Arth Parkash : Latest Hindi News, News in Hindi
ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਵੱਲੋਂ ਕੱਢੀ ਵਿਸ਼ਾਲ ਕਲਸ਼ ਯਾਤਰਾ ਵਿੱਚ ਮੈਡਮ ਖੁਸ਼ਬੂ ਸਵਨਾ ਨੇ ਕੀਤੀ ਸ਼ਿਰਕਤ ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਵੱਲੋਂ ਕੱਢੀ ਵਿਸ਼ਾਲ ਕਲਸ਼ ਯਾਤਰਾ ਵਿੱਚ ਮੈਡਮ ਖੁਸ਼ਬੂ ਸਵਨਾ ਨੇ ਕੀਤੀ ਸ਼ਿਰਕਤ
Thursday, 21 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਵੱਲੋਂ ਕੱਢੀ ਵਿਸ਼ਾਲ ਕਲਸ਼ ਯਾਤਰਾ ਵਿੱਚ ਮੈਡਮ ਖੁਸ਼ਬੂ ਸਵਨਾ ਨੇ ਕੀਤੀ ਸ਼ਿਰਕਤ
ਫਾਜ਼ਿਲਕਾ 22 ਅਗਸਤ
 25ਵੇਂ ਸਲਾਨਾ ਮਹੋਤਸਵ ਦੇ ਮੱਦੇਨਜ਼ਰ ਜੈ ਬਾਬਾ ਰਾਮਦੇਵ ਵੈਲਫੇਅਰ ਸੋਸਾਇਟੀ ਵੱਲੋਂ ਕੱਢੀ ਗਈ ਵਿਸ਼ਾਲ ਕਲਸ਼ ਯਾਤਰਾ ਵਿੱਚ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਮੈਡਮ ਖੁਸ਼ਬੂ ਸਵਨਾ ਨੇ ਸ਼ਿਰਕਤ ਕੀਤੀ |
 ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ  ਧਾਰਮਿਕ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਹਾਜ਼ਰੀ ਭਰਨ ਦਾ ਸੋਭਾਗ ਮਿਲਣਾ ਚੰਗੇ ਕਰਮਾਂ ਦੀ ਨਿਸ਼ਾਨੀ ਹੈ| ਉਹਨਾਂ ਕਿਹਾ ਕਿ ਬਾਬਾ ਰਾਮਦੇਵ ਦੀ ਮਾਨਤਾ ਤਾਂ ਸਾਰੀ ਦੁਨੀਆ ਵਿੱਚ ਹੀ ਹੈ ਤੇ ਉਨਾਂ ਦੇ ਚਮਤਕਾਰਾਂ ਨੇ ਅਨੇਕਾ ਲੋਕਾਂ ਦੀ ਝੋਲੀ ਭਰੀ ਹੈ| ਉਹਨਾਂ ਕਿਹਾ ਕਿ ਸੁਸਾਇਟੀ ਵੱਲੋਂ ਕਲਸ਼ ਯਾਤਰਾ ਕੱਢਣ ਦਾ ਉਪਰਾਲਾ ਕਰਨਾ ਮਹਿਲਾਵਾਂ ਵਿੱਚ ਬਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਹੈ ਤੇ ਆਪਸ ਵਿੱਚ ਖੁਸ਼ੀਆਂ ਦਾ ਆਦਾਨ ਪ੍ਰਦਾਨ ਕਰਨਾ ਹੈ |
 ਉਹਨਾਂ ਕਿਹਾ ਕਿ ਵਿਸ਼ਾਲ ਕਲਸ਼ ਯਾਤਰਾ ਤੋਂ ਉਪਰੰਤ 23 ਅਗਸਤ ਨੂੰ ਬਾਬਾ ਜੀ ਦਾ ਜਾਗਰਨ ਵੀ ਕੀਤਾ ਜਾਵੇਗਾ ਤੇ ਭੰਡਾਰਾ ਵੀ ਲਗਾਇਆ ਜਾਵੇਗਾ |