੰ ਉਪਰੋਕਤ ਸਥਾਨ ਤੇ ਲੋੜੀਂਦੇ ਦਸਤਾਵੇਜ ਲੈ ਕੇ ਸਮੇਂ ਸਿਰ ਹਾਜ਼ਰ ਹੋਣ। ਉਨ੍ਹਾਂ ਦੱਸਿਆ ਕਿ ਕੰਮਕਾਜ ਦਾ ਸਥਾਨ ਟਾਟਾ ਸਟੀਲ ਪ੍ਰੋਜੈਕਟ ਕਡਿਆਣਾ, ਕੋਹਾੜਾ, ਲੁਧਿਆਣਾ ਹੋਵੇਗਾ। ਹੋਰ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 99883-50193 ਤੇ ਸੰਪਰਕ ਕੀਤਾ ਜਾ ਸਕਦਾ ਹੈ।