Arth Parkash : Latest Hindi News, News in Hindi
ਸਿਹਤ ਮੰਤਰੀ ਅਤੇ ਖੇਤੀਬਾੜੀ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ ਪ੍ਰਬੰਧਾਂ ਦੀ ਸਮੀਖਿਆ ਬੈਠਕ ਸਿਹਤ ਮੰਤਰੀ ਅਤੇ ਖੇਤੀਬਾੜੀ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ ਪ੍ਰਬੰਧਾਂ ਦੀ ਸਮੀਖਿਆ ਬੈਠਕ
Friday, 22 Aug 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਹਤ ਮੰਤਰੀ ਅਤੇ ਖੇਤੀਬਾੜੀ ਮੰਤਰੀ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ ਪ੍ਰਬੰਧਾਂ ਦੀ ਸਮੀਖਿਆ ਬੈਠਕ
-ਰਾਜ ਵਿੱਚ 323 ਮੈਡੀਕਲ ਟੀਮਾਂ, 450 ਆਰਆਰਟੀ ਟੀਮਾਂ ਤਾਇਨਾਤ- ਡਾ  ਬਲਵੀਰ ਸਿੰਘ
- ਕਿਸਾਨਾਂ ਦੇ ਨੁਕਸਾਨ ਦੀ ਹੋ ਰਹੀ ਹੈ ਗਰਦਾਵਰੀ, ਮਿਲੇਗਾ ਮੁਆਵਜਾ -ਗੁਰਮੀਤ ਸਿੰਘ ਖੁਡੀਆਂ
ਫਾਜ਼ਿਲਕਾ, 23 ਅਗਸਤ
ਪੰਜਾਬ ਦੇ ਸਿਹਤ ਮੰਤਰੀ ਡਾ ਬਲਬੀਰ ਸਿੰਘ ਅਤੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ੍ਹ  ਰਾਹਤ ਪ੍ਰਬੰਧਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਮੌਕੇ ਦੋਹਾਂ ਮੰਤਰੀਆਂ ਨੇ ਆਖਿਆ ਕਿ ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜਾਂ ਤੋਂ ਪੀੜਿਤ ਲੋਕਾਂ ਨੂੰ ਫੌਰੀ ਮਦਦ ਮੁਹਈਆ ਕਰਵਾਉਣ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਏਗੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਹੋਵੇ ।
ਇਸ ਮੌਕੇ ਸਿਹਤ ਮੰਤਰੀ ਡਾ ਬਲਵੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਰਾਜ ਵਿੱਚ 323 ਮੋਬਾਈਲ ਮੈਡੀਕਲ ਟੀਮਾਂ, 450 ਰੈਪੀਡ ਰਿਸਪਾਂਸ ਟੀਮਾਂ ਅਤੇ 170 ਐਮਬੂਲੈਂਸ ਸਕੀਮਾਂ ਹੜ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ, ਇਸ ਤੋਂ ਬਿਨਾਂ ਪ੍ਰਭਾਵਿਤ ਖੇਤਰਾਂ ਦੇ ਹਸਪਤਾਲਾਂ ਵਿੱਚ ਹੜਾਂ ਤੋਂ ਪੀੜਤਾਂ ਲਈ ਵਿਸ਼ੇਸ਼ ਵਾਰਡ ਵੀ ਬਣਾਏ ਗਏ ਹਨ ਅਤੇ ਖਾਸ ਕਰਕੇ ਗਰਭਵਤੀ ਔਰਤਾਂ ਦੇ ਸੁਰੱਖਿਤ ਜਨੇਪੇ ਨੂੰ ਯਕੀਨੀ ਬਣਾਉਣ ਲਈ ਵੀ ਸਿਹਤ ਵਿਭਾਗ ਉਪਰਾਲੇ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦਵਾਈਆਂ ਅਤੇ ਡਾਕਟਰਾਂ ਦੀ ਕੋਈ ਘਾਟ ਨਹੀਂ ਹੈ ਅਤੇ ਨਵੇਂ ਡਾਕਟਰਾਂ ਦੀ ਵੀ ਭਰਤੀ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਸਿਹਤ ਮੰਤਰੀ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲੇ ਦੇ 8 ਪਿੰਡ ਪ੍ਰਭਾਵਿਤ ਹਨ ਅਤੇ 8 ਮੈਡੀਕਲ ਟੀਮਾਂ, ਤਿੰਨ ਐਂਬੂਲੈਂਸ ਅਤੇ ਜ਼ਿਲ੍ਹਾ ਹਸਪਤਾਲ ਵਿੱਚ 10 ਅਤੇ ਅਬੋਹਰ ਦੇ ਹਸਪਤਾਲ ਵਿੱਚ 5 ਬੈਡ ਦਾ ਆਈਸੋਲੇਟਡ ਵਾਰਡ ਬਣਾਇਆ ਗਿਆ ਹੈ । ਪਿੰਡਾਂ ਵਿੱਚ ਕਲੋਰੀਨ ਦੀਆਂ ਗੋਲੀਆਂ ਵੰਡਣ ਦੇ ਨਾਲ ਨਾਲ ਪੀਣ ਦੇ ਪਾਣੀ ਦੇ ਸੈਂਪਲ ਲਏ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਅੱਠ ਪਿੰਡਾਂ ਵਿੱਚ 10700 ਦੀ ਆਬਾਦੀ ਰਹਿੰਦੀ ਹੈ ਅਤੇ ਇਹਨਾਂ ਲੋਕਾਂ ਨੂੰ ਸਾਫ ਪੀਣ ਵਾਲਾ ਪਾਣੀ ਮਿਲੇ ਇਸ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹਨਾਂ ਪਿੰਡਾਂ ਵਿੱਚ 45 ਗਰਭਵਤੀ ਔਰਤਾਂ ਹਨ ਜਿਨਾਂ ਦੀ ਪਹਿਚਾਣ ਕਰ ਲਈ ਗਈ ਹੈ ਤਾਂ ਜੋ ਉਹਨਾਂ ਨੂੰ ਜਰੂਰਤ ਅਨੁਸਾਰ ਮੈਡੀਕਲ ਸਹਾਇਤਾ ਉਪਲਬਧ ਕਰਵਾਈ ਜਾ ਸਕੇ। ਇਸੇ ਤਰ੍ਹਾਂ 856 ਲੋਕਾਂ ਨੂੰ ਇਹਨਾਂ ਪਿੰਡਾਂ ਵਿੱਚ ਦਵਾਈ ਮੁਹਈਆ ਕਰਵਾਈ ਗਈ ਹੈ। ਫਿਲਹਾਲ ਪ੍ਰਭਾਵਿਤ ਪਿੰਡਾਂ ਵਿੱਚ ਡਾਇਰੀਆ ਜਾਂ ਡੇਂਗੂ ਦਾ ਕੋਈ ਕੇਸ ਨਹੀਂ ਪਾਇਆ ਗਿਆ ਹੈ।
ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਨੂੰ ਹੁਣ ਪਸ਼ੂ ਚਾਰੇ ਦੇ ਨਾਲ ਨਾਲ ਕੈਟਲ ਫੀਡ ਵੀ ਮੁਹਈਆ ਕਰਵਾਈ ਜਾਵੇਗੀ। ਇਹਨਾਂ ਪਿੰਡਾਂ ਵਿੱਚ 67 00 ਪਸ਼ੂ ਲੋਕਾਂ ਕੋਲ ਹਨ ਅਤੇ ਇਹਨਾਂ ਦੇ ਇਲਾਜ ਜਾਂ ਮੈਡੀਕਲ ਸਹੂਲਤ ਲਈ ਵੈਟਰਨਰੀ ਡਿਪਾਰਟਮੈਂਟ ਨੂੰ ਸਖਤ ਹਦਾਇਤ ਕਰ ਦਿੱਤੀ ਗਈ ਹੈ।
 ਇਸੇ ਤਰ੍ਹਾਂ ਸਿਹਤ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਫਿਲਹਾਲ ਜ਼ਿਲੇ ਵਿੱਚ ਦੋ ਡੇਂਗੂ ਦੇ ਕੇਸ ਹੁਣ ਤੱਕ ਰਿਪੋਰਟ ਹੋਏ ਹਨ ਪਰ ਹੋਰ ਕੇਸ ਨਾ ਆਉਣ ਇਸ ਲਈ ਵਿਭਾਗ ਘਰ ਘਰ ਜਾ ਕੇ ਡੇਂਗੂ ਦੇ ਲਾਰਵੇ ਸੰਬੰਧੀ ਸਰਵੇਖਣ ਕਰੇ।  ਉਹਨਾਂ ਕਿਹਾ ਕਿ ਪਾਣੀ ਜਾਂ ਬੈਕਟੀਰੀਆ ਤੋਂ ਹੋਣ ਵਾਲੇ ਰੋਗਾਂ ਨੂੰ ਫੈਲਣ ਤੋਂ ਰੋਕਣ ਲਈ ਵਿਭਾਗ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੰਮ ਕਰੇ।
ਬੈਠਕ ਵਿੱਚ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸਰਹੱਦੀ ਪਿੰਡਾਂ ਦੇ ਤਾਜ਼ਾ ਹਾਲਾਤਾਂ ਦੀ ਰਿਪੋਰਟ ਦਿੱਤੀ । ਅਬੋਹਰ ਦੇ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਪਿਛਲੇ ਦਿਨੀ ਹੋਈ ਬਾਰਿਸ਼ ਦੌਰਾਨ ਬਾਗਾਂ ਨੂੰ ਹੋਏ ਨੁਕਸਾਨ ਦਾ ਮੁੱਦਾ ਉਠਾਉਂਦਿਆਂ ਬਾਗਾਂ ਨੂੰ ਵੀ ਮੁਆਵਜਾ ਦੇਣ ਦੀ ਅਪੀਲ ਕੀਤੀ।  ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐਸਐਸਪੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ ਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੁਭਾਸ਼ ਚੰਦਰ, ਐਸਡੀਐਮ ਵੀਰਪਾਲ ਕੌਰ, ਸਿਵਿਲ ਸਰਜਨ ਡਾ ਰਾਜ ਕੁਮਾਰ, ਡੀਐਮਸੀ ਡਾ ਐਰਿਕ, ਮੁੱਖ ਖੇਤੀਬਾੜੀ ਅਫਸਰ ਰਜਿੰਦਰ ਕੰਬੋਜ ਵੀ ਹਾਜ਼ਰ ਸਨ।
ਬਾਅਦ ਵਿਚ ਸਿਹਤ ਮੰਤਰੀ ਨੇ ਫਾਜ਼ਿਲਕਾ ਦੇ  ਸਿਵਲ ਹਸਪਤਾਲ ਦਾ ਦੌਰਾ ਕਰਕੇ ਉਥੇ ਸਿਹਤ ਸਹੁਲਤਾਂ ਖਾਸ ਕਰਕੇ ਹੜ੍ਹ ਪੀੜਤਾਂ ਲਈ ਬਣਾਏ ਵਾਰਡ ਅਤੇ ਡੇਂਗੂ ਵਾਰਡ ਦਾ ਜਾਇਜ਼ਾ ਲਿਆ।